ਮਾਨਸਾ, 12 ਮਾਰਚ (ਰਵੀ)-ਧੰਨ ਧੰਨ ਬਾਬਾ ਨਰਾਇਣ ਦਾਸ ਜੀ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਮੌਜੀਆ ਵਿਖੇ 7ਵਾਂ ਕਬੱਡੀ ਟੂਰਨਾਮੈਂਟ 18 ਤੋਂ ਸ਼ੁਰੂ ਹੋਵੇਗਾ | ਕਲੱਬ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਬੱਡੀ 75, 62 ਅਤੇ 52 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ | ਉਨ੍ਹਾਂ ਦੱਸਿਆ ਕਿ ਕਬੱਡੀ ਓਪਨ 'ਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ |