06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੀ. ਸੀ. ਐਸ. ਨਤੀਜਿਆਂ ਦੀ ਸੀ. ਬੀ. ਆਈ. ਜਾਂਚ ਕਰਵਾਉਣ ਲਈ ਤਰੁਣ ਚੁੱਘ ਨੇ ਪੰਜਾਬ ਦੇ ਰਾਜਪਾਲ ਨੂੰ ਲਿਖਿਆ ਪੱਤਰ

ਚੰਡੀਗੜ੍ਹ, 5 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਪੀ. ਸੀ.

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਪੀ. ਸੀ. ਐਸ. ਮੁੱਖ ਪ੍ਰੀਖਿਆ-2026 ਦੇ ਨਤੀਜਿਆਂ ‘ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਭਾਜਪਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਭਾਜਪਾ ਦੇ ਕੌਮੀ ਮੁੱਖ ਦਫ਼ਤਰ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਮੁੱਖ ਮੰਤਰੀ ’ਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਦੋਸ਼ ਲਾਉਂਦਿਆਂ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਸੰਬੰਧੀ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਜਾਂਚ ਮੁਕੰਮਲ ਹੋਣ ਤੱਕ ਇੰਟਰਵਿਊ ਪ੍ਰਕਿਰਿਆ ਰੋਕਣ ਤੇ ਮੁੱਖ ਮੰਤਰੀ ਤੋਂ ਅਸਤੀਫ਼ਾ ਮੰਗਿਆ ਹੈ। ਉਨ੍ਹਾਂ ਕਿਹਾ ਕਿ 4 ਨਵੰਬਰ ਨੂੰ ਐਲਾਨੇ ਨਤੀਜਿਆਂ ਤੋਂ ਬਾਅਦ ਕਈ ਗੰਭੀਰ ਸਵਾਲ ਉੱਠੇ ਹਨ। ਉਮੀਦਵਾਰਾਂ ਦੇ ਦੋਸ਼ਾਂ ਅਨੁਸਾਰ ਪ੍ਰੀਖਿਆ ਨਾ ਦੇਣ ਵਾਲਿਆਂ ਦੇ ਰੋਲ ਨੰਬਰ ਵੀ ਸਫ਼ਲ ਉਮੀਦਵਾਰਾਂ ਦੀ ਸੂਚੀ ਵਿਚ ਸ਼ਾਮਿਲ ਹਨ। ਇਕੋ ਪ੍ਰੀਖਿਆ ਕੇਂਦਰ ਤੋਂ 24.21 ਫ਼ੀਸਦੀ ਉਮੀਦਵਾਰਾਂ ਦਾ ਚੁਣਿਆ ਜਾਣਾ ਤੇ 86 ਉਮੀਦਵਾਰਾਂ ਦੇ ਲਗਾਤਾਰ ਤਿੰਨ ਜਾਂ ਚਾਰ ਰੋਲ ਨੰਬਰਾਂ ਦੇ ਸਮੂਹਾਂ ਵਿੱਚ ਸ਼ਾਰਟਲਿਸਟ ਹੋਣ ’ਤੇ ਵੀ ਸਵਾਲ ਉੱਠ ਰਹੇ ਹਨ। 331 ਅਸਾਮੀਆਂ ਦੇ ਮੁਕਾਬਲੇ ਸਿਰਫ਼ 751 ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਉਣ ’ਤੇ ਵੀ ਉਨ੍ਹਾਂ ਇਤਰਾਜ਼ ਜਤਾਇਆ। ਚੁੱਘ ਨੇ ਕਿਹਾ ਕਿ ਪੀ. ਐੱਸ. ਐੱਸ. ਐੱਸ. ਬੀ. ਗਰੁੱਪ-ਬੀ, ਫਾਰਮੇਸੀ ਅਫ਼ਸਰ, ਨਾਇਬ ਤਹਿਸੀਲਦਾਰ ਤੇ ਖੇਤੀਬਾੜੀ ਵਿਕਾਸ ਅਫ਼ਸਰ ਸਮੇਤ ਕਈ ਭਰਤੀ ਪ੍ਰੀਖਿਆਵਾਂ ਵਿਵਾਦਾਂ ਵਿਚ ਰਹੀਆਂ ਹਨ। ਫਾਰਮੇਸੀ ਅਫ਼ਸਰ ਭਰਤੀ ਵਿਚ ਇਲੈਕਟ੍ਰਾਨਿਕ ਉਪਕਰਨਾਂ ਰਾਹੀਂ ਨਕਲ ਦੇ ਦੋਸ਼ ਵੀ ਸਾਹਮਣੇ ਆਏ ਸਨ। ਉਨ੍ਹਾਂ ਮੰਗ ਕੀਤੀ ਕਿ ਪੀ. ਸੀ. ਐੱਸ. ਪ੍ਰੀਖਿਆ ਦੇ ਉੱਤਰ ਪੱਤਰਾਂ, ਹਾਜ਼ਰੀ ਰਜਿਸਟਰਾਂ, ਸੀ. ਸੀ. ਟੀ. ਵੀ. ਫੁਟੇਜ, ਡਿਜੀਟਲ ਰਿਕਾਰਡ ਤੇ ਰੋਲ ਨੰਬਰਾਂ ਦੀ ਵੰਡ ਨਾਲ ਸੰਬੰਧਤ ਸਾਰੇ ਦਸਤਾਵੇਜ਼ ਸੁਰੱਖਿਅਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੀ ਬਜਾਏ ਸੁਤੰਤਰ ਏਜੰਸੀ ਤੋਂ ਜਾਂਚ ਕਰਵਾਈ ਜਾਵੇ। ­
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਦੇ ਏ. ਟੀ. ਐਸ. ਵੈਲੀ ਸਕੂਲ ਨੇ ਐਜੂਕੇਸ਼ਨ ਵਰਲਡ ਸਕੂਲ ਦਰਜਾਬੰਦੀ ’ਚ ਹਾਸਿਲ ਕੀਤਾ ਜ਼ਿਲ੍ਹੇ ‘ਚੋਂ ਚੌਥਾ ਸਥਾਨ ਅਗਲੀ ਖ਼ਬਰ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ ਅਕਾਲੀ ਦਲ (ਬ) ਛੱਡ ਭਾਜਪਾ ’ਚ ਸ਼ਾਮਿਲ
Ad Position 24