06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਖਪਤਕਾਰ ਕਮਿਸ਼ਨ ਨੇ ਫਟੀ ਹੋਈ ਜੈਕਟ ਵੇਚਣ ’ਤੇ ਦੁਕਾਨਦਾਰ ਨੂੰ ਲਾਇਆ 20,000 ਰੁਪਏ ਦਾ ਜ਼ੁਰਮਾਨਾ

ਚੰਡੀਗੜ੍ਹ, 5 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਜ਼ਿਲ੍ਹਾ ਖਪਤਕਾਰ ਕਮਿਸ਼ਨ ਚੰਡੀਗੜ੍ਹ ਵਲੋਂ ਇਕ ਦੁਕਾਨਦਾਰ ਨੂੰ ਫਟੀ ਜੈਕਟ ਵੇਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਮਿਸ਼ਨ ਨੇ ਦੁਕਾਨਦਾਰ ਨੂੰ 20,000 ਰੁਪਏ ਜ਼ੁਰਮਾਨਾ ਕਰਦਿਆਂ ਜੈਕੇਟ ਦੀ ਕੀਮਤ ਵਿਆਜ ਸਮੇਤ ਕੁੱਲ 31,000 ਰੁਪਏ ਖਰੀਦਦਾਰ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ।

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਸੁਖਵਿੰਦਰ ਸਿੰਘ ਸ਼ਾਨ)-ਜ਼ਿਲ੍ਹਾ ਖਪਤਕਾਰ ਕਮਿਸ਼ਨ ਚੰਡੀਗੜ੍ਹ ਵਲੋਂ ਇਕ ਦੁਕਾਨਦਾਰ ਨੂੰ ਫਟੀ ਜੈਕਟ ਵੇਚਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ। ਕਮਿਸ਼ਨ ਨੇ ਦੁਕਾਨਦਾਰ ਨੂੰ 20,000 ਰੁਪਏ ਜ਼ੁਰਮਾਨਾ ਕਰਦਿਆਂ ਜੈਕੇਟ ਦੀ ਕੀਮਤ ਵਿਆਜ ਸਮੇਤ ਕੁੱਲ 31,000 ਰੁਪਏ ਖਰੀਦਦਾਰ ਨੂੰ ਵਾਪਸ ਕਰਨ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਅਨੁਸਾਰ ਸੈਕਟਰ 11 ਦੇ ਵਸਨੀਕ ਸੌਹਾਰਦ ਨੇ ਖਪਤਕਾਰ ਕਮਿਸ਼ਨ ਦਿੱਤੀ ਸ਼ਿਕਾਇਤ ’ਚ ਦੋਸ਼ ਲਾਇਆ ਸੀ ਕਿ ਉਸ ਨੇ 25 ਦਸੰਬਰ 2025 ਨੂੰ ਏਲਾਂਤੇ ਮਾਲ ਸਥਿਤ ਕੱਪੜੇ ਦੀ ਇਕ ਦੁਕਾਨ ਤੋਂ ਤਿੰਨ ਜੈਕਟਾਂ ਖਰੀਦੀਆਂ ਸਨ ਅਤੇ 26,997 ਰੁਪਏ ਕੀਮਤ ਦਾ ਬਿੱਲ ਅਦਾ ਕੀਤਾ ਸੀ। ਇਨ੍ਹਾਂ ਜੈਕਟਾਂ ਵਿਚੋਂ ਡੈਲਟਾ ਰਿਜ ਡਾਊਨ ਜੈਕੇਟ ਦੀ ਕੀਮਤ 10,999 ਰੁਪਏ ਸੀ, ਪਰ ਜਦੋਂ ਇਹ ਜੈਕੇਟ ਪਾਈ ਤਾਂ ਪਤਾ ਲੱਗਿਆ ਕਿ ਜੈਕੇਟ ਕੱਛ ਦੇ ਹੇਠਾਂ ਤੋਂ ਫਟੀ ਹੋਈ ਹੈ। ਖਰੀਦਦਾਰ ਨੇ ਦੁਕਾਨਦਾਰ ਨੂੰ ਈਮੇਲ ਰਾਹੀਂ ਇਸ ਬਾਰੇ ਸੂਚਿਤ ਕੀਤਾ, ਪਰ ਵਾਪਸ ਕਰਨ ਜਾਂ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਦੁਕਾਨਦਾਰ ਨੇ ਉਸ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ। ਫਿਰ ਖਰੀਦਦਾਰ ਸੌਹਾਰਦ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਅਤੇ ਕਮਿਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਸਿੱਧੂ ਤੇ ਮੈਂਬਰ ਬੀ. ਐਮ ਸ਼ਰਮਾ ਦੀ ਬੈਂਚ ਨੇ ਸ਼ਿਕਾਇਤ ’ਤੇ ਸੁਣਵਾਈ ਕੀਤੀ। ਸੁਣਵਾਈ ਦੌਰਾਨ ਦੁਕਾਨਦਾਰ ਨੇ ਦਾਅਵਾ ਕੀਤਾ ਕਿ ਖਰੀਦਦਾਰ ਨੇ ਜੈਕਟ ਖਰੀਦਣ ਵੇਲੇ ਚੰਗੀ ਤਰ੍ਹਾਂ ਜਾਂਚ ਕੀਤੀ ਸੀ, ਜਿਸ ਕਰਕੇ ਨੁਕਸਾਨ ਲਈ ਉਹ ਖੁਦ ਹੀ ਜ਼ਿੰਮੇਵਾਰ ਹੈ ਪਰ ਕਮਿਸ਼ਨ ਦੁਕਾਨਦਾਰ ਦੇ ਇਸ ਦਾਅਵੇ ਨਾਲ ਸਹਿਮਤ ਨਹੀਂ ਹੋਇਆ, ਕਿਉਂਕਿ ਜੈਕੇਟ ਕੱਛ ਦੇ ਹੇਠਾਂ ਤੋਂ ਫਟਿਆ ਹੋਇਆ ਸੀ ਅਤੇ ਇਹ ਆਸਾਨੀ ਨਾਲ ਦਿਖਾਈ ਨਹੀਂ ਦੇ ਰਿਹਾ ਸੀ। ਕਮਿਸ਼ਨ ਨੇ ਦੁਕਾਨਦਾਰ ਨੂੰ 11,000 ਦੀ ਫਟੀ ਹੋਈ ਜੈਕਟ ਵੇਚਣ ਦੇ ਮਾਮਲੇ ’ ਚ ਦੋਸ਼ੀ ਪਾਇਆ। ਇਸ ਲਈ ਦੁਕਾਨਦਾਰ ਨੂੰ ਜੈਕਟ ਦੀ ਕੀਮਤ ਵਿਆਜ ਸਮੇਤ ਤੇ 20,000 ਰੁਪਏ ਜ਼ੁਰਮਾਨੇ ਤੇ ਮੁਕੱਦਮੇਬਾਜ਼ੀ ਦੀ ਲਾਗਤ ਵਜੋਂ ਖਰੀਦਦਾਰ ਨੂੰ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ। ਖਰੀਦਦਾਰ ਨੂੰ ਕੁੱਲ 31,000 ਪ੍ਰਾਪਤ ਹੋਣਗੇ। ਕਮਿਸ਼ਨ ਨੇ ਕਿਹਾ ਕਿ ਦੁਕਾਨਦਾਰ ਨੇ ਸ਼ਿਕਾਇਤ ਦਾ ਸਹੀ ਢੰਗ ਨਾਲ ਹੱਲ ਨਹੀਂ ਕੀਤਾ, ਸੇਵਾ ਵਿਚ ਕਮੀ ਕੀਤੀ ਤੇ ਅਣਉਚਿਤ ਵਪਾਰਕ ਯਤਨ ਕੀਤੇ ਗਏ, ਇਸ ਦੇ ਆਧਾਰ ’ਤੇ ਦੁਕਾਨਦਾਰ ਨੂੰ ਫੈਸਲੇ ਅਨੁਸਾਰ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਅਮਿਤ ਸ਼ਾਹ ਵਲੋਂ 1260 ਕਰੋੜ ਦੀ ਲਾਗਤ ਨਾਲ ਬਣੇ ਨੈਸ਼ਨਲ ਹਾਈਵੇਅ-152ਜੀ ਦੇ ਜਲਬੇੜਾ-ਸ਼ਾਹਾਬਾਦ ਸੈਕਸ਼ਨ ਦਾ ਉਦਘਾਟਨ ਅਗਲੀ ਖ਼ਬਰ ਪੰਚਕੂਲਾ ਪੁਲਿਸ ਨੇ 3 ਨਸ਼ਾ ਤਸਕਰ ਕੀਤੇ ਕਾਬੂ
Ad Position 24