05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੁਲਿਸ ਨੇ ਫੇਜ਼-11 ਇਲਾਕੇ ‘ਚ ਲਾਵਾਰਿਸ ਹਾਲਤ ‘ਚ ਘੁੰਮ ਰਹੀ ਬੱਚੀ ਨੂੰ ਸਹੀ-ਸਲਾਮਤ ਉਸ ਦੀ ਮਾਂ ਦੇ ਹਵਾਲੇ ਕੀਤਾ

ਐੱਸ. ਏ.

Ad Position 21
No active advertisement
ਅਜੀਤ ਡੈਸਕ 06-11-2026
ਐੱਸ. ਏ. ਐੱਸ. ਨਗਰ, 5 ਨਵੰਬਰ (ਕਪਿਲ ਵਧਵਾ)-ਥਾਣਾ ਫੇਜ਼-11 ਦੀ ਪੁਲਿਸ ਨੇ ਇਲਾਕੇ ‘ਚ ਲਾਵਾਰਿਸ ਹਾਲਤ ‘ਚ ਘੁੰਮ ਰਹੀ ਨਾਬਾਲਗ ਬੱਚੀ ਸਾਂਵੀ ਸ਼ਰਮਾ ਨੂੰ ਕੁਝ ਹੀ ਘੰਟਿਆਂ ਅੰਦਰ ਸਹੀ-ਸਲਾਮਤ ਉਸ ਦੀ ਮਾਤਾ ਮੰਜੂ ਸ਼ਰਮਾ ਦੇ ਹਵਾਲੇ ਕਰ ਦਿੱਤਾ। ਬੱਚੀ ਦੇ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਦੇ ਪਰਿਵਾਰ ਦੀ ਭਾਲ ਲਈ ਤੁਰੰਤ ਯਤਨ ਸ਼ੁਰੂ ਕਰ ਦਿੱਤੇ ਸਨ। ਥਾਣਾ ਫੇਜ਼-11 ਦੇ ਐੱਸ. ਐੱਚ. ਓ. ਇੰਸਪੈਕਟਰ ਅਮਨ ਬੈਦਵਾਣ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਮਨੁੱਖੀ ਸ੍ਰੋਤਾਂ ਅਤੇ ਸੀ. ਸੀ. ਟੀ. ਵੀ. ਫੁਟੇਜ਼ ਦੀ ਮਦਦ ਨਾਲ ਬੱਚੀ ਦੇ ਲਾਪਤਾ ਹੋਣ ਵਾਲੀ ਥਾਂ ਤੋਂ ਜਾਂਚ ਸ਼ੁਰੂ ਕੀਤੀ ਅਤੇ ਉਸ ਦੇ ਕਾਨੂੰਨੀ ਵਾਰਸਾਂ ਦਾ ਪਤਾ ਲਗਾਇਆ। ਬੱਚੀ ਵਲੋਂ ਆਪਣਾ ਨਾਂਅ ਸਾਂਵੀ ਅਤੇ ਮਾਤਾ ਦਾ ਨਾਂਅ ਮੰਜੂ ਸ਼ਰਮਾ ਦੱਸੇ ਜਾਣ ਕਾਰਨ ਪੁਲਿਸ ਨੂੰ ਪਰਿਵਾਰ ਤੱਕ ਪਹੁੰਚਣ ਵਿਚ ਮਦਦ ਮਿਲੀ। ਲੋੜੀਂਦੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਬੱਚੀ ਨੂੰ ਉਸ ਦੀ ਮਾਤਾ ਦੇ ਹਵਾਲੇ ਕਰ ਦਿੱਤਾ ਗਿਆ। ਇਸ ਮੌਕੇ ਇੰਸਪੈਕਟਰ ਅਮਨ ਬੈਦਵਾਣ ਨੇ ਪੱਤਰਕਾਰਾਂ ਜ਼ਰੀਏ ਸਾਰੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਾਬਾਲਗ ਬੱਚਿਆਂ ਨੂੰ ਆਪਣਾ ਨਾਂਅ, ਘਰ ਦਾ ਪਤਾ ਅਤੇ ਮਾਪਿਆਂ ਦੇ ਮੋਬਾਈਲ ਨੰਬਰ ਚੰਗੀ ਤਰ੍ਹਾਂ ਯਾਦ ਕਰਵਾਉਣ। ਉਨ੍ਹਾਂ ਕਿਹਾ ਕਿ ਅਜਿਹੀ ਜਾਣਕਾਰੀ ਕਿਸੇ ਅਣਸੁਖਾਵੀਂ ਘਟਨਾ ਜਾਂ ਬੱਚੇ ਦੇ ਪਰਿਵਾਰ ਤੋਂ ਵਿਛੜ ਜਾਣ ਦੀ ਸਥਿਤੀ ਵਿਚ ਉਸ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿਚ ਸਹਾਇਕ ਸਿੱਧ ਹੋ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮੁਬਾਰਿਕਪੁਰ ਵਿਖੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਸਰਕਾਰੀ ਕਾਲਜ ਆਫ਼ ਕਾਮਰਸ -50 ’ ਚ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ
Ad Position 24