ਸਰਕਾਰੀ ਡਰਾਈਵਰਾਂ ਦੀ ਪੱਕੀ ਭਰਤੀ ਤੇ ਹੋਰ ਮੰਗਾਂ ਸੰਬੰਧੀ ਡੀ.ਸੀ. ਨੂੰ ਪੱਤਰ ਸੌਂਪਿਆ
ਮਾਨਸਾ, 21 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਜਿਲ੍ਹਾ ਮਾਨਸਾ ਵਲੋਂ ਵੱਖ-ਵੱਖ ਵਿਭਾਗਾਂ ’ਚ ਕੰਮ ਕਰ ਰਹੇ ਡਰਾਈਵਰਾਂ ਦੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਵੀਆਂ ਖ਼ਰੀਦਿਆਂ ਗੱਡੀਆਂ ਦੇ ਬੀਮੇ ਕਰਵਾਉਣ, ਵਪਾਰਕ ਗੱਡੀਆਂ ਹਾਇਰ ਕਰਨ ਦੀ ਥਾਂ ਪੱਕੀਆਂ ਸਰਕਾਰੀ ਗੱਡੀਆਂ ਦੀ ਖ਼ਰੀਦ ਕਰਨ ਅਤੇ ਸਰਕਾਰੀ ਡਰਾਈਵਰ ਪੱਕੇ ਤੌਰ ’ਤੇ ਭਰਤੀ ਕੀਤੇ ਜਾਣ, ਡੀ.
ਮਾਨਸਾ, 21 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ)- ਡਰਾਈਵਰ ਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਜਿਲ੍ਹਾ ਮਾਨਸਾ ਵਲੋਂ ਵੱਖ-ਵੱਖ ਵਿਭਾਗਾਂ ’ਚ ਕੰਮ ਕਰ ਰਹੇ ਡਰਾਈਵਰਾਂ ਦੀਆਂ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨਵੀਆਂ ਖ਼ਰੀਦਿਆਂ ਗੱਡੀਆਂ ਦੇ ਬੀਮੇ ਕਰਵਾਉਣ, ਵਪਾਰਕ ਗੱਡੀਆਂ ਹਾਇਰ ਕਰਨ ਦੀ ਥਾਂ ਪੱਕੀਆਂ ਸਰਕਾਰੀ ਗੱਡੀਆਂ ਦੀ ਖ਼ਰੀਦ ਕਰਨ ਅਤੇ ਸਰਕਾਰੀ ਡਰਾਈਵਰ ਪੱਕੇ ਤੌਰ ’ਤੇ ਭਰਤੀ ਕੀਤੇ ਜਾਣ, ਡੀ.ਸੀ. ਦਫ਼ਤਰ ਵਿਖੇ ਖ਼ਰੀਦ ਕੀਤੀਆਂ ਗਈਆਂ ਗੱਡੀਆਂ ਦੇ ਬੀਮੇ ਕਰਵਾਏ ਜਾਣ, ਕਿਰਾਏ ’ ਤੇ ਲਈਆਂ ਵਪਾਰਕ ਗੱਡੀਆਂ ਤੋਂ ਪੰਜਾਬ ਸਰਕਾਰ ਦੀਆਂ ਪਲੇਟਾਂ ਹਟਵਾਈਆਂ ਜਾਣ, ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ’ਚ ਪ੍ਰਾਈਵੇਟ ਗੱਡੀਆਂ ਦੀ ਐਂਟਰੀ ਬੰਦ ਕੀਤੀ ਜਾਵੇ ਅਤੇ ਸਰਕਾਰੀ ਗੱਡੀਆਂ ਲਈ ਪਾਰਕਿੰਗ ਪਾਸ ਦੀ ਸਹੂਲਤ ਲਾਗੂ ਕੀਤੀ ਜਾਵੇ। ਇਸ ਤੋਂ ਇਲਾਵਾ ਪੱਤਰ ਰਾਹੀ ਪਾਰਕਿੰਗ ’ਚ ਸਰਕਾਰੀ ਗੱਡੀਆਂ ਲਈ ਸ਼ੈੱਡ ਅਤੇ ਡਰਾਈਵਰਾਂ ਲਈ ਬਣੇ ਕਮਰੇ ਦੇ ਨਵੀਨੀਕਰਨ ਸਮੇਤ ਬਾਥਰੂਮ ਦੀ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਅਜੀਤਪਾਲ ਸਿੰਘ, ਚੇਅਰਮੈਨ ਮਨਜੀਤ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਭਗਵਾਨ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।