ਸ਼੍ਰੋਮਣੀ ਅਕਾਲੀ ਦਲ (ਬ) ਨੇ ਵਿਕਾਸ ਫ਼ੰਡਾਂ ਦੇ ਮਨਜ਼ੂਰੀ ਪੱਤਰ ਸੌਂਪੇ
ਬਰੇਟਾ, 2 ਅਗਸਤ (ਪਾਲ ਸਿੰਘ ਮੰਡੇਰ)- ਲੋਕ ਸਭਾ ਹਲਕਾ ਬਠਿੰਡਾ ਦੀ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਸੰਸਦ ਮੈਂਬਰ ਅਖ਼ਤਿਆਰੀ ਕੋਟੇ ’ਚੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਮਨਜ਼ੂਰ ਕੀਤੇ ਗਏ ਫ਼ੰਡਾਂ ਦੇ ਮਨਜ਼ੂਰੀ ਪੱਤਰ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਲਬੀਰ ਸਿੰਘ ਬੀਰੋਕੇ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਅਬਜ਼ਰਵਰ ਜਤਿੰਦਰ ਸਿੰਘ ਸੋਢੀ ਅਤੇ ਸਬੰਧਿਤ ਪਿੰਡਾਂ ਦੀਆਂ ਜਥੇਬੰਦੀਆਂ ਨੂੰ ਸੌਂਪੇ ਗਏ।
ਬਰੇਟਾ, 2 ਅਗਸਤ (ਪਾਲ ਸਿੰਘ ਮੰਡੇਰ)- ਲੋਕ ਸਭਾ ਹਲਕਾ ਬਠਿੰਡਾ ਦੀ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਆਪਣੇ ਸੰਸਦ ਮੈਂਬਰ ਅਖ਼ਤਿਆਰੀ ਕੋਟੇ ’ਚੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਵੱਖ-ਵੱਖ ਪਿੰਡਾਂ ’ਚ ਵਿਕਾਸ ਕਾਰਜਾਂ ਲਈ ਮਨਜ਼ੂਰ ਕੀਤੇ ਗਏ ਫ਼ੰਡਾਂ ਦੇ ਮਨਜ਼ੂਰੀ ਪੱਤਰ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਲਬੀਰ ਸਿੰਘ ਬੀਰੋਕੇ, ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਤੇ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਅਬਜ਼ਰਵਰ ਜਤਿੰਦਰ ਸਿੰਘ ਸੋਢੀ ਅਤੇ ਸਬੰਧਿਤ ਪਿੰਡਾਂ ਦੀਆਂ ਜਥੇਬੰਦੀਆਂ ਨੂੰ ਸੌਂਪੇ ਗਏ। ਡਾ. ਨਿਸ਼ਾਨ ਸਿੰਘ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਸੀਮਤ ਅਖ਼ਤਿਆਰੀ ਫ਼ੰਡ ਹੋਣ ਦੇ ਬਾਵਜੂਦ ਵੀ ਪੂਰੇ ਲੋਕ ਸਭਾ ਹਲਕੇ ’ਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜਾਂ ਲਈ ਫ਼ੰਡ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਖੜਿਆਲ ਖੇਡ ਸਟੇਡੀਅਮ ਦੀ ਮੁਰੰਮਤ ਲਈ 1.50 ਲੱਖ, ਕਿਸ਼ਨਗੜ੍ਹ ਸੇਢਾ ਸਿੰਘ ਵਾਲਾ ਵਿਖੇ ਜਿੰਮ ਦੇ ਸਾਮਾਨ ਲਈ 2 ਲੱਖ ਅਤੇ ਬਖ਼ਸ਼ੀਵਾਲਾ ਵਿਖੇ ਸਬਮਰਸੀਬਲ ਮੋਟਰਾਂ ਲਈ 3 ਲੱਖ ਰੁਪਏ ਦੇ ਮਨਜ਼ੂਰੀ ਪੱਤਰ ਸੌਂਪੇ ਗਏ ਹਨ। ਉਨ੍ਹਾਂ ਕਿਹਾ ਕਿ ਬੀਬਾ ਬਾਦਲ ਦੀ ਇਮਾਨਦਾਰ ਕਾਰਜਸ਼ੈਲੀ, ਲੋਕਾਂ ਨਾਲ ਨਿਰੰਤਰ ਸੰਪਰਕ ਅਤੇ ਵਿਕਾਸ ਪ੍ਰਤੀ ਵਚਨਬੱਧਤਾ ਕਾਰਨ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਲੋਕਾਂ ’ਚ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਭਰੋਸਾ ਲਗਾਤਾਰ ਮਜ਼ਬੂਤ ਹੋ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਹਲਕਾ ਬੁਢਲਾਡਾ ਦੀ ਸੀਟ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਪਵੇਗੀ। ਇਸ ਮੌਕੇ ਅਜੈਬ ਸਿੰਘ ਖੁਡਾਲ, ਗੁਰਚਰਨ ਸਿੰਘ, ਕਰਮਜੀਤ ਸਿੰਘ ਕਿਸ਼ਨਗੜ੍ਹ, ਬਸੰਤ ਸਿੰਘ ਬਖਸ਼ੀਵਾਲਾ, ਬਲਵਿੰਦਰ ਸਿੰਘ ਭਖੜਿਆਲ ਆਦਿ ਹਾਜ਼ਰ ਸਨ।