22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਪੀ.ਐੱਮ. ਸ੍ਰੀ ਸਕੂਲ ਮਹਿਰਾਜ ਵਿਚ ਐੱਨ. ਐੱਸ. ਕਿਊ. ਐਫ. ਟੂਲ ਕਿੱਟਾਂ ਵੰਡੀਆਂ, ਦਾਖ਼ਲਿਆਂ ਲਈ ਅਪੀਲ <br/>

Ad Position 21
No active advertisement
ਅਜੀਤ ਡੈਸਕ 06-04-2026
ਮਹਿਰਾਜ, 5 ਅਪ੍ਰੈਲ (ਸੁਖਪਾਲ ਮਹਿਰਾਜ)-ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਵਿਖੇ ਪਿ੍ੰਸੀਪਲ ਦੀ ਅਗਵਾਈ ਹੇਠ ਇਕ ਸੰਖੇਪ ਸਮਾਗਮ ਕਰਵਾਇਆ ਗਿਆ¢ ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਹਾਜ਼ਰੀ ਵਿਚ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਐੱਨ.ਐੱਸ.ਕਿਊ. ਐਫ ਅਧੀਨ ਟੂਲ ਕਿਟਸ ਵੰਡੀਆਂ ਗਈਆਂ¢ ਇਸ ਦੌਰਾਨ ਪਿੰ੍ਰਸੀਪਲ ਮੈਡਮ ਨੇ ਦੱਸਿਆ ਕਿ ਐੱਨ.ਐੱਸ.ਕਿਊ. ਐਫ ਇਕ ਸਰਕਾਰੀ ਕੌਸ਼ਲ ਆਧਾਰਿਤ ਪ੍ਰਣਾਲੀ ਹੈ ਜੋ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਰੋਜ਼ਗਾਰ ਯੋਗ ਹੁਨਰ ਸਿਖਾਉਂਦੀ ਹੈ ਅਤੇ ਉਨ੍ਹਾਂ ਨੂੰ ਭਵਿੱਖ ਲਈ ਤਿਆਰ ਕਰਦੀ ਹੈ¢ ਉਨ੍ਹਾਂ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ-ਨਾਲ ਪ੍ਰੈਕਟੀਕਲ ਗਿਆਨ ਵੀ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਜੀਵਨ ਵਿੱਚ ਖ਼ੁਦਮੁਖ਼ਤਿਆਰ ਬਣ ਸਕਣ¢ ਇਸ ਮÏਕੇ ਉਨ੍ਹਾਂ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਇਸ ਸਕੂਲ ਵਿਚ ਕਰਵਾਉਣ ਤਾਂ ਜੋ ਉਹ ਸਰਕਾਰੀ ਸਕੀਮਾਂ ਅਤੇ ਗੁਣਵੱਤਾ ਵਾਲੀ ਸਿੱਖਿਆ ਦਾ ਲਾਭ ਲੈ ਸਕਣ¢ ਇਸ ਸਮਾਗਮ ਦੌਰਾਨ ਐੱਸ.ਐਮ.ਸੀ. ਵਾਈਸ ਚੇਅਰਮੈਨ ਗੁਰਦੀਪ ਸਿੰਘ ਢੂੱਲੇਵਾਲਾ, ਸੁਖਦੇਵ ਸਿੰਘ ਢੀਂਡਸਾ ਸਮੇਤ ਮੈਂਬਰਾਂ ਨੇ ਵੀ ਸਕੂਲ ਦੀ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ¢ ਮੈਡਮ ਸੁਖਵੀਰ ਕÏਰ ਨੇ ਕਿਹਾ ਕਿ ਸਾਡਾ ਉਦੇਸ਼ ਸਿਰਫ਼ ਪੜਾਈ ਨਹੀਂ, ਸਗੋਂ ਬੱਚਿਆਂ ਨੂੰ ਹੁਨਰਮੰਦ ਤੇ ਆਤਮਨਿਰਭਰ ਬਣਾਉਣਾ ਹੈ¢

Ad Position 22
No active advertisement
ਪਿਛਲੀ ਖ਼ਬਰ ਪਾਰਕ ਹਸਪਤਾਲ ਵਿਖੇ 8 ਸਾਲ ਦੇ ਬੱਚੇ ਦੀ ਦਾਗ਼-ਮੁਕਤ ਕਿਡਨੀ ਦੀ ਪੱਥਰੀ ਦੀ ਸਫ਼ਲ ਸਰਜਰੀ <br/> ਅਗਲੀ ਖ਼ਬਰ ਪੰਚਵਟੀ ਨਗਰ ਵੈੱਲਫੇਅਰ ਸੁਸਾਇਟੀ ਦੀ ਵਿਜੈ ਜਿੰਦਲ ਠੇਕੇਦਾਰ ਪੈਟਰਨ ਅਤੇ ਜਨਕ ਰਾਜ ਗਰਗ ਬਣੇ ਚੇਅਰਮੈਨ <br/>
Ad Position 24