ਕਾਲੂ ਰਾਮ ਕਥੂਰੀਆ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਣੇ
ਮਾਨਸਾ, 2 ਅਗਸਤ (ਸੱਭਿ. ਪ੍ਰਤੀ)- ਸਥਾਨਕ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ’ਚ 5 ਮੈਂਬਰੀ ਕਮੇਟੀ ਵਲੋਂ ਕਾਲੂ ਰਾਮ ਕਥੂਰੀਆ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਮਾਨਸਾ, 2 ਅਗਸਤ (ਸੱਭਿ.ਪ੍ਰਤੀ)- ਸਥਾਨਕ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ’ਚ 5 ਮੈਂਬਰੀ ਕਮੇਟੀ ਵਲੋਂ ਕਾਲੂ ਰਾਮ ਕਥੂਰੀਆ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਨਵ-ਨਿਯੁਕਤ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਸਬਜ਼ੀ ਮੰਡੀ ਦੀ ਸਾਫ-ਸਫਾਈ ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇਗੀ ਅਤੇ ਠੰਢੇ ਪਾਣੀ ਲਈ ਵਾਟਰ ਕੂਲਰ ਦਾ ਪ੍ਰਬੰਧ ਵੀ ਕੀਤਾ। ਇਸ ਮੌਕੇ ਕੌਂਸਲਰ ਸੁਨੀਲ ਕੁਮਾਰ ਨੀਨੂ, ਲੱਕੀ ਮਿੱਤਲ, ਵਿਜੇ ਕੁਮਾਰ, ਦਰਸ਼ਨ ਭਾਨ, ਬਿਰਛਭਾਨ, ਭਗਵਾਨ ਦਾਸ ਸਿੰਗਲਾ, ਵਿਕਾਸ ਕੁਮਾਰ ਵਰਮਾ, ਬਿਕਰਮ ਸੈਨੀ, ਲਵਪ੍ਰੀਤ ਸ਼ਰਮਾ, ਗੁਰਦੀਪ ਸਿੰਘ ਖ਼ਿਆਲਾ, ਹਮੇਸ਼ ਕੁਮਾਰ ਗਰਗ ਆਦਿ ਹਾਜ਼ਰ ਸਨ।