05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕਣਕ ਦੀ ਫ਼ਸਲ ਦੇ ਖ਼ਰਾਬੇ ਦਾ ਜਾਇਜ਼ਾ ਲਏ ਜਾਣ ਦੀ ਚੱਲ ਰਹੀ ਢਿੱਲੀ ਰਫ਼ਤਾਰ ਕਾਰਨ ਕਿਸਾਨ ਸਾਉਣੀ ਫ਼ਸਲ ਬਿਜਾਈ ਲਈ ਬੀਜ ਖਾਦਾਂ ਡੀਜ਼ਲ ਖ਼ਰੀਦਣ ਤੋਂ ਰਹਿ ਸਕਦੇ ਹਨ ਵਾਂਝਾ <br/> ਮੌਸਮ ਦੀ ਮਾਰ ਨਾਲ ਪੰਜਾਬ ਦੇ ਕਿਸਾਨਾਂ ਦੀ 1 ਲੱਖ 30 ਹਜ਼ਾਰ ਏਕੜ ਕਣਕ ਬਰਬਾਦ ਨੁਕਸਾਨ ਦੀ ਭਰਪਾਈ ਦੇਣ ਦੀ ਬਿਜਾਏ ਕੇਂਦਰ ਅਤੇ ਸੂਬਾ ਸਰਕਾਰਾਂ ਸਿਆਸੀ ਲਾਹਾ ਲੈਣ ਵਿਚ ਰੱੁਝੀਆਂ- ਪੀੜਤ ਕਿਸਾਨ

Ad Position 21
No active advertisement
ਅਜੀਤ ਡੈਸਕ 14-04-2026
-ਵੀਰਪਾਲ ਸਿੰਘ-
ਬਠਿੰਡਾ, 13 ਅਪ੍ਰੈਲ:- ਮੌਸਮ ਦੀ ਮਾਰ ਨਾਲ ਬਰਬਾਦ ਹੋਈ ਕਣਕ ਦੀ ਫ਼ਸਲ ਤੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੀ ਬਜਾਏ ਕੇਂਦਰ ਤੇ ਸੂਬਾ ਸਰਕਾਰਾਂ ਸਿਆਸੀ ਲਾਹਾ ਲੈਣ ਵਿਚ ਰੁੱਝੀਆਂ ਹੋਈਆਂ ਵਿਖਾਈ ਦੇ ਰਹੀਆਂ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਬੇਮÏਸਮੀ ਮੀਂਹ ਗੜੇ ਮਾਰੀ ਦੌਰਾਨ ਤੂਫ਼ਾਨ ਆਉਣ ਨਾਲ 1 ਲੱਖ 30 ਹਜ਼ਾਰ ਏਕੜ ਕਣਕ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ | ਇਸ ਤੋਂ ਇਲਾਵਾ ਕਈ ਖੇਤਰਾਂ 'ਚ ਕਣਕ ਦੀ ਫ਼ਸਲ ਦਾ 25 ਤੋਂ 40 ਫ਼ੀਸਦੀ ਨੁਕਸਾਨ ਨੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ | ਪੰਜਾਬ ਸਰਕਾਰ ਵਲੋਂ ਖ਼ਰਾਬ ਹੋਈ ਕਣਕ ਦੀ ਫ਼ਸਲ ਲਈ ਗਿਰਦਾਵਰੀ ਕਰਾਉਣ ਲਈ 500 ਟੀਮਾਂ ਬਣਾਈਆਂ ਗਈਆਂ ਹਨ, ਕੇਂਦਰੀ ਖੇਤੀ ਮੰਤਰਾਲੇ ਅਨੁਸਾਰ ਪੰਜਾਬ 'ਚੋਂ ਹਾੜੀ ਫ਼ਸਲ ਦੇ ਖ਼ਰਾਬੇ ਦਾ ਮੁਆਵਜ਼ਾ ਜਾਰੀ ਕਰਨ ਲਈ ਕੇਂਦਰ ਵਲੋਂ ਪੰਜਾਬ ਵਿਚ ਨੁਕਸਾਨੀਆਂ ਦੀਆਂ ਕਣਕਾਂ ਦਾ ਜਾਇਜ਼ਾ ਲੈਣ ਲਈ ਟੀਮਾਂ ਭੇਜੀਆਂ ਜਾਣ ਦਾ ਦਾਅਵਾ ਕੀਤਾ ਗਿਆ | ਪੀੜਤ ਕਿਸਾਨਾਂ ਅਨੁਸਾਰ ਕੇਂਦਰ ਅਤੇ ਸੂਬਾ ਸਰਕਾਰ ਦੇ ਦਾਅਵੇ ਅੱਜ ਤੱਕ ਠੰਡੇ ਬਸਤੇ ਵਿਚ ਪਏ ਵਿਖਾਈ ਦੇ ਰਹੇ ਹਨ | ਇਸ ਤੋਂ ਸਪੱਸ਼ਟ ਹੁੰਦਾ ਹੈ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੀਆਂ ਖ਼ਰਾਬ ਹੋਈ ਕਣਕ ਫ਼ਸਲਾਂ ਦੀ ਭਰਪਾਈ ਲਈ ਮੁਆਵਜ਼ਾ ਦੇਣ ਦੀ ਬਿਜਾਏ ਆਪਣੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਤਰਲੋ ਮੱਛੀ ਹੋ ਰਹੀਆਂ ਹਨ ਕਿਸਾਨ ਆਗੂਆਂ ਅਮਰਜੀਤ ਸਿੰਘ ਰੋੜੀ ਕਪੂਰਾ ਲੱਖਾ ਸਿੰਘ ਰੋੜੀ ਕਪੂਰਾ ਸਰੂਪ ਸਿੰਘ ਰਾਮਾਂ, ਨਛੱਤਰ ਸਿੰਘ (ਮਹਿਣਾ) ਰਾਮਪੁਰਾ ਵਲੋਂ 'ਅਜੀਤ' ਨਾਲ ਗੱਲ ਕਰਦੇ ਹੋਏ ਕਿਹਾ | ਜਦ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਪਛਾਣ ਕਰਨ ਲਈ ਸਾਈਟਲਾਈਟ ਦੀ ਵਰਤੋਂ ਕਰਕੇ ਕਿਸਾਨਾਂ 'ਤੇ ਪਰਚੇ ਦਰਜ ਕਰਨਾ ਜੁਰਮਾਨਾ ਲਗਾਉਣਾ ਜਮਾਂਬੰਦੀਆਂ ਤੇ ਲਾਲ ਐਂਟਰੀ ਕੀਤੀ ਜਾ ਸਕਦੀ ਹੈ, ਤਾਂ ਕਿਸਾਨਾਂ ਦੀਆਂ ਨੁਕਸਾਨੇ ਗਏ ਕਣਕ ਦੇਖ ਖੇਤਾਂ ਦੀ ਪਛਾਣ ਕਰਨ ਲਈ ਵੱਖ-ਵੱਖ ਬਹਾਨੇ ਬਣਾ ਕੇ ਪੀੜਤ ਕਿਸਾਨਾਂ ਦੀਆਂ ਮੁਆਵਜ਼ਾ ਦੇਣ ਵਿਚ ਦੇਰੀ ਕਰਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ¢ ਉਨ੍ਹਾਂ ਅੱਗੇ ਕਿਹਾ ਕਿ ਹੜ੍ਹ ਪੀੜਤ ਕਿਸਾਨਾਂ ਵਿਚੋਂ ਵੱਡੀ ਗਿਣਤੀ ਕਿਸਾਨ ਅੱਜ ਤੱਕ ਵੀ ਨੁਕਸਾਨੀਆਂ ਗਈਆਂ ਫ਼ਸਲਾਂ ਦੇ ਮੁਆਵਜ਼ੇ ਵੀ ਉਡੀਕ ਵਿਚ ਸਰਕਾਰਾਂ ਵਲੋਂ ਲਾਏ ਹੋਏ ਲਾਰਿਆਂ ਨੂੰ ਊਠ ਦੇ ਬੁੱਲ੍ਹ ਵਾਂਗ ਤੱਕ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਪੀੜਤ ਕਿਸਾਨਾਂ ਨਾਲ ਕੀਤੀ ਜਾ ਰਹੀ ਅਣਗੌਲਿਆ ਕਰਨ ਕਰਕੇ ਪੰਜਾਬ ਵਿਚ ਲੰਘੇ ਮਹੀਨੇ ਕਈ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ | ਕੇਂਦਰ ਦੇ ਸੂਬਾ ਸਰਕਾਰ ਦੀ ਬਦਨੀਤੀ ਤੋਂ ਸਪਸ਼ਟ ਹੋ ਰਿਹਾ ਕਦੋਂ ਗਿਰਦਾਵਰੀ ਤੇ ਕਦੋਂ ਚੈੱਕ ਮਿਲਣਗੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੇ ਕਈ ਪੀੜਤ ਕਿਸਾਨ ਵਲੋਂ 'ਅਜੀਤ' ਨੂੰ ਆਪਣੀ ਦੁੱਖ ਭਰੀ ਦਾਸਤਾਨ ਦੱਸਦੇ ਹੋਏ ਕਿਹਾ ਕਣਕ ਦੀ ਫ਼ਸਲ ਵਿਵਾਦ ਹੋਣ ਕਾਰਨ ਆੜ੍ਹਤੀਆਂ ਦੇ ਮੱਥੇ ਲੱਗਣਾ ਮੁਸ਼ਕਿਲ ਹੋ ਗਿਆ | ਉਨ੍ਹਾਂ ਅੱਗੇ ਕਿਹਾ ਜੇਕਰ ਕਣਕ ਦਾ ਖ਼ਰਾਬਾ ਦੇਣ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਇਸੇ ਤਰ੍ਹਾਂ ਦੇਰੀ ਕੀਤੀ ਗਈ ਤਾਂ ਸਾਨੂੰ ਸਾਉਣੀ ਦੀ ਖੇਤੀ ਝੋਨੇ ਦੀ ਲੁਆਈ ਲਈ ਬੀਜ ਖਾਦਾਂ ਤੇ ਤੇਲ ਦੇ ਪ੍ਰਬੰਧ ਕਰਨ ਲਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ | ਇਸ ਦੇ ਨਾਲ ਆੜ੍ਹਤੀਆਂ ਨਾਲ ਸਾਂਝ ਖ਼ਤਮ ਹੋਣ ਕਰਕੇ ਘਰਾਂ ਦੇ ਚੁੱਲ੍ਹੇ ਚਲਾਉਣੇ ਤੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਚਲਾਉਣੇ ਔਖੇ ਹੋ ਜਾਣਗੇ | ਉਨ੍ਹਾਂ ਕੇਂਦਰ ਤੇ ਸੂਬਾ ਸਰਕਾਰ ਪਾਸੋਂ ਖ਼ਰਾਬ ਹੋਈਆਂ ਕਣਕਾਂ ਦਾ ਮੁਆਵਜ਼ਾ ਜਲਦੀ ਦਿੱਤੇ ਜਾਣ ਦੀ ਮੰਗ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੌਸਮ ਦੀ ਮਾਰ ਨਾਲ ਪੰਜਾਬ ਦੇ ਕਿਸਾਨਾਂ ਦੀ 1 ਲੱਖ 30 ਹਜ਼ਾਰ ਏਕੜ ਕਣਕ ਬਰਬਾਦ ਨੁਕਸਾਨ ਦੀ ਭਰਪਾਈ ਦੇਣ ਦੀ ਬਿਜਾਏ ਕੇਂਦ... ਅਗਲੀ ਖ਼ਬਰ ਤੂੜੀ ਬਣਾਉਂਦੇ ਟਰੈਕਟਰ ਨੂੰ ਅਚਾਨਕ ਅੱਗ ਲੱਗੀ <br/>
Ad Position 24
No active advertisement