16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਵਸਤੂਆਂ ਦੀ ਖਰੀਦ ਤੇ ਉਸਾਰੀ ਕਾਰਜਾਂ ਲਈ 231 ਕਰੋੜ ਰੁਪਏ ਦੇ ਟੈਂਡਰਾਂ ਨੂੰ ਮਿਲੀ ਹਰੀ ਝੰਡੀ

ਚੰਡੀਗੜ੍ਹ, 16 ਨਵੰਬਰ (ਰਾਮ ਸਿੰਘ ਬਰਾੜ) - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹਰਿਆਣਾ ਨਿਵਾਸ ਵਿਖੇ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ (ਐਚ. ਪੀ.

Ad Position 21
No active advertisement
ਅਜੀਤ ਡੈਸਕ 17-11-2026
ਚੰਡੀਗੜ੍ਹ, 16 ਨਵੰਬਰ (ਰਾਮ ਸਿੰਘ ਬਰਾੜ) - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਹਰਿਆਣਾ ਨਿਵਾਸ ਵਿਖੇ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ (ਐਚ.ਪੀ.ਪੀ.ਸੀ.) ਤੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (ਐਚ.ਪੀ.ਡਬਲਯੂ.ਪੀ.ਸੀ.) ਦੀ ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਲਈ ਵਸਤੂਆਂ ਦੀ ਖਰੀਦ ਅਤੇ ਉਸਾਰੀ ਕਾਰਜਾਂ ਦੇ ਟੈਂਡਰਾਂ ‘ਤੇ ਗੱਲਬਾਤ ਉਪਰੰਤ 231.68 ਕਰੋੜ ਰੁਪਏ ਦੇ ਕੰਮਾਂ ਨੂੰ ਸਹਿਮਤੀ ਪ੍ਰਦਾਨ ਕੀਤੀ ਗਈ। ਮੀਟਿੰਗ ਵਿੱਚ ਵਸਤੂਆਂ ਦੀ ਖਰੀਦ ਲਈ 76.39 ਕਰੋੜ ਰੁਪਏ ਦੇ 7 ਮਾਮਲਿਆਂ ਤੇ ਉਸਾਰੀ ਕਾਰਜਾਂ ਨਾਲ ਸਬੰਧਤ 155.29 ਕਰੋੜ ਰੁਪਏ ਦੇ 6 ਮਾਮਲਿਆਂ ਨੂੰ ਹਰੀ ਝੰਡੀ ਦਿੱਤੀ ਗਈ। ਮੀਟਿੰਗ ਵਿੱਚ ਉਦਯੋਗ ਤੇ ਵਣਜ ਤੇ ਵਾਤਾਵਰਣ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ, ਜਨ ਸਿਹਤ ਇੰਜੀਨੀਅਰਿੰਗ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਵੀ ਮੌਜੂਦ ਸਨ। ਮੁੱਖ ਮੰਤਰੀ ਨਾਇਬ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਹਰਿਆਣਾ ਪੁਲਿਸ ਲਈ ਵਰਕਸਟੇਸ਼ਨ ਸਮੇਤ 24 ਫੋਰੈਂਸਿਕ ਟੂਲਕਿੱਟ ਡਿਸਕ ਫੋਰੈਂਸਿਕ ਟੂਲ ਦੀ ਸਪਲਾਈ ਤੇ ਸਥਾਪਨਾ, ਵਰਕਸਟੇਸ਼ਨ ਸਮੇਤ 24 ਮੈਗਨੇਟ ਐਕਜ਼ੀਓਮ ਵਿਦ ਕਲਾਊਡ ਡਿਸਕ ਫੋਰੈਂਸਿਕ ਟੂਲ ਦੀ ਸਪਲਾਈ ਤੇ ਸਥਾਪਨਾ, ਵਰਕਸਟੇਸ਼ਨ ਸਮੇਤ 6 ਪਾਸਵਰਡ ਡਿਕ੍ਰਿਪਟਰ, 12 ਪੋਰਟੇਬਲ ਵਰਕਸਟੇਸ਼ਨ ਕਿੱਟਾਂ, ਵਰਕਸਟੇਸ਼ਨ ਸਮੇਤ 12 ਡੀ.ਵੀ.ਆਰ. ਐਗਜ਼ਾਮੀਨੇਸ਼ਨ ਟੂਲ ਦੀ ਸਪਲਾਈ ਅਤੇ ਸਥਾਪਨਾ ਅਤੇ ਵਰਕਸਟੇਸ਼ਨ ਸਮੇਤ 24 ਯੂਨੀਵਰਸਲ ਫੋਰੈਂਸਿਕ ਐਕਸਟ੍ਰੈਕਸ਼ਨ ਡਿਵਾਈਸ ਦੀ ਸਪਲਾਈ ਅਤੇ ਸਥਾਪਨਾ ਨੂੰ ਹਰੀ ਝੰਡੀ ਦਿੱਤੀ ਗਈ। ਇਨ੍ਹਾਂ ਉਪਕਰਨਾਂ ਦੀ ਖਰੀਦ ਤੋਂ ਬਾਅਦ ਹਰਿਆਣਾ ਸਾਈਬਰ ਸੁਰੱਖਿਆ ਦੇ ਮਾਮਲੇ ਵਿੱਚ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਲ ਹੋ ਜਾਵੇਗਾ। ਇਸ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਐਨ.ਸੀ.ਆਰ. ਖੇਤਰ ਵਿੱਚ 10 ਥਾਵਾਂ ‘ਤੇ ਕੰਟੀਨਿਊਅਸ ਐਂਬੀਐਂਟ ਏਅਰ ਕੁਆਲਿਟੀ ਮਾਨੀਟਰਿੰਗ ਸਟੇਸ਼ਨਾਂ ਦੀ ਸਥਾਪਨਾ ਤੇ ਅਗਲੇ 5 ਸਾਲਾਂ ਤੱਕ ਇਨ੍ਹਾਂ ਦੇ ਸੰਚਾਲਨ ਤੇ ਮੁਰੰਮਤ ਦੇ ਕੰਮ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਨ੍ਹਾਂ ਉਪਕਰਨਾਂ ਦੀ ਸਥਾਪਨਾ ਤੋਂ ਬਾਅਦ ਐਨ.ਸੀ.ਆਰ. ’ਚ ਪੀ.ਐਮ.-2.5, ਪੀ.ਐਮ.-10 ਤੇ ਸੀ.ਓ.2 ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕੇਗੀ। ਇਸੇ ਤਰ੍ਹਾਂ ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਹਨਾਂ ਦੀਆਂ ਨੰਬਰ ਪਲੇਟਾਂ ਦੀ ਪਛਾਣ ਲਈ ਪੈਟਰੋਲ ਪੰਪਾਂ ‘ਤੇ 1500 ਏ.ਐਨ.ਪੀ.ਆਰ. (ਆਟੋਮੈਟਿਕ ਨੰਬਰ ਪਲੇਟ ਰਿਕੋਗਨੀਸ਼ਨ) ਕੈਮਰਿਆਂ ਦੀ ਖਰੀਦ ਨੂੰ ਵੀ ਹਰੀ ਝੰਡੀ ਦਿੱਤੀ ਗਈ, ਜਿਨ੍ਹਾਂ ਰਾਹੀਂ ਅਜਿਹੇ ਵਾਹਨਾਂ ਦੀ ਪਛਾਣ ਕੀਤੀ ਜਾ ਸਕੇਗੀ ਜਿਨ੍ਹਾਂ ਕੋਲ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਨਹੀਂ ਹੋਣਗੇ। ਅਜਿਹੇ ਵਾਹਨਾਂ ਦੀ ਪਛਾਣ ਅਤੇ ਅਲਰਟ ਮਿਲਣ ਤੋਂ ਬਾਅਦ ਇਨ੍ਹਾਂ ਨੂੰ ਈਂਧਨ ਨਹੀਂ ਮਿਲੇਗਾ। ਇਸੇ ਤਰ੍ਹਾਂ ਐਚ.ਪੀ.ਡਬਲਯੂ.ਪੀ.ਸੀ. ਦੀ ਮੀਟਿੰਗ ਦੌਰਾਨ ਪੁਲਿਸ ਵਿਭਾਗ ਲਈ ਸਿਰਸਾ ਦੀ ਜ਼ਿਲ੍ਹਾ ਜੇਲ੍ਹ ਵਿੱਚ 5 ਪੁਰਸ਼ ਬੈਰਕਾਂ, ਛੋਟੀ ਬੈਰਕ, ਕੰਟਰੋਲ ਰੂਮ, ਮਹਿਲਾ ਬੈਰਕ, 3 ਵਾਚ ਟਾਵਰ, ਮਿੱਟੀ ਭਰਾਈ ਦਾ ਕੰਮ, ਸੜਕਾਂ, ਟਿਊਬਵੈੱਲ, 2 ਮੁੱਖ ਗੇਟ, ਚਾਰਦੀਵਾਰੀ, 50 ਮਕਾਨ, ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ (ਰੇਨ ਵਾਟਰ ਹਾਰਵੈਸਟਿੰਗ) ਤੇ ਜ਼ਮੀਨਦੋਜ਼ ਪਾਣੀ ਦੀ ਟੈਂਕੀ ਦੇ ਉਸਾਰੀ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਦੇ ਨਾਲ ਹੀ ਪੀ ਡਬਲਿਊ ਡੀ (ਬੀ.ਐਂਡ.ਆਰ.) ਰਾਹੀਂ ਅੰਬਾਲਾ ਛਾਉਣੀ ਸਥਿਤ ਪਿੰਡ ਚਾਂਦਪੁਰਾ ਵਿਖੇ 100 ਵਿਦਿਆਰਥੀਆਂ ਦੀ ਦਾਖਲਾ ਸਮਰੱਥਾ ਵਾਲੇ ਹੋਮਿਓਪੈਥਿਕ ਕਾਲਜ ਅਤੇ 25 ਬਿਸਤਰਿਆਂ ਵਾਲੇ ਹਸਪਤਾਲ ਦੇ ਬਾਕੀ ਰਹਿੰਦੇ ਉਸਾਰੀ ਕਾਰਜਾਂ, ਕੁਰੂਕਸ਼ੇਤਰ ਵਿਖੇ ਬ੍ਰਹਮਸਰੋਵਰ ‘ਤੇ ਆਧੁਨਿਕ ਸਹੂਲਤਾਂ ਨਾਲ ਲੈਸ ਰੈਸਟ ਹਾਊਸ ਦੀ ਉਸਾਰੀ ਤੇ ਨੂਹ ਦੇ ਤਾਵੜੂ ਵਿਖੇ ਨਿਆਂਇਕ ਕੰਪਲੈਕਸਾਂ ਦੇ ਉਸਾਰੀ ਕਾਰਜਾਂ ਲਈ ਵੀ ਟੈਂਡਰ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਇਲਾਵਾ ਮੀਟਿੰਗ ਵਿੱਚ ਜੀਂਦ ਦੇ ਪਿੰਡ ਹੈਬਤਪੁਰ ਸਥਿਤ ਸੰਤ ਸ਼੍ਰੋਮਣੀ ਸ੍ਰੀ ਧੰਨਾ ਭਗਤ ਜੀ ਸਰਕਾਰੀ ਮੈਡੀਕਲ ਕਾਲਜ ਲਈ ਬਿਜਲੀ ਸਬ-ਸਟੇਸ਼ਨ ਦੇ ਉਸਾਰੀ ਕਾਰਜ ਨੂੰ ਵੀ ਸਹਿਮਤੀ ਦਿੱਤੀ ਗਈ। ਮੁੱਖ ਮੰਤਰੀ ਨੇ ਟੈਂਡਰਾਂ ਵਿੱਚ ਹਿੱਸਾ ਲੈਣ ਵਾਲੀਆਂ ਏਜੰਸੀਆਂ ਨੂੰ ਸਪੱਸ਼ਟ ਹੁਕਮ ਦਿੱਤੇ ਕਿ ਵਸਤੂਆਂ, ਉਪਕਰਨਾਂ ਦੀ ਸਪਲਾਈ ਤੇ ਉਸਾਰੀ ਕਾਰਜਾਂ ਵਿੱਚ ਗੁਣਵੱਤਾ ਤੇ ਸਮਾਂ-ਸੀਮਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਕੁਆਲਿਟੀ ਅਸ਼ੋਰੈਂਸ ਅਥਾਰਟੀ ਦਾ ਗਠਨ ਕੀਤਾ ਗਿਆ ਹੈ ਜੋ ਹਰ ਤਰ੍ਹਾਂ ਦੇ ਉਸਾਰੀ ਕਾਰਜਾਂ ਦੀ ਜਾਂਚ ਤੇ ਨਿਗਰਾਨੀ ਕਰਦੀ ਹੈ। ਜੇਕਰ ਕੋਈ ਏਜੰਸੀ ਨਿਰਧਾਰਿਤ ਮਾਪਦੰਡਾਂ ਤੋਂ ਘੱਟ ਗੁਣਵੱਤਾ ਦਾ ਕੰਮ ਕਰਦੀ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਪੁਲਿਸ ਡਾਇਰੈਕਟਰ ਜਨਰਲ ਅਜੈ ਸਿੰਘਲ, ਐਫ.ਐਸ.ਐਲ. ਡਾਇਰੈਕਟਰ ਸ੍ਰੀਮਤੀ ਕਲਾ ਰਾਮਚੰਦਰਨ, ਉਦਯੋਗ ਤੇ ਵਣਜ ਵਿਭਾਗ ਦੇ ਕਮਿਸ਼ਨਰ ਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਏ.ਡੀ.ਜੀ.ਪੀ. ਅਮਿਤਾਭ ਸਿੰਘ, ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ਼ੇਖਰ ਵਿਦਿਆਰਥੀ, ਸਪਲਾਈ ਤੇ ਨਿਪਟਾਰਾ ਵਿਭਾਗ ਦੇ ਡਾਇਰੈਕਟਰ ਜਨਰਲ ਰਾਜੀਵ ਰਤਨ ਅਤੇ ਹਾਰਟ੍ਰੋਨ ਦੇ ਮੈਨੇਜਿੰਗ ਡਾਇਰੈਕਟਰ ਯਸ਼ ਗਰਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੂੜੇ ਦੇ ਪਹਾੜ ਦੀ ਥਾਂ ਹੁਣ ਬਣੇਗਾ ਹਰਿਆਲੀ ਦਾ ਕੇਂਦਰ, ਡੱਡੂਮਾਜਰਾ ’ਚ ਤਿਆਰ ਹੋਵੇਗਾ ਔਸ਼ਧੀ ਬਾਗ਼ ਪ੍ਰਸ਼ਾਸਕ ਕਟਾਰੀਆ ਨੇ... ਅਗਲੀ ਖ਼ਬਰ ਘੜੀ ਦੀ ਟਿੱਕ ਟਿੱਕ ਨਾਲ ਬਦਲਾਅ ਦਾ ਸੁਨੇਹਾ ਦੇਣ ਨਿਕਲੇ ਗੁਰਦਰਸ਼ਨ ਸਿੰਘ ਸੈਣੀ ‘ ਬਦਲੇਗਾ ਪੰਜਾਬ ਦਾ ਸਮਾਂ ’ ਮੁਹਿੰਮ ਤ...
Ad Position 24