02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

‘ ਆਪ’ ਸਰਕਾਰ ਦਲਿਤ ਭਾਈਚਾਰੇ ਦੇ ਵਿਅਕਤੀਆਂ ਤੋਂ ਰਾਸ਼ਨ ਡੀਪੂ ਖੋਹਣ ਲੱਗੀ- ਸਮਾਓਂ

ਮਾਨਸਾ, 2 ਅਗਸਤ (ਰਾਵਿੰਦਰ ਸਿੰਘ ਰਵੀ)- ਪੰਜਾਬ ਸਰਕਾਰ ਨਵੇਂ ਰਾਸ਼ਨ ਡੀਪੂ ਦੇਣ ਦੇ ਨਾਂਅ ’ਤੇ ਦਲਿਤ ਭਾਈਚਾਰੇ ਦੇ ਵਿਅਕਤੀਆਂ ਤੋਂ ਰਾਸ਼ਨ ਡੀਪੂ ਖੋਹ ਕੇ ਜ਼ਮੀਨ ਮਾਲਕਾਂ ਨੂੰ ਦੇ ਰਹੀ ਹੈ ਜਦਕਿ ਫੂਡ ਸਪਲਾਈ ਵਿਭਾਗ ਹੱਥ ਠੋਕਾ ਬਣਿਆ ਹੋਇਆ ਹੈ। ਇਹ ਦੋਸ਼ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਇੱਥੇ ਖ਼ੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਲਗਾਉਂਦਿਆਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਿੰਡਾਂ ’ਚ ਰਾਸ਼ਨ ਡੀਪੂ ਚਲਾ ਰਹੇ ਦਲਿਤ ਸਮਾਜ ਨਾਲ ਸਬੰਧਿਤ ਵਿਅਕਤੀ ਭੋਲਾ ਸਿੰਘ ਅਤਲਾ ਕਲਾਂ, ਜਗਦੀਪ ਸਿੰਘ ਵਾਸੀ ਖੋਖਰ ਕਲਾਂ, ਗੁਰਦੀਪ ਸਿੰਘ ਵਾਸੀ ਝੱਬਰ, ਇੰਦਰਜੀਤ ਸਿੰਘ ਵਾਸੀ ਝੰਡਾ ਕਲਾਂ, ਜਸਵੀਰ ਸਿੰਘ ਵਾਸੀ ਫੂਸ ਮੰਡੀ, ਲਾਭਪ੍ਰੀਤ ਸਿੰਘ ਵਾਸੀ ਫੱਤਾ ਮਾਲੋਕਾ, ਅੰਮ੍ਰਿਤ ਸਿੰਘ ਵਾਸੀ ਅਕਲੀਆ ਨੇ ਜਥੇਬੰਦੀ ਦੇ ਧਿਆਨ ’ਚ ਲਿਆਂਦਾ ਕਿ ਉਨ੍ਹਾਂ ਦੇ ਰਾਸ਼ਨ ਡੀਪੂ ਵਾਪਸ ਲੈ ਕੇ ਚਹੇਤਿਆਂ ਨੂੰ ਦਿੱਤੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 03-08-2026
ਮਾਨਸਾ, 2 ਅਗਸਤ (ਰਾਵਿੰਦਰ ਸਿੰਘ ਰਵੀ)- ਪੰਜਾਬ ਸਰਕਾਰ ਨਵੇਂ ਰਾਸ਼ਨ ਡੀਪੂ ਦੇਣ ਦੇ ਨਾਂਅ ’ਤੇ ਦਲਿਤ ਭਾਈਚਾਰੇ ਦੇ ਵਿਅਕਤੀਆਂ ਤੋਂ ਰਾਸ਼ਨ ਡੀਪੂ ਖੋਹ ਕੇ ਜ਼ਮੀਨ ਮਾਲਕਾਂ ਨੂੰ ਦੇ ਰਹੀ ਹੈ ਜਦਕਿ ਫੂਡ ਸਪਲਾਈ ਵਿਭਾਗ ਹੱਥ ਠੋਕਾ ਬਣਿਆ ਹੋਇਆ ਹੈ। ਇਹ ਦੋਸ਼ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਇੱਥੇ ਖ਼ੁਰਾਕ ਸਪਲਾਈ ਵਿਭਾਗ ਦੇ ਦਫ਼ਤਰ ਅੱਗੇ ਲਗਾਉਂਦਿਆਂ ਦੱਸਿਆ ਕਿ ਪਿਛਲੇ 6 ਸਾਲਾਂ ਤੋਂ ਪਿੰਡਾਂ ’ਚ ਰਾਸ਼ਨ ਡੀਪੂ ਚਲਾ ਰਹੇ ਦਲਿਤ ਸਮਾਜ ਨਾਲ ਸਬੰਧਿਤ ਵਿਅਕਤੀ ਭੋਲਾ ਸਿੰਘ ਅਤਲਾ ਕਲਾਂ, ਜਗਦੀਪ ਸਿੰਘ ਵਾਸੀ ਖੋਖਰ ਕਲਾਂ, ਗੁਰਦੀਪ ਸਿੰਘ ਵਾਸੀ ਝੱਬਰ, ਇੰਦਰਜੀਤ ਸਿੰਘ ਵਾਸੀ ਝੰਡਾ ਕਲਾਂ, ਜਸਵੀਰ ਸਿੰਘ ਵਾਸੀ ਫੂਸ ਮੰਡੀ, ਲਾਭਪ੍ਰੀਤ ਸਿੰਘ ਵਾਸੀ ਫੱਤਾ ਮਾਲੋਕਾ, ਅੰਮ੍ਰਿਤ ਸਿੰਘ ਵਾਸੀ ਅਕਲੀਆ ਨੇ ਜਥੇਬੰਦੀ ਦੇ ਧਿਆਨ ’ਚ ਲਿਆਂਦਾ ਕਿ ਉਨ੍ਹਾਂ ਦੇ ਰਾਸ਼ਨ ਡੀਪੂ ਵਾਪਸ ਲੈ ਕੇ ਚਹੇਤਿਆਂ ਨੂੰ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਸਭ ਹਲਕਾ ਵਿਧਾਇਕਾਂ ਦੇ ਇਸ਼ਾਰੇ ’ਤੇ ਹੋ ਰਿਹਾ ਹੈ। ਸਮਾਓਂ ਨੇ ਕਿਹਾ ਕਿ ਜਦੋਂ ਹੁਣ ਪੰਜਾਬ ਸਰਕਾਰ 10 ਲੱਖ ਨਵੇਂ ਰਾਸ਼ਨ ਕਾਰਡ ਬਣਾਉਣ ਦਾ ਕੰਮ ਕਰ ਰਹੀ ਹੈ ਤਾਂ ਆਪਣੇ ਵਰਕਰਾਂ ਨੂੰ ਖ਼ੁਸ਼ ਕਰਨ ਲਈ ਨਵੇਂ ਡੀਪੂ ਅਲਾਟ ਕਰ ਦਿੱਤੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਅਜਿਹਾ ਧੱਕਾ ਬਰਕਰਾਰ ਰਿਹਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਆਗੂ ਭੋਲਾ ਸਿੰਘ ਝੱਬਰ ਤੇ ਗੁਲਾਬ ਸਿੰਘ ਖੀਵਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖ਼ਿਆਲਾ ਕਲਾਂ ਦੀ ਸਮੁੱਚੀ ਪੰਚਾਇਤ ਆਮ ਆਦਮੀ ਪਾਰਟੀ ’ਚ ਹੋਈ ਸ਼ਾਮਿਲ ਅਗਲੀ ਖ਼ਬਰ ਮੰਗਤ ਰਾਏ ਬਾਂਸਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਨਿਯੁਕਤ
Ad Position 24
No active advertisement