16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਨਹਿਰੀ ਪਾਣੀ ਦੀ ਬੰਦੀ ਦੇ ਚਲਦਿਆਂ ਖੇਤਰ ਦੇ ਲੋਕ ਪੀਣ ਵਾਲੇ ਪਾਣੀ ਨੂੰ ਤਰਸੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026

ਬਰੇਟਾ, 7 ਜੂਨ (ਜੀਵਨ ਸ਼ਰਮਾ)- ਖੇਤਰ 'ਚੋਂ ਲੰਘਦੇ ਬੋਹਾ ਰਜਵਾਹੇ 'ਚ ਕਈ ਦਿਨਾਂ ਤੋਂ ਚੱਲ ਰਹੀ ਪਾਣੀ ਦੀ ਬੰਦੀ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਇਲਾਕੇ ਦੇ ਸਾਰੇ ਵਾਟਰ ਵਰਕਸ ਉਕਤ ਰਜਵਾਹੇ 'ਤੇ ਹੀ ਨਿਰਭਰ ਹਨ ਪਰ ਪਾਣੀ ਨਾ ਹੋਣ ਕਾਰਨ ਵਾਟਰ ਵਰਕਸਾਂ ਦੇ ਟੈਂਕ ਪਾਣੀ ਤੋਂ ਸੱਖਣੇ ਹੋ ਗਏ ਹਨ, ਜਿਸ ਕਰ ਕੇ ਲੋਕਾਂ ਨੂੰ ਧਰਤੀ ਹੇਠਲਾ ਮਾੜਾ ਪਾਣੀ ਪੀ ਕੇ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਗਰਮੀ ਦਾ ਮੌਸਮ ਹੋਣ ਕਾਰਨ ਪਾਣੀ ਦੀ ਸਖ਼ਤ ਲੋੜ ਹੈ ਪਰ ਪਾਣੀ ਦੀ ਬੰਦੀ ਕਾਰਨ ਪੀਣ ਵਾਲੇ ਪਾਣੀ ਤੋਂ ਵੀ ਵਾਂਝਾ ਹੋਣਾ ਪੈ ਰਿਹਾ ਹੈ | ਜ਼ਿਆਦਾਤਰ ਪਿੰਡਾਂ 'ਚ ਲੱਗੇ ਆਰ.ਓ. ਸਿਸਟਮ ਵੀ ਬੰਦ ਪਏ ਹਨ, ਜਿਸ ਕਾਰਨ ਗ਼ਰੀਬ ਵਰਗ ਲਈ ਹੋਰ ਵੀ ਅÏਖਾ ਹੋਇਆ ਪਿਆ ਹੈ |
ਝੋਨੇ ਦੀ ਪਨੀਰੀ ਵੀ ਹੋ ਰਹੀ ਹੈ ਪ੍ਰਭਾਵਿਤ
ਇਸ ਸਮੇਂ ਝੋਨੇ ਦੀ ਪਨੀਰੀ ਵੀ ਨਹਿਰੀ ਪਾਣੀ ਤੋਂ ਬਿਨਾ ਪ੍ਰਭਾਵਿਤ ਹੋ ਰਹੀ ਹੈ | ਗਰਮੀ ਕਾਰਨ ਪਨੀਰੀ ਸੁੱਕ ਰਹੀ ਹੈ ਜਦੋਂ ਕਿ ਨਹਿਰੀ ਪਾਣੀ ਨਾਲ ਪਨੀਰੀ ਦੇ ਵਿਕਾਸ 'ਚ ਵਾਧਾ ਹੁੰਦਾ ਹੈ | ਕਿਸਾਨਾਂ ਨੂੰ ਮਹਿੰਗੇ ਭਾਅ ਦੀਆਂ ਸਪਰੇਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ | ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਰਜਵਾਹੇ 'ਚ ਜਲਦ ਪਾਣੀ ਛੱਡਿਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਗੈਸਟ ਪ੍ਰੋਫੈਸਰਾਂ ਦੀਆਂ ਮੰਗਾਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ- ਖੁੱਡੀਆਂ ਅਗਲੀ ਖ਼ਬਰ ਵਿਧਾਨ ਸਭਾ ਭੁੱਚੋ ਹਲਕੇ 'ਚ ਸੁਰਿੰਦਰ ਸਿੰਘ ਬਿੱਟੂ ਦੇ ਨਾਂਅ ਦੀ ਚਰਚਾ ਤੇਜ਼ <br/>
Ad Position 24