05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਮੌਜੂਦਾ ਸਰਕਾਰ ਤੋਂ ਹੁਣ ‘ਆਪ’ ਦੇ ਵਿਧਾਇਕ ਵੀ ਔਖੇ-ਚਾਵਲਾ

ਖਰੜ, 5 ਨਵੰਬਰ (ਜੰਡਪੁਰੀ)-ਪੰਜਾਬ ਦੀ ‘ਆਪ’ ਸਰਕਾਰ ਦੀ ਕਾਰਗੁਜਾਰੀ ਤੋਂ ਜਿਥੇ ਪੰਜਾਬ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ, ਉਥੇ ਹੀ ਹੁਣ ‘ਆਪ’ ਦੇ ਵਿਧਾਇਕ ਵੀ ਸਰਕਾਰ ਤੋਂ ਔਖੇ ਜਾਪ ਰਹੇ ਹਨ ਤੇ ਇਸੇ ਕਾਰਨ ਕਈ ਵਿਧਾਇਕ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਇਹ ਪ੍ਰਗਟਾਵਾ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਨੇ ਨਿਊ ਅਜੀਤ ਇਨਕਲੇਵ ਖਰੜ ਵਿਖੇ ਇਲਾਕੇ ਦੇ ਵਸਨੀਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ।

Ad Position 21
No active advertisement
ਅਜੀਤ ਡੈਸਕ 06-11-2026
ਖਰੜ, 5 ਨਵੰਬਰ (ਜੰਡਪੁਰੀ)-ਪੰਜਾਬ ਦੀ ‘ਆਪ’ ਸਰਕਾਰ ਦੀ ਕਾਰਗੁਜਾਰੀ ਤੋਂ ਜਿਥੇ ਪੰਜਾਬ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ, ਉਥੇ ਹੀ ਹੁਣ ‘ਆਪ’ ਦੇ ਵਿਧਾਇਕ ਵੀ ਸਰਕਾਰ ਤੋਂ ਔਖੇ ਜਾਪ ਰਹੇ ਹਨ ਤੇ ਇਸੇ ਕਾਰਨ ਕਈ ਵਿਧਾਇਕ ਪਾਰਟੀ ਨੂੰ ਅਲਵਿਦਾ ਆਖ ਚੁੱਕੇ ਹਨ। ਇਹ ਪ੍ਰਗਟਾਵਾ ਕਾਂਗਰਸੀ ਆਗੂ ਕਮਲਜੀਤ ਸਿੰਘ ਚਾਵਲਾ ਨੇ ਨਿਊ ਅਜੀਤ ਇਨਕਲੇਵ ਖਰੜ ਵਿਖੇ ਇਲਾਕੇ ਦੇ ਵਸਨੀਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ। ਇਸ ਮੌਕੇ ਲੋਕਾਂ ਨੇ ਆਪਣੇ ਇਲਾਕੇ ਦੀਆਂ ਉਨ੍ਹਾਂ ਸਮੱਸਿਆਵਾਂ ‘ਤੇ ਤਫ਼ਸੀਲ ਨਾਲ ਚਾਨਣਾ ਪਾਇਆ, ਜਿਨ੍ਹਾਂ ਦਾ ਹੱਲ ਪਿਛਲੇ ਪੰਜ ਸਾਲਾਂ ਦੌਰਾਨ ਝਾੜੂ ਵਾਲੀ ਸਰਕਾਰ ਨਹੀਂ ਕੱਢ ਸਕੀ। ਇਸ ਮੌਕੇ ਕਾਂਗਰਸੀ ਆਗੂ ਚਾਵਲਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਸਥਾਨਕ ਵਸਨੀਕਾਂ ਸਮੇਤ ਕਾਂਗਰਸੀ ਵਰਕਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਆਫ਼ ਕਾਮਰਸ -50 ’ ਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਅਗਲੀ ਖ਼ਬਰ ਮਾਈ ਭਾਰਤ ਨੇ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਕਰਵਾਈ
Ad Position 24