ਪੀ.ਐੱਸ.ਯੂ. ਵਲੋਂ ਵਿਧਾਇਕ ਸਿੰਗਲਾ ਦੇ ਘਰ ਅੱਗੇ ਧਰਨਾ ਕੱਲ੍ਹ
ਮਾਨਸਾ , 24 ਅਗਸਤ ( ਸ . ਰਿ .)
ਮਾਨਸਾ , 24 ਅਗਸਤ ( ਸ . ਰਿ .)- ਪੰਜਾਬ ਸਟੂਡੈਂਟ ਯੂਨੀਅਨ ਦੀ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਕਮੇਟੀ ਮਾਨਸਾ ਵਲੋਂ ਇਕੱਤਰਤਾ ਕੀਤੀ ਗਈ । ਜਿਸ ਵਿਚ ਕਾਲਜ ’ ਚ ਬੁਨਿਆਦੀ ਸਹੂਲਤਾਂ , ਅਧਿਆਪਕਾਂ ਦੀ ਘਾਟ ਅਤੇ ਕਾਲਜ ਦੇ ਗੇਟ ਅੱਗੇ ਬੱਸਾਂ ਨਾ ਖੜਨ ਦੇ ਮਾਮਲੇ ਵਿਚਾਰੇ ਗਏ । ਉਨ੍ਹਾਂ ਕਿਹਾ ਕਿ ਮੰਗਾਂ ਸੰਬੰਧੀ ਇੰਚਾਰਜ ਪ੍ਰਿੰਸੀਪਲ ਵਲੋਂ ਗੰਭੀਰਤਾ ਨਹੀਂ ਅਪਣਾਈ ਜਾ ਰਹੀ , ਜਿਸ ਕਰ ਕੇ ਵਿਦਿਆਰਥੀਆਂ ’ ਚ ਰੋਸ ਫੈਲਿਆ ਹੋਇਆ ਹੈ । ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ ਨੇ ਦੱਸਿਆ ਕਿ ਮੰਗਾਂ ਦੇ ਹੱਲ ਲਈ ਵਿਦਿਆਰਥੀ 26 ਅਗਸਤ ਨੂੰ ਹਲਕਾ ਮਾਨਸਾ ਦੇ ਵਿਧਾਇਕ ਡਾ . ਵਿਜੇ ਸਿੰਗਲਾ ਦੇ ਘਰ ਅੱਗੇ ਵਿਰੋਧ ਪ੍ਰਦਰਸ਼ਨ ਕਰਨਗੇ । ਇਸ ਮੌਕੇ ਦਲਜੀਤ ਕੌਰ ਖਾਰਾ , ਜਸ਼ਨਦੀਪ ਸਿੰਘ ਭਾਈ ਦੇਸਾ , ਸੁਖਵਿੰਦਰ ਸਿੰਘ ਘੁੰਮਣ , ਗੁਰਦਾਸ ਸਿੰਘ ਘੁੰਮਣ , ਗੁਰੂ ਸਾਹਿਬ ਸਿੰਘ ਝੁਨੀਰ , ਚਰਨਜੀਤ ਸਿੰਘ , ਦੀਪਕ ਕੁਮਾਰ , ਗੌਰਵ ਆਦਿ ਹਾਜ਼ਰ ਸਨ । ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਰੋਸ ਮਾਰਚ 15 ਸਤੰਬਰ ਤੋਂ ਮਾਨਸਾ , 24 ਅਗਸਤ ( ਸ . ਰਿ .)- ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਮਨਵਾਉਣ ਲਈ 15 ਸਤੰਬਰ ਤੋਂ ਸੂਬਾ ਪੱਧਰ ’ ਤੇ ਸੰਘਰਸ਼ ਵਿੱਢਿਆ ਜਾਵੇਗਾ । ਪੜਾਅ ਤਹਿਤ ਫੇਸ 10 ਸਥਿਤ ਕਿਰਤੀ ਭਵਨ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਮਾਰਚ ਕੀਤਾ ਜਾਵੇਗਾ । ਯੂਨੀਅਨ ਆਗੂ ਸੰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਪਿਛਲੀਆਂ ਮੀਟਿੰਗਾਂ ਦੌਰਾਨ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਨਿੱਜੀ ਕੰਪਨੀਆਂ ਆਪਸ ’ ਚ ਮਿਲੀਆਂ ਹੋਈਆਂ ਹਨ , ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ । ਮੈਡੀਏਸ਼ਨ 3.0 ਮੁਹਿੰਮ ਦਾ ਲੋਕ ਲਾਹਾ ਲੈਣ- ਸਕੱਤਰ ਕਾਨੂੰਨੀ ਸੇਵਾਵਾਂ ਮਾਨਸਾ , 24 ਅਗਸਤ ( ਸ . ਰਿ .)- ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮਾਨਸਾ ਮਨਜਿੰਦਰ ਸਿੰਘ ਦੀ ਰਹਿਨੁਮਾਈ ਹੇਠ ਰਾਜਵਿੰਦਰ ਕੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮਾਨਸਾ ਵਲੋਂ ‘ ਮੈਡੀਏਸ਼ਨ 3.0’ ਮੁਹਿੰਮ ਤਹਿਤ ਲੋਕਾਂ ਨੂੰ ਮੈਡੀਏਸ਼ਨ ਰਾਹੀਂ ਆਪਣੇ ਵਿਵਾਦਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਉਦੇਸ਼ ਵੱਧ ਤੋਂ ਵੱਧ ਯੋਗ ਕੇਸਾਂ ਨੂੰ ਮੈਡੀਏਸ਼ਨ ਲਈ ਰੈਫ਼ਰ ਕਰਨਾ ਅਤੇ ਉਨ੍ਹਾਂ ਨੂੰ ਆਪਸੀ ਸਹਿਮਤੀ ਰਾਹੀਂ ਸੁਖਾਵੇਂ ਢੰਗ ਨਾਲ ਨਿਪਟਾਰਾ ਕਰਨ ਲਈ ਉਤਸ਼ਾਹਿਤ ਕਰਨਾ ਹੈ । ਉਨ੍ਹਾਂ ਦੱਸਿਆ ਕਿ ਮੈਡੀਏਸ਼ਨ ਸਵੈ - ਇੱਛਿਤ , ਗੁਪਤ ਅਤੇ ਸਲਾਹ - ਸਮਝੌਤੇ ’ ਤੇ ਆਧਾਰਿਤ ਪ੍ਰਕਿਰਿਆ ਹੈ , ਜਿਸ ’ ਚ ਨਿਰਪੱਖ ਮੈਡੀਏਟਰ ਦੋਵੇਂ ਧਿਰਾਂ ਨੂੰ ਆਪਸੀ ਗੱਲਬਾਤ ਰਾਹੀਂ ਵਿਵਾਦ ਦਾ ਹੱਲ ਲੱਭਣ ’ ਚ ਸਹਾਇਤਾ ਕਰਦਾ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਵਾਦਾਂ ਦਾ ਸ਼ਾਂਤੀਪੂਰਨ ਅਤੇ ਆਪਸੀ ਸਹਿਮਤੀ ਨਾਲ ਨਿਪਟਾਰਾ ਕਰਨ ਲਈ ਇਸ ਸਹੂਲਤ ਦਾ ਵਧੇਰੇ ਲਾਭ ਲੈਣ । ਸ਼ਿਆਮ ਬਾਬਾ ਜੀ ਦਾ ਸਾਵਨ ਪੁੱਤਰਦਾ ਇਕਾਦਸ਼ੀ ਸੰਕੀਰਤਨ ਮਨਾਇਆ ਮਾਨਸਾ , 24 ਅਗਸਤ ( ਸੱਭਿ . ਪ੍ਰਤੀ )- ਸ੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਸ਼ਿਆਮ ਬਾਬਾ ਜੀ ਦਾ ਸਾਵਨ ਪੁੱਤਰਦਾ ਇਕਾਦਸ਼ੀ ਸੰਕੀਰਤਨ ਸਥਾਨਕ ਜੈ ਮਾਂ ਮੰਦਰ ਵਿਖੇ ਸ਼ਰਧਾ ਨਾਲ ਮਨਾਇਆ ਗਿਆ । ਸੰਕੀਰਤਨ ਦੀ ਸ਼ੁਰੂਆਤ ਸੰਘ ਵਲੋਂ ਜੋਤੀ ਬੰਧਨਾਂ ਗਾ ਕੇ ਕੀਤੀ ਗਈ । ਪੂਜਨ ਦੀ ਰਸਮ ਕਪਿਲ ਗਰਗ ਅਤੇ ਜੋਤੀ ਦੀ ਰਸਮ ਸਚਿਨ ਕੁਮਾਰ ਵਲੋਂ ਨਿਭਾਈ ਗਈ । ਮਸ਼ਹੂਰ ਭਜਨ ਗਾਇਕ ਜੋੜੀ ਈਸ਼ਾ ਸਰਲ ਤੇ ਬੱਬੂ ਸਰਲ ਨੇ ਬਾਬਾ ਜੀ ਦੇ ਭਜਨਾਂ ਨਾਲ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਤੋ ਇਲਾਵਾ ਸ਼ਿਆਮ ਬਾਬਾ ਜੀ ਦੀਆਂ ਰੱਖੜੀਆਂ ਵੀ ਪ੍ਰਸ਼ਾਦ ਦੇ ਰੂਪ ’ ਚ ਵੰਡੀਆਂ ਗਈਆਂ । ਇਸ ਮੌਕੇ ਪ੍ਰਧਾਨ ਰਾਜ ਕੁਮਾਰ , ਕ੍ਰਿਸ਼ਨ ਮਦਾਨ , ਬਿੰਦਰਪਾਲ ਗਰਗ , ਸਰਜੀਵਨ ਸ਼ਰਮਾ , ਭਗਵਾਨ ਦਾਸ , ਮੁਨੀਸ਼ ਜਿੰਦਲ , ਮਨੀ ਸ਼ਰਮਾ , ਜੀਵਨ ਕੁਸਲਾ , ਭੂਸ਼ਨ ਕੁਮਾਰ , ਅਜੈ ਗਰਗ , ਧਰੂਵ ਜਿੰਦਲ , ਗਿਤੇਸ਼ ਮੋਂਗਾ ਆਦਿ ਹਾਜ਼ਰ ਸਨ ।