06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ ਪੰਜਾਬ ਯੂਨੀਵਰਸਿਟੀ ਦੀ ਅਥਲੈਟਿਕਸ ਮੀਟ ’ਚ 5 ਨਵੇਂ ਰਿਕਾਰਡ ਬਣਾਏ

ਚੰਡੀਗੜ੍ਹ, 5 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਅਥਲੀਟਾਂ ਨੇ ਸਪੋਰਟਸ ਕੰਪਲੈਕਸ, ਸੈਕਟਰ 7, ਚੰਡੀਗੜ੍ਹ ਵਿਖੇ ਕਰਵਾਈ ਗਈ ਪੰਜਾਬ ਯੂਨੀਵਰਸਿਟੀ ਸਾਲਾਨਾ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਤਗ਼ਮੇ ਜਿੱਤੇ ਤੇ ਪੰਜ ਨਵੇਂ ਮੀਟ ਰਿਕਾਰਡ ਕਾਇਮ ਕੀਤੇ।

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਅਥਲੀਟਾਂ ਨੇ ਸਪੋਰਟਸ ਕੰਪਲੈਕਸ, ਸੈਕਟਰ 7, ਚੰਡੀਗੜ੍ਹ ਵਿਖੇ ਕਰਵਾਈ ਗਈ ਪੰਜਾਬ ਯੂਨੀਵਰਸਿਟੀ ਸਾਲਾਨਾ ਅਥਲੈਟਿਕਸ ਮੀਟ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 23 ਤਗ਼ਮੇ ਜਿੱਤੇ ਤੇ ਪੰਜ ਨਵੇਂ ਮੀਟ ਰਿਕਾਰਡ ਕਾਇਮ ਕੀਤੇ। ਕਾਲਜ ਦੀ ਕੁਲ ਤਗ਼ਮਾ ਸੂਚੀ ’ਚ 11 ਸੋਨੇ, 8 ਚਾਂਦੀ ਅਤੇ 4 ਕਾਂਸੀ ਦੇ ਤਗ਼ਮੇ ਸ਼ਾਮਿਲ ਰਹੇ। ਹਰਮਨਦੀਪ ਸਿੰਘ (ਬੀ.ਏ.-99) ਸਟਾਰ ਪ੍ਰਦਰਸ਼ਨਕਾਰ ਵਜੋਂ ਉੱਭਰਿਆ, ਜਿਸ ਨੇ 200 ਮੀਟਰ ਦੌੜ, 400 ਮੀਟਰ ਦੌੜ ਅਤੇ ਲੰਬੀ ਛਾਲ ਵਿਚ ਤਿੰਨ ਸੋਨੇ ਦੇ ਤਗ਼ਮੇ ਜਿੱਤੇ। ਇਸ ਦੇ ਨਾਲ ਹੀ ਉਸ ਨੇ ਪਹਿਲੇ ਦੋਵੇਂ ਮੁਕਾਬਲਿਆਂ ਵਿਚ ਪੰਜਾਬ ਯੂਨੀਵਰਸਿਟੀ ਦਾ ਨਵਾਂ ਰਿਕਾਰਡ ਵੀ ਸਥਾਪਤ ਕੀਤਾ। ਉਸ ਨੂੰ ਪੁਰਸ਼ ਵਰਗ ਵਿਚ ‘ਬੈਸਟ ਅਥਲੀਟ’ ਐਲਾਨਿਆ। ਬਾਬੂ ਲਾਲ (ਬੀ.ਏ.-9) ਨੇ 20 ਕਿਲੋਮੀਟਰ ਵਾਕ ਵਿਚ ਤੇ ਆਦਰਸ਼ਪ੍ਰੀਤ ਸਿੰਘ (ਬੀ.ਏ.-9) ਨੇ ਉੱਚੀ ਛਾਲ ਵਿਚ ਸੋਨੇ ਦੇ ਤਗ਼ਮੇ ਜਿੱਤੇ। ਇਨ੍ਹਾਂ ਦੋਵਾਂ ਅਥਲੀਟਾਂ ਨੇ ਵੀ ਨਵੇਂ ਮੀਟ ਰਿਕਾਰਡ ਬਣਾਏ। ਕਾਜਲ (ਬੀ. ਏ. -9) ਨੇ 200 ਮੀਟਰ ਅਤੇ 400 ਮੀਟਰ ਦੌੜ ਵਿਚ 2 ਸੋਨੇ ਦੇ ਤਗ਼ਮੇ ਜਿੱਤ ਕੇ ਸਭ ਤੋਂ ਵੱਕਾਰੀ ਵਿਅਕਤੀਗਤ ਸਨਮਾਨ ਹਾਸਿਲ ਕਰਦਿਆਂ ‘ਬੈਸਟ ਅਥਲੀਟ ਮਹਿਲਾ’ ਦਾ ਖ਼ਿਤਾਬ ਆਪਣੇ ਨਾਂਅ ਕੀਤਾ। ਸੋਨੇ ਦਾ ਤਗ਼ਮਾ ਜੇਤੂਆਂ ਵਿਚ ਅਮਿਤ ਪੁੰਡੀਰ (ਬੀ.ਏ.-9) ਹੈਮਰ ਥਰੋਅ; ਅਖੰਡ ਪ੍ਰਤਾਪ ਸਿੰਘ (ਬੀ.ਏ.-9) ਸ਼ਾਟ ਪੁੱਟ ਰਵੀ ਤੰਵਰ (ਬੀ.ਏ.-9) ਜੈਵਲਿਨ ਥਰੋਅ ਅਤੇ ਸੁਮਿਤ (ਬੀ.ਏ.-9) ਡਿਸਕਸ ਥਰੋਅ ਸ਼ਾਮਲ ਸਨ। ਚਾਂਦੀ ਦੇ ਤਗ਼ਮੇ ਸ਼ਾਹਰੁਖ (ਸੀ.ਡਬਲਿਊ.ਐੱਸ.) ਨੇ 800 ਮੀਟਰ ਅਤੇ 1500 ਮੀਟਰ ਦੌੜ ਵਿਚ; ਜੌਹਨ (ਬੀ.ਏ.-9) ਨੇ 10,000 ਮੀਟਰ ਦੌੜ ਵਿਚ; ਰੋਬਨਪ੍ਰੀਤ ਸਿੰਘ (ਬੀ.ਏ.-9) ਨੇ ਉੱਚੀ ਛਾਲ ਵਿਚ ਪ੍ਰਤੀਕ ਕੁਮਾਰ (ਬੀ.ਏ. ਪਹਿਲਾ ਸਾਲ) ਨੇ ਜੈਵਲਿਨ ਥਰੋਅ ਵਿਚ; ਅਜੈ (ਬੀ.ਏ.-9) ਨੇ 5,000 ਮੀਟਰ ਦੌੜ ਵਿਚ ਜਿੱਤੇ, ਜਦਕਿ ਕਾਲਜ ਦੀ ਟੀਮ ਨੇ ਮਿਕਸਡ ਰਿਲੇਅ ਅਤੇ 4*100 ਮੀਟਰ ਰਿਲੇਅ ਵਿਚ ਚਾਂਦੀ ਦੇ ਤਗ਼ਮੇ ਹਾਸਿਲ ਕੀਤੇ। ਕਾਲਜ ਦੇ ਕਾਂਸੀ ਤਗ਼ਮਾ ਜੇਤੂਆਂ ਵਿਚ ਲੋਕੇਸ਼ ਸਿੰਘ ਗੁਰਜਰ (ਬੀ.ਏ.-9) 400 ਮੀਟਰ ਦੌੜ ਲੋਕੇਸ਼ (ਬੀ.ਏ.-9) 200 ਮੀਟਰ ਅਤੇ 400 ਮੀਟਰ ਦੌੜ ਅਤੇ ਵਿਪਿਨ (ਬੀ.ਏ.-9) 5,000 ਮੀਟਰ ਦੌੜ ਵਿਚ ਸ਼ਾਮਿਲ ਰਹੇ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਟੀਮ ਦੇ ਕੋਚ ਸੰਦੀਪ ਸਿੰਘ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਮਨਮੀਤ ਕੌਰ ਤੇ ਟੀਮ ਇੰਚਾਰਜ ਡਾ. ਜਗਤਾਰ ਸਿੰਘ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਦੇ ਪੈਨਸ਼ਨਰ ਸੇਵਾ ਪੋਰਟਲ ਰਾਹੀਂ 12,000 ਕਰੋੜ ਰੁਪਏ ਦੀ ਵੰਡ, ਖ਼ਾਮੀਆਂ ਕੀਤੀਆਂ ਦੂਰ-ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਡੇਰਾਬੱਸੀ ਦੇ ਏ. ਟੀ. ਐਸ. ਵੈਲੀ ਸਕੂਲ ਨੇ ਐਜੂਕੇਸ਼ਨ ਵਰਲਡ ਸਕੂਲ ਦਰਜਾਬੰਦੀ ’ਚ ਹਾਸਿਲ ਕੀਤਾ ਜ਼ਿਲ੍ਹੇ ‘ਚੋਂ ਚੌਥਾ ਸਥਾਨ
Ad Position 24