ਬਾਲਿਆਂਵਾਲੀ, 5 ਅਪ੍ਰੈਲ (ਕੁਲਦੀਪ ਮਤਵਾਲਾ)- ਹਲਕਾ ਮੌੜ ਦੇ ਉੱਘੇ ਕਾਂਗਰਸੀ ਆਗੂ ਤੇ ਸਮਾਜ ਸੇਵੀ ਗੁਰਜੰਟ ਸਿੰਘ ਢੱਡੇ ਦਾ ਭਿਆਨਕ ਸੜਕ ਹਾਦਸੇ ਕਾਰਨ ਦਿਹਾਂਤ ਹੋਣ ਦੀ ਦੁਖਦਾਈ ਖ਼ਬਰ ਹੈ¢ ਇਸ ਦੁੱਖ ਦੀ ਘੜੀ 'ਚ ਸੂਬਾ ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਭੁਪਿੰਦਰ ਸਿੰਘ ਗੋਰਾ, ਤੇਜਾ ਸਿੰਘ ਦੰਦੀਵਾਲ, ਦਰਸ਼ਨ ਸਿੰਘ ਜਗ੍ਹਾ ਰਾਮ ਤੀਰਥ, ਕਾਂਗਰਸੀ ਆਗੂ ਬੂਟਾ ਸਿੰਘ ਢੱਡੇ, ਸਰਪੰਚ ਸੰਦੀਪ ਸਿੰਘ ਨੱਨੂ, ਜਲੌਰ ਸਿੰਘ ਪੰਚ, ਹਰਲਾਲ ਸਿੰਘ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਸੁੱਖਾ ਬਠਿੰਡਾ, ਸੀਨੀਅਰ ਐਡਵੋਕੇਟ ਰਣਵੀਰ ਸਿੰਘ ਬਰਾੜ, ਕੁਲਦੀਪ ਸਿੰਘ ਸੇਖਾ ਮੈਨੇਜਰ ਲੋਕਲ ਗੁਰਦੁਆਰਾ ਕਮੇਟੀ, ਗਾਇਕ ਮਨੂ ਸ਼ਰਮਾ ਡਾਕਟਰ, ਮਾ.ਜਗਸੀਰ ਸਿੰਘ ਢੱਡੇ, ਕਵੀਸ਼ਰ ਬਲਕਰਨ, ਸੁਖਪਾਲ ਸਿੰਘ, ਬਲਦੇਵ ਸਿੰਘ ਢਿੱਲੋਂ ਆਦਿ ਕਾਂਗਰਸੀ ਆਗੂਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ, ਪਿੰਡ ਦੇ ਸਮੂਹ ਕਲੱਬਾਂ ਦੇ ਨੁਮਾਇੰਦਿਆਂ ਅਤੇ ਖੇਤਰ ਦੀਆਂ ਪੰਚਾਇਤਾਂ ਵਲੋਂ ਮਿ੍ਤਕ ਗੁਰਜੰਟ ਸਿੰਘ ਢੱਡੇ ਦੇ ਦੋਵੇਂ ਪੁੱਤਰਾਂ ਗਗਨਦੀਪ ਸਿੰਘ ਤੇ ਸਗਨਦੀਪ ਸਿੰਘ ਅਤੇ ਭਤੀਜੇ ਹੁਸਨਦੀਪ ਸਿੰਘ ਤੇ ਸਮੂਹ ਸਿੱਧੂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਗੁਰਜੰਟ ਸਿੰਘ ਢੱਡੇ ਦੇ ਅਚਾਨਕ ਦਿਹਾਂਤ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ ਕਿਉਂਕਿ ਗੁਰਜੰਟ ਸਿੰਘ ਜਿੱਥੇ ਕਾਂਗਰਸ ਪਾਰਟੀ ਦੇ ਸਿਰਕੱਢ ਆਗੂ ਸਨ, ਉੱਥੇ ਹੀ ਉਹ ਸਮਾਜ ਸੇਵਾ ਦੇ ਕਾਰਜਾਂ 'ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣ ਵਾਲੇ ਸੱਜਣ ਸਨ, ਜਦੋਂਕਿ ਉਹ ਕਈ ਦਹਾਕਿਆਂ ਤੋਂ ਗੁਰਦੁਆਰਾ ਸਾਹਿਬ ਬੁਰਜ ਵਾਲਾ ਢੱਡੇ ਦੇ ਪ੍ਰਧਾਨ ਵਜੋਂ ਸੇਵਾਵਾਂ ਨਿਭਾਅ ਰਹੇ ਸਨ¢ ਇਸ ਮੌਕੇ ਪਿੰਡ ਵਾਸੀਆਂ ਵਲੋਂ ਵੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ¢