ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਂਅ ਭੇਜਿਆ ਮੰਗ-ਪੱਤਰ
ਝੁਨੀਰ, 3 ਅਗਸਤ (ਸੰਜੀਵ ਸਿੰਗਲਾ)- ਨੇੜਲੇ ਪਿੰਡ ਮੋਫਰ ਦੀ ਗ੍ਰਾਮ ਸਭਾ, ਵਿਦਿਆਰਥੀ ਜਥੇਬੰਦੀ ਐਨ. ਐਸ.
ਝੁਨੀਰ, 3 ਅਗਸਤ (ਸੰਜੀਵ ਸਿੰਗਲਾ)- ਨੇੜਲੇ ਪਿੰਡ ਮੋਫਰ ਦੀ ਗ੍ਰਾਮ ਸਭਾ, ਵਿਦਿਆਰਥੀ ਜਥੇਬੰਦੀ ਐਨ. ਐਸ. ਡਬਲਯੂ. ਐਸ. ਵਲੋਂ ਮਗਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਪ੍ਰਸ਼ਾਸਨ ਰਾਹੀਂ ਭੇਜਿਆ ਗਿਆ। ਗ੍ਰਾਮ ਸਭਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ 8-9 ਮਹੀਨਿਆਂ ਤੋਂ ਪਿੰਡ ‘ਚ ਮਗਨਰੇਗਾ ਅਧੀਨ ਕੋਈ ਕੰਮ ਨਹੀਂ ਚੱਲ ਰਿਹਾ, ਜਿਸ ਕਾਰਨ ਮਜ਼ਦੂਰਾਂ ਨੂੰ ਘਰ ਦਾ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ। ਉਨ੍ਹਾਂ ਕਿਹਾ ਕਿ ਮਸ਼ੀਨੀਕਰਨ ਕਾਰਨ ਪਹਿਲਾਂ ਹੀ ਦਿਹਾੜੀ ਦੇ ਕੰਮ ਘੱਟ ਹੋ ਗਏ ਹਨ ਅਤੇ ਹੁਣ ਮਗਨਰੇਗਾ ਦਾ ਕੰਮ ਵੀ ਬੰਦ ਹੋਣ ਨਾਲ ਮਜ਼ਦੂਰਾਂ ਨੂੰ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ‘ਚ ਤੁਰੰਤ ਮਗਨਰੇਗਾ ਦੇ ਕੰਮ ਸ਼ੁਰੂ ਕਰ ਕੇ ਕਾਨੂੰਨੀ ਪ੍ਰਬੰਧ ਮੁਤਾਬਿਕ ਹਰ 50 ਮਗਨਰੇਗਾ ਮਜ਼ਦੂਰਾਂ ਪਿੱਛੇ 1 ਮੇਟ ਨਿਯੁਕਤ ਕੀਤਾ ਜਾਵੇ, ‘ਜੀ ਰਾਮ ਜੀ ਕਾਨੂੰਨ’ ਨੂੰ ਰੱਦ ਕਰ ਕੇ ਪੁਰਾਣਾ ਮਗਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, ਮਗਨਰੇਗਾ ਅਧੀਨ ਘੱਟੋ-ਘੱਟ 200 ਦਿਨਾਂ ਦਾ ਰੁਜ਼ਗਾਰ, 1000 ਪ੍ਰਤੀ ਦਿਨ ਦਿਹਾੜੀ, ਬੇਰੁਜ਼ਗਾਰੀ ਭੱਤੇ ‘ਚ ਵਾਧਾ ਅਤੇ ਮਗਨਰੇਗਾ ਮਜ਼ਦੂਰਾਂ ਲਈ ਸਵੈ-ਰੁਜ਼ਗਾਰ ਲਈ ਸਬਸਿਡੀ ਵਾਲੇ ਕਰਜ਼ੇ ਆਸਾਨੀ ਨਾਲ ਮੁਹੱਈਆ ਕਰਵਾਏ ਜਾਣ। ਇਸ ਮੌਕੇ ਐਨ. ਐਸ. ਡਬਲਯੂ. ਐਸ. ਦੇ ਸੂਬਾ ਪ੍ਰਧਾਨ ਇੰਜ. ਰਾਜਿੰਦਰ ਸਿੰਘ ਮੌੜ, ਰੂਪ ਸਿੰਘ, ਰਾਮ ਸਿੰਘ, ਭੋਲਾ ਸਿੰਘ, ਤਰਸੇਮ ਸਿੰਘ, ਕਾਵਲ ਸਿੰਘ, ਨਿੱਕਾ ਸਿੰਘ, ਜਸਵੰਤ ਕੌਰ, ਵੀਰਪਾਲ ਕੌਰ, ਕਰਮਜੀਤ ਕੌਰ ਆਦਿ ਹਾਜ਼ਰ ਸਨ।