23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਕੈਂਪ ਦੌਰਾਨ 64 ਯੂਨਿਟ ਖ਼ੂਨ ਇਕੱਤਰ

ਜ਼ੀਰਕਪੁਰ, 23 ਨਵੰਬਰ (ਮਨਿੰਦਰ ਸਿੰਘ)- ਸਵ. ਸੁਨੀਤਾ ਦੇਵੀ ਦੀ ਯਾਦ ‘ਚ ਮੀਡੀਆ ਮੰਤਰਾ ਪੀ.

Ad Position 21
No active advertisement
ਅਜੀਤ ਡੈਸਕ 24-11-2026
ਜ਼ੀਰਕਪੁਰ, 23 ਨਵੰਬਰ (ਮਨਿੰਦਰ ਸਿੰਘ)- ਸਵ. ਸੁਨੀਤਾ ਦੇਵੀ ਦੀ ਯਾਦ ‘ਚ ਮੀਡੀਆ ਮੰਤਰਾ ਪੀ. ਆਰ. ਐਂਡ ਐਡਵਰਟਾਈਜ਼ਿੰਗ ਦੇ ਐਮ. ਡੀ. ਮੁਕੇਸ਼ ਚੌਹਾਨ ਅਤੇ ਮੌਰਵੀ ਐਸਟ੍ਰੋ ਵਾਸਤੂ ਦੀ ਮੋਨਿਕਾ ਕੰਬੋਜ ਵਲੋਂ ਸੇਠੀ ਢਾਬੇ ਦੇ ਸਾਹਮਣੇ 6ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਮਾਹਿਰ ਡਾਕਟਰੀ ਟੀਮ ਵਲੋਂ 64 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ 68 ਵਿਅਕਤੀਆਂ ਨੇ ਖ਼ੂਨਦਾਨ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ‘ਚੋਂ ਸਿਹਤ ਜਾਂਚ ਤੋਂ ਬਾਅਦ ਚਾਰ ਵਿਅਕਤੀ ਖ਼ੂਨਦਾਨ ਨਹੀਂ ਕਰ ਸਕੇ। ਕੈਂਪ ਦਾ ਪ੍ਰਬੰਧ ਵਿਸ਼ਵਾਸ ਫਾਊਂਡੇਸ਼ਨ, ਸੇਠੀ ਢਾਬਾ, ਐਚ. ਡੀ. ਐਫ. ਸੀ. ਬੈਂਕ ਅਤੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਮੁਹਾਲੀ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਮੌਕੇ ਐਮ ਕੇਅਰ ਹਸਪਤਾਲ ਦੀ ਟੀਮ ਨੇ ਡਾ. ਕਾਰਤਿਕ ਅਗਰਵਾਲ ਦੀ ਦੇਖ-ਰੇਖ ਹੇਠ ਖ਼ੂਨ ਇਕੱਤਰ ਕੀਤਾ। ਇਸੇ ਦੌਰਾਨ ਮੁਕੇਸ਼ ਚੌਹਾਨ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਜੀ ਦੀ ਯਾਦ ‘ਚ ਇਹ ਉਪਰਾਲਾ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਕੀਤਾ ਗਿਆ ਹੈ। ਇਸ ਮੌਕੇ ਪ੍ਰੈੱਸ ਕਲੱਬ ਜ਼ੀਰਕਪੁਰ ਦੇ ਮੈਂਬਰਾਂ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ। ਅੰਤ ‘ਚ ਖ਼ੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਪੀ. ਸੀ. ਐੱਸ. ਭਰਤੀ ਦੇ ਕਥਿਤ ਘੁਟਾਲੇ ਖ਼ਿਲਾਫ਼ ਯੂਥ ਕਾਂਗਰਸ ਦਾ ਪ੍ਰਦਰਸ਼ਨ ਮਾਨ ਸਰਕਾਰ ਖ਼ਿਲਾਫ਼ ਜ਼ੋਰਦਾਰ ਅਰਥੀ ਫ਼ੂਕ ਪ੍ਰਦਰਸ਼...
Ad Position 24