02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਵਿਧਾਇਕ ਬਣਾਂਵਾਲੀ ਨੇ ਕੈਪਟਨ ਸੁਰਜੀਤ ਸਿੰਘ ਸੰਧੂ ਮਾਰਗ ਦਾ ਕੀਤਾ ਉਦਘਾਟਨ

ਸਰਦੂਲਗੜ੍ਹ, 2 ਅਗਸਤ (ਜੀ. ਐਮ.

Ad Position 21
No active advertisement
ਅਜੀਤ ਡੈਸਕ 03-08-2026
ਸਰਦੂਲਗੜ੍ਹ, 2 ਅਗਸਤ (ਜੀ.ਐਮ. ਅਰੋੜਾ)- ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਵਲੋਂ ਦੇਸ਼ ਲਈ 4 ਲੜਾਈਆਂ ’ਚ ਹਿੱਸਾ ਲੈਣ ਵਾਲੇ ਕੈਪਟਨ ਸੁਰਜੀਤ ਸਿੰਘ ਸੰਧੂ ਨੂੰ ਸਮਰਪਿਤ ਉਨ੍ਹਾਂ ਦੇ ਨਾਂਅ ’ਤੇ ਬਣੀ ਚਿਲੰਗ ਸੈਂਟਰ ਤੋ ਰਤੀਆ ਰੋਡ ਨੂੰ ਜੋੜਨ ਵਾਲੀ ਸੜਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਨਵੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਸ਼ਹਿਰ ਦੀ ਅਨਾਜ ਮੰਡੀ ਵਿਖੇ ਨਵਾਂ ਸ਼ੈੱਡ ਤੇ ਨਵੇਂ ਫੜ ਤੋਂ ਇਲਾਵਾ ਆਟੋ ਮਾਰਕਿਟ ਵਿਖੇ ਆਰ.ਸੀ.ਸੀ. ਫ਼ਰਸ਼ ਲਗਾਏ ਗਏ ਹਨ ਜਦਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵੀ ‘ਆਪ’ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕੇ ਵਿਕਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ 60 ਸਾਲਾਂ ’ਚ ਅਜਿਹਾ ਵਿਕਾਸ ਨਹੀਂ ਕਰ ਸਕੀਆਂ ਜੋ ਵਿਕਾਸ ‘ਆਪ’ ਸਰਕਾਰ ਨੇ 4 ਸਾਲਾਂ ਦੇ ਕਾਰਜਕਾਲ ਦੌਰਾਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ, ਦਿਲਮੋਹਿਤ ਸਿੰਘ ਸੰਧੂ, ਨਗਰ ਪੰਚਾਇਤ ਪ੍ਰਧਾਨ ਵੀਨਾ ਰਾਣੀ, ਪ੍ਰੇਮ ਗਰਗ, ਪੰਕਜ ਗਰਗ ਟਾਟਾ, ਉਹ ਪ੍ਰਧਾਨ ਸੁਖਜੀਤ ਸਿੰਘ ਬੱਬਰ, ਕੌਂਸਲਰ ਨਵਿੰਦਰ ਸਿੰਘ, ਵਿਰਸਾ ਸਿੰਘ, ਦੀਪ ਸੰਧੂ, ਨਿਰਮਲ ਸਿੰਘ ਨਿਮਾਂ, ਰੇਸ਼ਮ ਸਿੰਘ, ਦੀਪਕ ਸਿੰਗਲਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖ਼ਿਆਲਾ ਕਲਾਂ ਦੇ ਵਿਕਾਸ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਸਤਾਵੇਜ਼ੀ ਸ਼ੋਅ ਵਿਖਾਏ
Ad Position 24
No active advertisement