03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰਾਮਾਂ ਮੰਡੀ ਅੰਦਰ ਲੋਕਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਦਾ ਹੋਇਆ ਜਿਊਣਾ ਦੁੱਭਰ

Ad Position 21
No active advertisement
ਅਜੀਤ ਡੈਸਕ 14-04-2026
ਰਾਮਾਂ ਮੰਡੀ, 13 ਅਪ੍ਰੈਲ (ਗੁਰਪ੍ਰੀਤ ਸਿੰਘ ਅਰੋੜਾ)-ਸ਼ਹਿਰ ਦੇ ਲੋਕ ਅਨੇਕਾਂ ਸਮੱਸਿਆਵਾਂ ਦੇ ਨਾਲ-ਨਾਲ ਟਰੈਫ਼ਿਕ ਜਾਮ ਅਤੇ ਪਾਰਕਿੰਗ ਆਦਿ ਸਮੱਸਿਆਵਾਂ ਨਾਲ ਕਾਫੀ ਲੰਬੇ ਸਮੇਂ ਤੋਂ ਜੂਝ ਰਹੇ ਹਨ | ਇਸ ਸਮੱਸਿਆ ਲਈ ਕਿਸੇ ਇਕ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ, ਪ੍ਰੰਤੂ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਹਿਰ ਦੇ ਦੋਵਾਂ ਫਾਟਕਾਂ 'ਤੇ ਲੱਗਦੇ ਕਾਫੀ ਲੰਬਾ ਸਮਾਂ ਟਰੈਫ਼ਿਕ ਜਾਮ ਕਾਰਨ ਆਮ ਲੋਕਾਂ ਦੇ ਸਮੇਂ ਦੀ ਬਰਬਾਦੀ ਹੁੰਦੀ ਹੈ¢ ਉੱਥੇ ਆਪਸੀ ਝਗੜੇ ਵੀ ਵਧਦੇ ਹਨ¢ ਜੇਕਰ ਕਿਸੇ ਵਿਅਕਤੀ ਨੇ ਨਿਸ਼ਚਿਤ ਸਮੇਂ 'ਤੇ ਕਿਸੇ ਕੰਮ ਲਈ ਸ਼ਹਿਰ ਵਿਚ ਜਾਣਾ ਹੈ ਤਾਂ ਉਸ ਨੂੰ ਰਸਤੇ ਦੇ ਸਮੇਂ ਦੇ ਨਾਲ-ਨਾਲ ਟਰੈਫ਼ਿਕ ਜਾਮ ਅਤੇ ਪਾਰਕਿੰਗ ਵਿਚ ਲੱਗਣ ਵੇਲੇ ਸਮੇਂ ਨੂੰ ਜੋੜ ਕੇ ਉਨ੍ਹਾਂ ਸਮਾਂ ਪਹਿਲਾਂ ਘਰੋਂ ਨਿਕਲਣਾ ਪਵੇਗਾ¢ ਫ਼ਸਲਾਂ ਦੇ ਸੀਜ਼ਨ ਦੌਰਾਨ ਜਾਂ ਗੁਦਾਮਾਂ ਵਿਚ ਸਪੈਸ਼ਲ ਗੱਡੀਆਂ ਭਰਨ ਸਮੇਂ ਇਹ ਮੁਸੀਬਤ ਹੋਰ ਵੀ ਵੱਧ ਜਾਂਦੀ ਹੈ ਸ਼ਹਿਰ ਦੀ ਟਰੈਫ਼ਿਕ ਜਾਮ ਅਤੇ ਪਾਰਕਿੰਗ ਦੀ ਸਮੱਸਿਆ ਤੇ ਜੇਕਰ ਗ਼ੌਰ ਨਾਲ ਨਜ਼ਰ ਮਾਰੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਸ ਦੇ ਕਾਫੀ ਸਾਰੇ ਕਾਰਨ ਹਨ¢ ਕਈ ਧਿਰਾਂ ਦੋਸ਼ੀ ਹਨ¢ ਇਸ ਦਾ ਸਭ ਤੋਂ ਵੱਡਾ ਕਾਰਨ ਸੜਕਾਂ ਉੱਪਰ ਕੀਤੇ ਦੁਕਾਨਦਾਰਾਂ ਵਲੋਂ ਨਜਾਇਜ਼ ਕਬਜ਼ੇ ਹਨ¢ ਆਪਸੀ ਮੁਕਾਬਲੇਬਾਜ਼ੀ ਅਤੇ ਵੱਧ ਤੋਂ ਵੱਧ ਖ਼ਰੀਦਦਾਰਾਂ ਨੂੰ ਆਪਣੇ ਵੱਲ ਖਿੱਚਣ ਲਈ ਸੜਕਾਂ ਤੱਕ ਵਧਾਈਆਂ ਆਪਣੀਆਂ ਦੁਕਾਨਾਂ ਭਾਵੇਂ ਦੁਕਾਨਦਾਰਾਂ ਨੂੰ ਚੰਗੀਆਂ ਲੱਗਦੀਆਂ ਹੋਣ, ਪਰ ਉਹ ਭੁੱਲ ਜਾਂਦੇ ਹਨ ਕੀ ਸੜਕ ਦੇ ਦੋਹੀ ਪਾਸੇ ਛੱਡੀ ਜਗ੍ਹਾ ਜੇਕਰ ਖਾਲੀ ਹੋਵੇ ਤਾਂ ਉਸ ਦਾ ਸਿਰਫ਼ ਰਾਹਗੀਰਾਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਨੂੰ ਵੀ ਫ਼ਾਇਦਾ ਹੋਵੇਗਾ, ਕਿਉਂਕਿ ਜਦੋਂ ਕਿਸੇ ਵਾਹਨ ਦੀ ਫੇਟ ਨਾਲ ਸੜਕ 'ਤੇ ਪਏ ਕੀਮਤੀ ਸਮਾਨ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਬਿਨ੍ਹਾਂ ਵਜ੍ਹਾ ਝਗੜਾ ਹੋ ਜਾਂਦਾ ਹੈ¢ ਇਸ ਤੋਂ ਇਲਾਵਾ ਸੜਕਾਂ ਦੇ ਕਿਨਾਰਿਆਂ ਸ਼ਹਿਰ ਅੰਦਰ ਖੜ੍ਹੀਆਂ ਫਰੂਟ ਅਤੇ ਸਬਜ਼ੀ ਦੀਆਂ ਰੇਹੜੀਆਂ ਵੀ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ ਕਿਉਂਕਿ ਕੋਈ ਵੀ ਵਿਅਕਤੀ ਰੇਹੜੀਆਂ ਤੇ ਖ਼ਰੀਦਦਾਰੀ ਲਈ ਸੜਕ 'ਤੇ ਆਪਣਾ ਵਾਹਨ ਖੜ੍ਹਾ ਕਰਕੇ ਖ਼ਰੀਦਦਾਰੀ ਕਰਦਾ ਹੈ¢ ਪ੍ਰਸ਼ਾਸਨ ਨੇ ਭਾਵੇਂ ਕਈ ਵਾਰ ਇਸ ਮਾਮਲੇ 'ਤੇ ਸਖ਼ਤੀ ਕੀਤੀ ਹੈ ਪਰ ਹੌਲੀ-ਹੌਲੀ ਬਰਨਾਲਾ ਉਥੇ ਦਾ ਉੱਥੇ ਆ ਜਾਂਦਾ ਹੈ¢ ਮੰਡੀ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਪੁਰਜ਼ੋਰ ਮੰਗ ਕੀਤੀ ਹੈ ਕੀ ਰਾਮਾਂ ਮੰਡੀ ਅੰਦਰ ਸੜਕ ਦੇ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਦੁਕਾਨਦਾਰਾਂ ਦੇ ਸੜਕ ਦੇ ਕਿਨਾਰੇ ਪਏ ਸਮਾਨ ਤੁਰੰਤ ਹਟਵਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਇਸ ਪ੍ਰੇਸ਼ਾਨੀ ਤੋਂ ਕੁਝ ਰਾਹਤ ਮਿਲ ਸਕੇ¢
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੜਕ ਦੇ ਕਿਨਾਰੇ ਖੜ੍ਹੀਆਂ ਫਰੂਟ ਅਤੇ ਸਬਜ਼ੀ ਦੀਆਂ ਰੇਹੜੀਆਂ ਦੇ ਰਹੀਆਂ ਹਨ ਹਾਦਸਿਆਂ ਨੂੰ ਸੱਦਾ <br/> ਰਾਮਾਂ ਮੰਡ...
Ad Position 24
No active advertisement