02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਮਾਈ ਨਿੱਕੋ ਦੇਵੀ ਸਕੂਲ ਵਿਖੇ ਮਾਸਟਰ ਮਾਈਂਡ ਓਪਨ ਸ਼ਤਰੰਜ ਮੁਕਾਬਲੇ ਕਰਵਾਏ

ਮਾਨਸਾ, 2 ਅਗਸਤ (ਰਾਵਿੰਦਰ ਸਿੰਘ ਰਵੀ)- ਸਥਾਨਕ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਜ ਪੱਧਰੀ ਮਾਸਟਰ ਮਾਈਂਡ ਓਪਨ ਸ਼ਤਰੰਜ ਮੁਕਾਬਲੇ ਕਰਵਾਏ ਗਏ। ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣਾ ਦਮਖਮ ਦਿਖਾਇਆ।

Ad Position 21
No active advertisement
ਅਜੀਤ ਡੈਸਕ 03-08-2026
ਮਾਨਸਾ, 2 ਅਗਸਤ (ਰਾਵਿੰਦਰ ਸਿੰਘ ਰਵੀ)- ਸਥਾਨਕ ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਾਜ ਪੱਧਰੀ ਮਾਸਟਰ ਮਾਈਂਡ ਓਪਨ ਸ਼ਤਰੰਜ ਮੁਕਾਬਲੇ ਕਰਵਾਏ ਗਏ। ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਖਿਡਾਰੀਆਂ ਨੇ ਹਿੱਸਾ ਲੈ ਕੇ ਆਪਣਾ ਦਮਖਮ ਦਿਖਾਇਆ। ਉਦਘਾਟਨ ਕਰਦਿਆਂ ਡਾ. ਅੰਕੁਸ਼ ਗੁਪਤਾ ਨੇ ਕਿਹਾ ਕਿ ਚੈੱਸ ਬੌਧਿਕ ਵਿਕਾਸ ਅਤੇ ਅਨੁਸ਼ਾਸਨ ਦੀ ਖੇਡ ਹੈ। ਮੁਕਾਬਲਿਆਂ ਦੇ ਓਪਨ ਵਰਗ ’ਚ ਸਿਮਰਤ ਗਿੱਲ, ਯੁਵਰਾਜ ਸਿੰਘ ਤੇ ਗਗਨਦੀਪ ਸਿੰਘ, ਅੰਡਰ-17 ਸਾਲ ਵਰਗ ’ਚ ਦਿਵਾਂਸ਼ ਬਿੰਦਲ, ਹੈਰਿਨਪ੍ਰੀਤ ਸਿੰਘ ਤੇ ਅਯਾਨ ਸਿੰਗਲਾ, ਅੰਡਰ-15 ’ਚ ਹਿਮਾਂਸ਼ੀ ਗੁਪਤਾ, ਆਦਿੱਤਆ ਮਿੱਤਲ ਤੇ ਪੁਸ਼ਪਕ ਜਿੰਦਲ, ਅੰਡਰ-13 ’ਚ ਦਕਸ਼ ਗੋਇਲ, ਇਸ਼ਾਨ ਗਰਗ ਤੇ ਪਾਰਸ ਸਿੰਘ ਸਿੱਧੂ, ਅੰਡਰ-11 ’ਚ ਰੁਹਾਨ ਮੁਤਰੇਜਾ, ਹਾਰਦਿਕ ਚੌਹਾਨ ਤੇ ਅਭਿਰੱਥ ਬਾਂਸਲ, ਅੰਡਰ-9 ’ਚ ਨਵਇਆ, ਤਾਸ਼ੀ ਤੇ ਗਨਵ ਬਾਂਸਲ ਅਤੇ ਅੰਡਰ-7 ਸਾਲ ਵਰਗ ’ਚ ਹਿਤਾਰਥ ਗੋਇਲ, ਸ਼ਿਵਾਂਸ਼ ਮੰਗਲਾ ਤੇ ਮਹਿਕਦੀਪ ਕੌਰ ਜੇਤੂ ਰਹੇ। ਜ਼ਿਲ੍ਹਾ ਆਡਿਟ ਅਫ਼ਸਰ ਭੁਪੇਸ਼ ਗੋਇਲ ਅਤੇ ਡਾ. ਪੁਨੀਲ ਰੇਖੀ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਸਕੂਲ ਦੇ ਚੇਅਰਮੈਨ ਐਡਵੋਕੇਟ ਸ਼ਾਮ ਲਾਲ, ਡਾਇਰੈਕਟਰ ਦਰਸ਼ਨ ਕੁਮਾਰ, ਪ੍ਰਿੰਸੀਪਲ ਮਮਤਾ ਰਾਣੀ, ਸੁਮਨ ਰਾਣੀ, ਰੁਪਿੰਦਰ ਜਿੰਦਲ, ਮੋਹਿਤ ਬਿੰਦਲ, ਵਿਨੇ ਜਿੰਦਲ, ਦਲਜੀਤ ਸਿੰਘ, ਪਰਵਿੰਦਰ ਕੌਰ, ਰਾਣੀ ਗੋਇਲ, ਸੌਰਵ ਜੈਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੰਗਤ ਰਾਏ ਬਾਂਸਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਨਿਯੁਕਤ ਅਗਲੀ ਖ਼ਬਰ ਰੇਲ ਗੱਡੀ ਲਪੇਟ ’ਚ ਆਉਣ ਕਾਰਨ ਕਿਸਾਨ ਦੀ ਮੌਤ
Ad Position 24
No active advertisement