25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਨਗਰ ਕੌਂਸਲ ਬਰੇਟਾ ਦੇ ਅਧਿਕਾਰੀਆਂ ਨੇ ਨਾਜਾਇਜ਼ ਕਬਜ਼ੇ ਛੁਡਵਾਏ <br/>

Ad Position 21
No active advertisement
ਅਜੀਤ ਡੈਸਕ 13-03-2026
ਬਰੇਟਾ, 12 ਮਾਰਚ (ਪਾਲ ਸਿੰਘ ਮੰਡੇਰ)-ਸਥਾਨਕ ਨਗਰ ਕੌਂਸਲ ਵਲੋਂ ਪਿਛਲੇ ਕਈ ਦਿਨਾਂ ਤੋਂ ਸ਼ਹਿਰ 'ਚ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਸਮਾਨ ਰੱਖ ਕੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਸੁਨੇਹਾ ਦਿੱਤਾ ਸੀ | ਇਸੇ ਲੜੀ ਤਹਿਤ ਈ. ਓ. ਸਿੰਕਦਰ ਸਿੰਘ, ਜੇ. ਈ. ਸੰਦੀਪ ਸਿੰਘ, ਕਲਰਕ ਨੀਲ ਕਮਲ, ਸੰਜੇ ਕੁਮਾਰ, ਵਿੱਕੀ ਸਿੰਘ, ਬਲਵਿੰਦਰ ਸਿੰਘ ਨੇ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਦੇ ਮੁੱਕ ਬਾਜ਼ਾਰ 'ਚ ਸਟਾਲਾਂ ਵਾਲੀ ਗਲੀ ਤੋਂ ਨਾਜਾਇਜ਼ ਕਬਜੇ ਹਟਾਉਣ ਦੀ ਕਾਰਵਾਈ ਆਰੰਭੀ | ਟੀਮ ਵਲੋਂ ਚਿਤਾਵਨੀ ਦੇਣ ਤੋਂ ਬਾਅਦ ਵੀ ਜਦੋਂ ਦੁਕਾਨਦਾਰਾਂ ਨੇ ਸਮਾਨ ਨਾ ਚੁੱਕਿਆ ਗਿਆ ਤਾਂ ਬਾਹਰ ਪਿਆ ਸਾਮਾਨ ਜ਼ਬਤ ਕਰ ਲਿਆ ਗਿਆ | ਇਸ ਕਾਰਵਾਈ ਨਾਲ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ ਤੇ ਬਹੁਤੇ ਦੁਕਾਨਦਾਰ ਟੀਮ ਨੂੰ ਦੇਖ ਕੇ ਪਹਿਲਾਂ ਹੀ ਦੁਕਾਨਾਂ ਦੇ ਬਾਹਰ ਰੱਖਿਆ ਸਮਾਨ ਚੁੱਕਦੇ ਅਤੇ ਦੁਕਾਨਾਂ 'ਚ ਰੱਖਦੇ ਦੇਖੇ ਗਏ | ਕੁਝ ਦੁਕਾਨਦਾਰਾਂ ਨੇ ਟੀਮ ਨਾਲ ਬਹਿਸ ਵੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਨਪ੍ਰੀਤ ਕੌਰ ਧਲੇਵਾਂ ਦਾ ਅਕਾਲੀ ਦਲ ਵਲੋਂ ਸਨਮਾਨ <br/> ਅਗਲੀ ਖ਼ਬਰ ਯੂਥ ਆਗੂ ਚੇਤਨ ਰਿਸ਼ੀ ਵੱਲੋਂ ਸਪੀਕਰ ਸੰਧਵਾਂ ਨਾਲ ਮੁਲਾਕਾਤ <br/>
Ad Position 24