ਡੰਪਿੰਗ ਗਰਾਊਂਡ ’ਚ ਕੂੜੇ ਦੇ ਪਹਾੜ ਹੇਠ ਖੜ੍ਹੀਆਂ 25 ਲੱਖ ਦੀਆਂ ਟ੍ਰੌਮਲ ਮਸ਼ੀਨਾਂ ਬਣੀਆਂ ਕਬਾੜ
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)-ਸ਼ਹਿਰ ‘ਚ ਰੋਜ਼ਾਨਾ ਨਿਕਲਣ ਵਾਲੇ 70 ਤੋਂ 80 ਟਨ ਕੂੜੇ ਦੇ ਨਿਪਟਾਰੇ ਦੀ ਵਿਵਸਥਾ ਪਿੰਡ ਬਿਸ਼ਨਪੁਰਾ ਸਥਿਤ ਮੁੱਖ ਡੰਪਿੰਗ ਗਰਾਊਂਡ ‘ਚ ਕੀਤੀ ਜਾਂਦੀ ਹੈ, ਜਿਥੇ ਕਿ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਕੂੜੇ ਦੀ ਸਹੀ ਢੰਗ ਨਾਲ ਛਾਂਟੀ ਤੇ ਨਿਪਟਾਰਾ ਨਾ ਹੋਣ ਕਾਰਨ ਇਥੇ ਕੂੜੇ ਦੇ ਵੱਡੇ-ਵੱਡੇ ਪਹਾੜ ਬਣ ਗਏ ਹਨ।
ਕ
ਕੂੜੇ ਦੇ ਢੇਰ ’ਚ ਖੜ੍ਹੀਆਂ ਟ੍ਰੌਮਲ ਮਸ਼ੀਨਾਂ। ਤਸਵੀਰ : ਮਨਿੰਦਰ ਸਿੰਘ
18-11-2026
ਜ਼ੀਰਕਪੁਰ, 17 ਨਵੰਬਰ (ਮਨਿੰਦਰ ਸਿੰਘ)-ਸ਼ਹਿਰ ‘ਚ ਰੋਜ਼ਾਨਾ ਨਿਕਲਣ ਵਾਲੇ 70 ਤੋਂ 80 ਟਨ ਕੂੜੇ ਦੇ ਨਿਪਟਾਰੇ ਦੀ ਵਿਵਸਥਾ ਪਿੰਡ ਬਿਸ਼ਨਪੁਰਾ ਸਥਿਤ ਮੁੱਖ ਡੰਪਿੰਗ ਗਰਾਊਂਡ ‘ਚ ਕੀਤੀ ਜਾਂਦੀ ਹੈ, ਜਿਥੇ ਕਿ ਹਾਲਾਤ ਬਦ ਤੋਂ ਬਦਤਰ ਬਣਦੇ ਜਾ ਰਹੇ ਹਨ। ਕੂੜੇ ਦੀ ਸਹੀ ਢੰਗ ਨਾਲ ਛਾਂਟੀ ਤੇ ਨਿਪਟਾਰਾ ਨਾ ਹੋਣ ਕਾਰਨ ਇਥੇ ਕੂੜੇ ਦੇ ਵੱਡੇ-ਵੱਡੇ ਪਹਾੜ ਬਣ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਵਲੋਂ ਕਰੀਬ 25 ਲੱਖ ਰੁ. ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਦੋ ਟ੍ਰੌਮਲ ਮਸ਼ੀਨਾਂ ਪਿਛਲੇ 6 ਮਹੀਨਿਆਂ ਤੋਂ ਬੰਦ ਪਈਆਂ ਹਨ। ਕੂੜੇ ਦੇ ਢੇਰ ‘ਚ ਪਈਆਂ ਇਹ ਮਸ਼ੀਨਾਂ ਕਬਾੜ ਬਣਦੀਆਂ ਜਾ ਰਹੀਆਂ ਹਨ। ਹਾਸਿਲ ਜਾਣਕਾਰੀ ਅਨੁਸਾਰ ਇਨ੍ਹਾਂ ਮਸ਼ੀਨਾਂ ਰਾਹੀਂ ਪਹਿਲਾਂ ਕੂੜੇ ਦੀ ਛਾਂਟੀ ਤੇ ਨਿਪਟਾਰਾ ਕੀਤਾ ਜਾਂਦਾ ਸੀ, ਜਿਸ ਕਾਰਨ ਡੰਪਿੰਗ ਗਰਾਊਂਡ ‘ਚ ਕੂੜੇ ਦੇ ਢੇਰ ਜ਼ਿਆਦਾ ਨਹੀਂ ਵਧਦੇ ਸਨ, ਪਰ ਪਿਛਲੇ ਸਾਲ ਕੂੜੇ ਦੇ ਨਿਪਟਾਰੇ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਤੋਂ ਬਾਅਦ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਬੰਦ ਹੋ ਗਈ। ਇਸ ਦੇ ਬਾਵਜੂਦ ਕੂੜੇ ਦੇ ਢੇਰ ਲਗਾਤਾਰ ਵਧ ਰਹੇ ਹਨ। ਕੰਪਨੀ ਨੂੰ ਲਾਪ੍ਰਵਾਹੀ ਵਰਤਣ ਸੰਬੰਧੀ ਨਗਰ ਕੌਂਸਲ ਵਲੋਂ ਚਾਰ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ, ਪਰ ਫਿਰ ਵੀ ਹਾਲਾਤ ਨਹੀਂ ਸੁਧਰੇ। ਡੰਪਿੰਗ ਗਰਾਊਂਡ ‘ਚ ਘੁੰਮਦੇ ਲਾਵਾਰਿਸ ਪਸ਼ੂ ਤੇ ਕੂੜੇ ‘ਤੇ ਮੰਡਰਾਉਂਦੇ ਪੰਛੀ ਵੀ ਚਿੰਤਾ ਦਾ ਵਿਸ਼ਾ ਹਨ। ਇਸ ਸਮੱਸਿਆ ਬਾਰੇ ਏਅਰਪੋਰਟ ਅਥਾਰਟੀ ਵਲੋਂ ਵੀ ਕਈ ਵਾਰ ਨਗਰ ਕੌਂਸਲ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਡੰਪਿੰਗ ਗਰਾਊਂਡ ਦੀ ਕੰਧ ਵੀ ਦੋ ਵਾਰ ਟੁੱਟ ਚੁੱਕੀ ਹੈ। ਮਾਮਲੇ ਸੰਬੰਧੀ ਸੰਪਰਕ ਕਰਨ ‘ਤੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਰਾਜੀਵ ਸਿੰਘ ਨੇ ਦੱਸਿਆ ਕਿ ਟ੍ਰੌਮਲ ਮਸ਼ੀਨਾਂ ਠੇਕੇਦਾਰ ਜਾਂ ਉਸ ਦੀ ਕੰਪਨੀ ਨੂੰ ਦਿੱਤੀਆਂ ਹੋਈਆਂ ਹਨ, ਲਿਹਾਜ਼ਾ ਇਨ੍ਹਾਂ ਦੀ ਦੇਖਭਾਲ ਅਤੇ ਮੁਰੰਮਤ ਦੀ ਜ਼ਿੰਮੇਵਾਰੀ ਕੰਪਨੀ ਦੀ ਹੈ, ਜਦਕਿ ਡੰਪਿੰਗ ਗਰਾਊਂਡ ਦੀ ਕੰਧ ਦੀ ਜ਼ਿੰਮੇਵਾਰੀ ਐੱਮ. ਈ. ਬ੍ਰਾਂਚ ਦੀ ਹੈ।