25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਬਠਿੰਡਾ 'ਚ ਐੱਲ. ਪੀ. ਜੀ. ਗੈਸ ਸਿਲੰਡਰ ਲੈਣ ਲਈ ਏਜੰਸੀਆਂ 'ਚ ਲੱਗੀਆਂ ਲੰਬੀਆਂ ਲਾਈਨਾਂ <br/>

Ad Position 21
No active advertisement
ਅਜੀਤ ਡੈਸਕ 13-03-2026
ਬਠਿੰਡਾ, 12 ਮਾਰਚ (ਪ੍ਰੀਤਪਾਲ ਸਿੰਘ ਰੋਮਾਣਾ)-ਬਠਿੰਡਾ ਦੇ ਡਿਪਟੀ ਕਮਿਸ਼ਨਰ ਵਲੋਂ ਇਕ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਸੀ, ਕਿ ਜ਼ਿਲੇ੍ਹ 'ਚ ਪੈਟਰੋਲ, ਡੀਜ਼ਲ ਅਤੇ ਐੱਲ.ਪੀ.ਜੀ. ਗੈਸ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਪਰ ਇਸ ਦੇ ਉਲਟ ਬਠਿੰਡਾ ਜੀ. ਟੀ. ਰੋਡ ਨੇੜੇ ਰੋਜ ਗਾਰਡਨ ਕੋਲ ਐਲ.ਪੀ.ਜੀ. ਗੈਸ ਲੈਣ ਲਈ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੈਸ ਸਿਲੰਡਰ ਲੈਣ ਲਈ ਜਿੱਥੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਉੱਥੇ ਹੀ ਗੈਸ ਸਿਲੰਡਰ ਨਾ ਮਿਲਣ ਤੋਂ ਭੜਕੇ ਲੋਕਾਂ ਨੇ ਗੈਸ ਏਜੰਸੀ ਸੰਚਾਲਕਾਂ ਖਿਲਾਫ ਆਪਣਾ ਰੋਸ ਪ੍ਰਗਟਾਇਆ | ਦੱਸਣਾ ਬਣਦਾ ਹੈ, ਕਿ ਅਮਰੀਕਾ, ਇਜਰਾਇਲ ਅਤੇ ਇਰਾਨ ਦੇ ਵਿਚਕਾਰ ਜੰਗ ਲੱਗਣ ਕਾਰਨ ਲੋਕਾਂ 'ਚ ਇਹ ਡਰ ਫੈਲ ਗਿਆ ਹੈ, ਕਿ ਐਲ.ਪੀ.ਜੀ.ਗੈਸ ਅਤੇ ਪੈਟਰੋਲ-ਡੀਜਲ ਵਿਚ ਕਮੀ ਆ ਸਕਦੀ ਹੈ | ਜਦਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਵਾਰ-ਵਾਰ ਸਪੱਸਟ ਕਿਹਾ ਜਾ ਰਿਹਾ ਹੈ, ਕਿ ਦੇਸ਼ 'ਚ ਗੈਸ, ਪੈਟਰੋਲ ਅਤੇ ਡੀਜ਼ਲ 'ਚ ਕੋਈ ਵੀ ਕਮੀ ਨਹੀ ਆਉਣ ਦਿੱਤੀ ਜਾਵੇਗੀ | ਇਸ ਦੇ ਬਾਵਜੂਦ ਲੋਕ ਆਪਣਾ ਕੰਮਕਾਰ ਛੱਡ ਕੇ ਜੀ.ਟੀ. ਰੋਡ ਨੇੜੇ ਰੋਜ ਗਾਰਡਨ ਵਿਖੇ ਸਥਿਤ ਗੈਸ ਏਜੰਸੀ ਤੋਂ ਸਿਲੰਡਰ ਲੈਣ ਲਈ ਪਹੁੰਚਣੇ ਸ਼ੁਰੂ ਹੋ ਗਏ | ਪਰ ਉਨ੍ਹਾਂ ਨੂੰ ਗੈਸ ਸਿਲੰਡਰ ਨਾ ਮਿਲਣ ਕਾਰਨ ਭਾਰੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ | ਲੋਕਾਂ ਨੇ ਦੋਸ਼ ਲਗਾਏ ਕਿ ਏਜੰਸੀ ਮਾਲਕ ਨਾ ਤਾਂ ਗੈਸ ਸਿਲੰਡਰ ਦੇ ਰਹੇ ਹਨ, ਅਤੇ ਨਾ ਹੀ ਉਨ੍ਹਾਂ ਦੀ ਬੁਕਿੰਗ ਕਰ ਰਹੇ ਹਨ | ਜਦੋਂ ਉਹ ਫੋਨ ਕਾਲ ਕਰਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਜਾ ਰਿਹਾ | ਲੋਕਾਂ ਦਾ ਕਹਿਣਾ ਸੀ, ਕਿ ਘਰ 'ਚ ਸਿਲੰਡਰ ਨਾ ਹੋਣ ਕਾਰਨ ਹੁਣ ਚੁੱਲ੍ਹਾ ਚਲਾਉਣਾ ਮੁਸ਼ਕਿਲ ਹੋ ਗਿਆ ਹੈ | ਉੱਧਰ ਇਸ ਮਾਮਲੇ ਸਬੰਧੀ ਗੈਸ ਏਜੰਸੀ ਮਾਲਕਾਂ ਦਾ ਕਹਿਣਾ ਸੀ, ਕਿ ਪਹਿਲਾਂ ਰੋਜ਼ਾਨਾ 250-300 ਦੇ ਕਰੀਬ ਗੈਸ ਸਿਲੰਡਰਾਂ ਦੀ ਬੁਕਿੰਗ ਹੁੰਦੀ ਸੀ, ਪਰ ਹੁਣ ਲੋਕਾਂ 'ਚ ਇਹ ਗ਼ਲਤਫ਼ਹਿਮੀ ਹੋ ਗਈ ਹੈ, ਕਿ ਉਨ੍ਹਾਂ ਨੂੰ ਗੈਸ ਸਿਲੰਡਰ ਨਹੀਂ ਮਿਲੇਗਾ ਜਿਸ ਕਾਰਨ ਵੱਡੀ ਗਿਣਤੀ ਲੋਕ ਗੈਸ ਲੈਣ ਲਈ ਏਜੰਸੀ ਵਿਚ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਗੈਸ ਬੁਕਿੰਗ ਕਰਵਾਉਣ ਲਈ ਜੋ ਨੰਬਰ ਦਿੱਤਾ ਗਿਆ ਸੀ, ਲੋਕਾਂ ਵਲੋਂ ਵਾਰ-ਵਾਰ ਫੋਨ ਕਰਨ ਕਾਰਨ ਸਰਵਰ ਡਾਊਨ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਲੱਬ ਨੇ ਸਮਾਜ ਸੇਵਾ ਦੇ ਖੇਤਰ 'ਚ ਨਿਵੇਕਲੀ ਤੇ ਉਸਾਰੂ ਪਿਰਤ ਪਾਈ- ਮੇਘਾ ਮਾਨ <br/> 'ਧੀਆਂ ਦਾ ਮਾਣ' ਐਵਾਰਡ ਨਾਲ... ਅਗਲੀ ਖ਼ਬਰ ਸਿਵਲ ਹਸਪਤਾਲ ਬਠਿੰਡਾ ਦੇ ਡਾ. ਅਰੁਣ ਬਾਂਸਲ ਐੱਸ. ਐੱਮ. ਓ. ਬਣੇ
Ad Position 24