ਬਰੇਟਾ, 4 ਫਰਵਰੀ (ਜੀਵਨ ਸ਼ਰਮਾ)- ਬੀਤੇ ਦਿਨੀਂ ਬਰੇਟਾ ਨਿਵਾਸੀ ਸਾਂਤੀ ਪ੍ਰਕਾਸ਼ ਦੇ ਅਚਾਨਕ ਦਿਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੀ ਇੱਛਾ ਅਨੁਸਾਰ ਪਰਿਵਾਰ ਵਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਲਿਆ ਗਿਆ | ਨੇਤਰਦਾਨ ਸੰਮਤੀ ਬਰੇਟਾ ਦੇ ਆਗੂ ਹਰਬੰਸ ਲਾਲ ਬਾਂਸਲ ਅਤੇ ਪ੍ਰਧਾਨ ਰਘਵੀਰ ਸਿੰਘ ਗੱਡੂ ਨੇ ਉਨ੍ਹਾਂ ਦੀਆਂ ਅੱਖਾਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਨੂੰ ਦਾਨ ਕਰਵਾਈਆਂ | ਸਾਂਤੀ ਪ੍ਰਕਾਸ਼ ਦੀ ਮੌਤ ਉਪਰੰਤ ਦਾਨ ਕੀਤੀਆਂ ਅੱਖਾਂ ਨਾਲ 2 ਨੇਤਰਹੀਣ ਵਿਅਕਤੀਆਂ ਦੀ ਹਨੇਰੀ ਦੁਨੀਆਂ ਰੌਸ਼ਨ ਹੋ ਜਾਵੇਗੀ |