ਚੰਡੀਗੜ੍ਹ ’ਚ ਪੰਜਾਬ ਕਲਾ ਭਵਨ ਵਿਖੇ ਸਾਹਿਤਕ ਸਮਾਰੋਹ ਦੌਰਾਨ ‘ਨਿੱਕੀਆਂ ਕਰੂੰਬਲਾਂ’ ਨੂੰ ਲੋਕ ਅਰਪਣ
ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਦੇ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ‘ਪੁਆਧੀ ਪੰਜਾਬੀ ਸੱਥ’ ਵਲੋਂ ਇਕ ਸਾਹਿਤਕ ਸਮਾਰੋਹ ਕਰਵਾਇਆ। ਇਸ ਮੌਕੇ ਲੇਖਕ ਬਲਜਿੰਦਰ ਮਾਨ ਦੀ 31 ਸਾਲਵੀਂ ਕੀਰਤ ‘ਨਿੱਕੀਆਂ ਕਰੂੰਬਲਾਂ’ ਨੂੰ ਲੋਕ ਅਰਪਣ ਕੀਤਾ।
ਚੰਡੀਗੜ੍ਹ, 14 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਕਲਾ ਪ੍ਰੀਸ਼ਦ ਦੇ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ ‘ਪੁਆਧੀ ਪੰਜਾਬੀ ਸੱਥ’ ਵਲੋਂ ਇਕ ਸਾਹਿਤਕ ਸਮਾਰੋਹ ਕਰਵਾਇਆ। ਇਸ ਮੌਕੇ ਲੇਖਕ ਬਲਜਿੰਦਰ ਮਾਨ ਦੀ 31 ਸਾਲਵੀਂ ਕੀਰਤ ‘ਨਿੱਕੀਆਂ ਕਰੂੰਬਲਾਂ’ ਨੂੰ ਲੋਕ ਅਰਪਣ ਕੀਤਾ। ਇਹ ਰਸਮਾਂ ਪ੍ਰੋ. ਮਨਮੋਹਨ ਸਿੰਘ ਦਾਊ, ਸਵਰਨਜੀਤ ਸਿੰਘ ਸਵੀ, ਐੱਸ. ਅਸ਼ੋਕ ਭੌਰਾ, ਬਲਜਿੰਦਰ ਮਾਨ, ਡਾ. ਦਵਿੰਦਰ ਬੋਹਾ, ਕਮਲਜੀਤ ਨੀਲੋਂ, ਅਮਰੀਕ ਸਿੰਘ ਤਲਵੰਡੀ ਆਦਿ ਵਲੋਂ ਬਲਜਿੰਦਰ ਮਾਨ ਨਾਲ ਸਾਂਝੇ ਤੌਰ ’ਤੇ ਅਦਾ ਕੀਤੀਆਂ ਗਈਆਂ। ਉਨ੍ਹਾਂ ਬਲਜਿੰਦਰ ਮਾਨ ਦੇ ਇਸ ਕਾਰਜ ਲਈ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗਾਇਕ ਤੇ ਲੇਖਕ ਕਮਲਜੀਤ ਸਿੰਘ ਨੀਲੋ ਨੇ ਬਲਜਿੰਦਰ ਮਾਨ ਨਾਲ ਬਿਤਾਏ ਪਲ ਸਾਂਝੇ ਕੀਤੇ। ਐਸ. ਅਸ਼ੋਕ ਭੌਰਾ ਨੇ ‘ਨਿੱਕੀਆਂ ਕਰੂੰਬਲਾ’ ਨੂੰ ਪੰਜਾਬੀ ਸਾਹਿਤ ਵਿਚ ਪੈੜਾਂ ਪਾਉਣ ਵਾਲੀ ਅਨਮੋਲ ਕਿਰਤ ਕਹਿ ਕੇ ਬਿਆਨਿਆਂ। ਅਮਰੀਕ ਸਿੰਘ ਤਲਵੰਡੀ ਨੇ ਇਸ ਨੂੰ ਲੇਖਕ ਦੀ ਵੱਡੀ ਪ੍ਰਾਪਤੀ ਦੱਸਿਆ। ਡਾ. ਦਵਿੰਦਰ ਸਿੰਘ ਬੋਹਾ ਨੇ ਇਸ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਬਲਜਿੰਦਰ ਮਾਨ ਵਲੋਂ ਕੀਤਾ ਜਾ ਰਿਹਾ ਕਾਰਜ ਦਾ ਰਾਹ ਭਾਵੇਂ ਕਾਫ਼ੀ ਔਖਾ ਹੈ, ਪਰ ਨਿਰੰਤਰ ਇਸ ਰਾਹ ’ਤੇ ਤੁਰ ਰਹੇ ਹਨ ਜਿਸ ਦੀ ਦਾਦ ਦੇਣੀ ਬਣਦੀ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਬਾਲ ਸਾਹਿਤ ਨੂੰ ਹੋਰ ਉਚਾਈਆਂ ਵੱਲ ਲੈ ਕੇ ਜਾਣ ਲਈ ਆਪਣੇ ਕੀਮਤੀ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮੌਕੇ ਸੱਥ ਵਲੋਂ ਬਲਜਿੰਦਰ ਸਿੰਘ ਮਾਨ ਦਾ ਉਚੇਚੇ ਤੌਰ ’ਤੇ ਸਨਮਾਨ ਵੀ ਕੀਤਾ, ਉਥੇ ਸੰਸਥਾ ਨੇ ਪ੍ਰੋ. ਮਨਮੋਹਨ ਸਿੰਘ ਦਾਊ, ਸਵਰਨਜੀਤ ਸਿੰਘ ਸਵੀ, ਐੱਸ. ਅਸ਼ੋਕ ਭੌਰਾ, ਬਲਜਿੰਦਰ ਮਾਨ, ਡਾ. ਦਵਿੰਦਰ ਬੋਹਾ, ਕਮਲਜੀਤ ਨੀਲੋਂ, ਅਮਰੀਕ ਸਿੰਘ ਤਲਵੰਡੀ ਨੂੰ ਸਨਮਾਨਿਤ ਕੀਤੇ ਜਾਣ ਦੀਆਂ ਰਸਮਾਂ ਨਿਭਾਈਆਂ ਗਈਆਂ। ਸਮਾਰੋਹ ’ਚ ਵਿਦਵਾਨਾਂ, ਕਵੀਆਂ, ਲੇਖਕਾਂ ’ਚ ਡਾ. ਅਵਤਾਰ ਸਿੰਘ ਪਤੰਗ, ਦਲਜੀਤ ਕੌਰ ਦਾਊ, ਬੀ. ਸੇਵਕ, ਈਸ਼ਦੀਪ ਕੌਰ ਈਸ਼ਾ, ਰਿਟਾ. ਹਰਚਰਨ ਸਿੰਘ ਸੰਧੂ (ਪੀ. ਸੀ. ਐਸ.), ਹਰਬੰਸ ਸਿੰਘ ਸੋਢੀ, ਕਮਲਜੀਤ ਸਿੰਘ ਬਨਵੈਤ, ਲੇਖਕਾ ਸੁਨੀਲਮ ਮੰਡ, ਸੁਖਮਨ, ਗੁਰਤੇਜ ਸਿੰਘ, ਜਗਦੀਪ ਸਿੰਘ ਬੈਦਵਾਣ ਸ਼ਖ਼ਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ। ਸਮਾਰੋਹ ਦਾ ਸੰਚਾਲਨ ਪ੍ਰਿੰ. ਗੁਰਮੀਤ ਸਿੰਘ ਵਲੋਂ ਨਿਭਾਇਆ।