10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਮੁਬਾਰਿਕਪੁਰ-ਰਾਮਗੜ੍ਹ ਸੜਕ ’ਤੇ ਉੱਡਦੀ ਮਿੱਟੀ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ

ਡੇਰਾਬੱਸੀ, 10 ਨਵੰਬਰ (ਗੁਰਮੀਤ ਸਿੰਘ)-ਕਰੋੜਾਂ ਰੁ. ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਮੁਬਾਰਿਕਪੁਰ-ਰਾਮਗੜ੍ਹ ਸੜਕ ਦੇ ਦੋਵੇਂ ਪਾਸੇ ਖਿਲਰੀ ਮਿੱਟੀ ਰਾਹਗੀਰਾਂ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 11-11-2026
ਡੇਰਾਬੱਸੀ, 10 ਨਵੰਬਰ (ਗੁਰਮੀਤ ਸਿੰਘ)-ਕਰੋੜਾਂ ਰੁ. ਦੀ ਲਾਗਤ ਨਾਲ ਤਿਆਰ ਕੀਤੀ ਜਾ ਰਹੀ ਮੁਬਾਰਿਕਪੁਰ-ਰਾਮਗੜ੍ਹ ਸੜਕ ਦੇ ਦੋਵੇਂ ਪਾਸੇ ਖਿਲਰੀ ਮਿੱਟੀ ਰਾਹਗੀਰਾਂ ਤੇ ਆਸ-ਪਾਸ ਰਹਿਣ ਵਾਲੇ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ। ਵਾਹਨਾਂ ਦੇ ਲੰਘਣ ਨਾਲ ਸੜਕ ’ਤੇ ਧੂੜ ਦੇ ਗੁਬਾਰ ਉੱਡਣ ਲੱਗਦੇ ਹਨ, ਜਿਸ ਕਾਰਨ ਦਿਨ ਵੇਲੇ ਵੀ ਸਾਹਮਣੇ ਤੋਂ ਆਉਣ ਵਾਲੇ ਵਾਹਨ ਦਿਖਾਈ ਦੇਣੇ ਮੁਸ਼ਕਿਲ ਹੋ ਜਾਂਦੇ ਹਨ। ਇਸ ਨਾਲ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਅਨੁਸਾਰ ਸੜਕ ’ਤੇ ਖਿਲਰੀ ਰੇਤ ਮਿੱਟੀ ਨੂੰ ਸਾਫ਼ ਤਾਂ ਕਰ ਦਿੱਤਾ ਗਿਆ ਸੀ, ਪਰ ਇਸ ਨੂੰ ਚੁੱਕ ਕੇ ਦੂਰ ਨਹੀਂ ਕੀਤਾ ਗਿਆ। ਹੁਣ ਇਹ ਮਿੱਟੀ ਮੁੜ ਸੜਕ ’ਤੇ ਖਿਲਰ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬ ਤੇ ਹਰਿਆਣਾ ਨੂੰ ਜੋੜਨ ਵਾਲੀ ਇਸ ਸੜਕ ’ਤੇ 24 ਘੰਟੇ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ। ਮੁਬਾਰਿਕਪੁਰ, ਮੀਰਪੁਰ, ਤ੍ਰਿਵੇਦੀ ਕੈਂਪ, ਸੁੰਡਰਾ, ਪੰਡਵਾਲਾ, ਮੋਰਠੀਕਰੀ, ਕਕਰਾਲੀ ਤੇ ਦਫ਼ਰਪੁਰ ਸਮੇਤ ਦਰਜਨਾਂ ਪਿੰਡਾਂ ਦੇ ਲੋਕ ਇਸ ਸਮੱਸਿਆ ਤੋਂ ਪ੍ਰਭਾਵਿਤ ਹਨ। ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਕਰੈਸ਼ਰ ਤੇ ਸਕਰੀਨਿੰਗ ਪਲਾਂਟ ਹੋਣ ਕਾਰਨ ਸਾਰਾ ਦਿਨ ਟਿੱਪਰ, ਟਰੱਕ ਅਤੇ ਟਰੈਕਟਰ-ਟਰਾਲੀਆਂ ਲੰਘਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚ ਢੱਕ ਕੇ ਨਾ ਲਿਆਂਦੀ ਜਾਂਦੀ ਮਿੱਟੀ, ਰੇਤ ਅਤੇ ਬਜਰੀ ਸੜਕ ’ਤੇ ਡਿੱਗਦੀ ਰਹਿੰਦੀ ਹੈ। ਵਾਹਨਾਂ ਦੇ ਲੰਘਣ ਨਾਲ ਇਹ ਧੂੜ ਬਣ ਕੇ ਉੱਡਦੀ ਹੈ। ਇਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਰਾਹਗੀਰਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਦੋਵੇਂ ਪਾਸੇ ਖਿਲਰੀ ਮਿੱਟੀ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਧੂੜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਨਿਯਮਿਤ ਸਫ਼ਾਈ ਯਕੀਨੀ ਬਣਾਈ ਜਾਵੇ।
Ad Position 22
No active advertisement
ਪਿਛਲੀ ਖ਼ਬਰ ਅੰਬ ਸਾਹਿਬ ਕਾਲੋਨੀ ਵਿਖੇ ਪੁਲਿਸ ਨੇ ਨਸ਼ਿਆਂ ਵਿਰੁੱਧ ਫੀਡਬੈਕ ਕੈਂਪ ਲਗਾਇਆ ਅਗਲੀ ਖ਼ਬਰ ਵਿਸ਼ਵਕਰਮਾ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਨੇ ਧਾਰਮਿਕ ਸਮਾਗਮ ਕਰਵਾਇਆ
Ad Position 24