16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਬੂਥ ਲੈਵਲ ਅਫ਼ਸਰਾਂ ਵਲੋਂ ਲੋੜੀਂਦੀ ਸੁਰੱਖਿਆ ਅਤੇ ਮਾਨ-ਸਨਮਾਨ ਦੇਣ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਸਰਦੂਲਗੜ੍ਹ, 7 ਜੂਨ (ਜੀ.ਐਮ. ਅਰੋੜਾ)- 25 ਜੂਨ ਤੋਂ ਸ਼ੁਰੂ ਹੋਣ ਵਾਲੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਦੇ ਮੱਦੇਨਜ਼ਰ ਬੀ.ਐਲ.ਓਜ਼. ਦੀ ਸਬ-ਡਵੀਜ਼ਨ ਦੀ ਮੀਟਿੰਗ ਯੂਨੀਅਨ ਆਗੂ ਮੇਲਾ ਸਿੰਘ ਆਲੀਕੇ ਦੀ ਅਗਵਾਈ ਹੇਠ ਹੋਈ | ਬੀ.ਐਲ.ਓਜ਼. ਨੇ ਦੱਸਿਆ ਕਿ ਐਸ.ਆਈ.ਆਰ. ਸੰਬੰਧੀ ਜਾਣਕਾਰੀ ਇਕੱਠੀ ਕਰਨ ਸਮੇਂ ਕਈ ਥਾਵਾਂ 'ਤੇ ਲੋਕਾਂ ਵਲੋਂ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਅਤੇ ਕੁਝ ਮਾਮਲਿਆਂ 'ਚ ਦੁਰਵਿਹਾਰ ਅਤੇ ਅਪਮਾਨਜਨਕ ਵਿਵਹਾਰ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਮੈਦਾਨੀ ਪੱਧਰ 'ਤੇ ਕੰਮ ਕਰ ਰਹੇ ਕਰਮਚਾਰੀਆਂ 'ਚ ਚਿੰਤਾ ਪਾਈ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਬੀ.ਐਲ.ਓਜ਼. ਨੇ ਆਪਣੀ ਅਣਥੱਕ ਮਿਹਨਤ, ਇਮਾਨਦਾਰੀ ਅਤੇ ਫ਼ਰਜ਼ ਪ੍ਰਤੀ ਸਮਰਪਣ ਸਦਕਾ ਪ੍ਰੀ-ਐਸ.ਆਈ.ਆਰ. ਮੈਪਿੰਗ ਦੇ ਕੰਮ 'ਚ ਜ਼ਿਲੇ੍ਹ ਨੂੰ ਸੂਬੇ 'ਚੋਂ ਮੋਹਰੀ ਸਥਾਨ ਦਿਵਾਇਆ ਹੈ | ਇਹ ਉਪਲਬਧੀ ਨਾ ਸਿਰਫ਼ ਬੀ.ਐਲ.ਓਜ਼. ਦੀ ਮਿਹਨਤ ਦਾ ਪ੍ਰਮਾਣ ਹੈ ਸਗੋਂ ਉਨ੍ਹਾਂ ਦੀ ਯੋਗਤਾ ਅਤੇ ਜ਼ਿੰਮੇਵਾਰੀ ਦਾ ਵੀ ਸਪਸ਼ਟ ਸਬੂਤ ਹੈ | ਇਸ ਦੇ ਬਾਵਜੂਦ ਲੋੜੀਂਦੀ ਸੁਰੱਖਿਆ ਅਤੇ ਬਣਦਾ ਸਨਮਾਨ ਨਾ ਮਿਲਣਾ ਚਿੰਤਾ ਦਾ ਵਿਸ਼ਾ ਹੈ | ਆਗੂਆਂ ਨੇ ਕਿਹਾ ਕਿ ਬੀ.ਐਲ.ਓਜ਼. ਨੂੰ ਸੁਰੱਖਿਅਤ ਅਤੇ ਸਹਿਯੋਗੀ ਮਾਹੌਲ ਮੁਹੱਈਆ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਆਉਣ ਵਾਲਾ ਐਸ.ਆਈ.ਆਰ. ਦਾ ਅਹਿਮ ਕਾਰਜ ਨਿਰਵਿਘਨ, ਪਾਰਦਰਸ਼ੀ ਤੇ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ | ਉਨ੍ਹਾਂ ਮੰਗ ਕੀਤੀ ਕਿ ਮਾਣ ਭੱਤੇ 'ਚ ਘੱਟੋ-ਘੱਟ 50 ਹਜ਼ਾਰ ਰੁਪਏ ਦਾ ਵਾਧਾ ਕਰਨ ਦੇ ਨਾਲ ਹੀ ਟੋਲ ਪਲਾਜ਼ਿਆਂ ਤੋਂ ਮੁਫ਼ਤ ਆਵਾਜਾਈ ਲਈ ਵਿਸ਼ੇਸ਼ ਪਛਾਣ ਪੱਤਰ ਜਾਰੀ ਕੀਤੇ ਜਾਣ ਅਤੇ ਮੂਲ ਕੰਮ ਤੋਂ ਇਲਾਵਾ ਹੋਰ ਗੈਰ-ਸਬੰਧਿਤ ਡਿਊਟੀਆਂ ਨਾ ਲਗਾਈਆਂ ਜਾਣ | ਛੁੱਟੀ ਵਾਲੇ ਦਿਨ ਕਰਵਾਏ ਜਾਣ ਵਾਲੇ ਕੰਮ ਦੇ ਬਦਲੇ ਵਿਸ਼ੇਸ਼ ਮਾਣ ਭੱਤਾ ਜਾਂ ਬਦਲਵੀਂ ਛੁੱਟੀ ਦਿੱਤੀ ਜਾਵੇ | ਇਸ ਮੌਕੇ ਸੰਦੀਪ ਸਿੰਘ ਝੰਡੂਕੇ, ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ, ਰਾਜ ਕੁਮਾਰ, ਜਸਵੰਤ ਰਾਏ, ਬਾਦਲ ਸਿੰਘ, ਚਰਨਜੀਤ ਸਿੰਘ, ਤੇਜ਼ ਰਾਮ, ਬਲਕਰਨ ਸਿੰਘ ਝੁਨੀਰ, ਚਾਨਣ ਸਿੰਘ, ਕਿ੍ਸ਼ਨ ਸਿੰਘ ਘੁਰਕਣੀ, ਅਜੈਬ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਿਖਲਾਈ ਕੈਂਪ ਦੀ ਆਰੰਭਤਾ ਅੱਜ ਅਗਲੀ ਖ਼ਬਰ ਮੋਟਰਸਾਈਕਲ ਅਤੇ ਆਟੋ ਦੀ ਟੱਕਰ 'ਚ ਦੋ ਗੰਭੀਰ ਜ਼ਖਮੀ <br/>
Ad Position 24