ਮੀਰੀ ਪੀਰੀ ਖ਼ਾਲਸਾ ਮਾਰਚ ਦਾ ਬੁਢਲਾਡਾ ਇਲਾਕੇ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ
ਬੁਢਲਾਡਾ , 24 ਅਗਸਤ ( ਸਵਰਨ ਸਿੰਘ ਰਾਹੀ )- 5 ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸਥਾਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਮਾਰਚ ਦੀ ਅਗਵਾਈ ਕਰ ਰਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਆਲੇ - ਦੁਆਲੇ ਪੰਥ ਵਿਰੋਧੀ ਸੋਚ ਨੂੰ ਪਛਾਣਦੇ ਹੋਏ ਸਿੱਖ ਧਰਮ ਦੀ ਹੋਂਦ ਨੂੰ ਤਕੜਾ ਕਰਨ ਦੇ ਯਤਨ ਕਰਨ ।
ਪ
ਪਿੰਡ ਕੁਲੈਹਿਰੀ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਕੁਲਦੀਪ ਸਿੰਘ ਗੜਗੱਜ। ਤਸਵੀਰ : ਟੋਨੀ ਬੁਢਲਾਡਾ
25-08-2026
ਬੁਢਲਾਡਾ , 24 ਅਗਸਤ ( ਸਵਰਨ ਸਿੰਘ ਰਾਹੀ )- 5 ਪਿਆਰਿਆਂ ਦੀ ਅਗਵਾਈ ਹੇਠ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਏ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਸਥਾਨਕ ਸ਼ਹਿਰ ਅਤੇ ਨੇੜਲੇ ਪਿੰਡਾਂ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਮਾਰਚ ਦੀ ਅਗਵਾਈ ਕਰ ਰਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਹ ਆਲੇ - ਦੁਆਲੇ ਪੰਥ ਵਿਰੋਧੀ ਸੋਚ ਨੂੰ ਪਛਾਣਦੇ ਹੋਏ ਸਿੱਖ ਧਰਮ ਦੀ ਹੋਂਦ ਨੂੰ ਤਕੜਾ ਕਰਨ ਦੇ ਯਤਨ ਕਰਨ । ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਦਾ ਅਸਲ ਉਦੇਸ਼ ਕੌਮ ਦੇ ਨੌਜਵਾਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨਾ ਅਤੇ ਪੰਥ ਵਿਰੋਧੀ ਤਾਕਤਾਂ ਬਾਰੇ ਸੁਚੇਤ ਕਰਨਾ ਹੈ । ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੂਬੇ ’ ਚੋਂ ਨਸ਼ਿਆਂ ਦੇ ਖ਼ਾਤਮੇ ਲਈ ਉਹ ਜਥੇਬੰਦਕ ਹੋ ਕੇ ਲੜਾਈ ਲੜਨ । ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਗੁਰਪ੍ਰੀਤ ਸਿੰਘ ਝੱਬਰ , ਬਾਬਾ ਬੂਟਾ ਸਿੰਘ , ਅਕਾਲੀ ਆਗੂ ਡਾ . ਨਿਸ਼ਾਨ ਸਿੰਘ , ਜਥੇਦਾਰ ਬਲਵੀਰ ਸਿੰਘ ਬੀਰੋਕੇ , ਜਤਿੰਦਰ ਸਿੰਘ ਸੋਢੀ , ਠੇਕੇਦਾਰ ਗੁਰਪਾਲ ਸਿੰਘ , ਹਰਮੇਲ ਸਿੰਘ ਕਲੀਪੁਰ , ਅਮਰਜੀਤ ਸਿੰਘ ਕੁਲਾਣਾ , ਦਵਿੰਦਰ ਸਿੰਘ ਚੱਕ ਅਲੀਸ਼ੇਰ , ਡਾ . ਨਰਿੰਦਰ ਸਿੰਘ , ਜਸਪਾਲ ਸਿੰਘ ਗੁੜੱਦੀ , ਜਥੇਦਾਰ ਤਾਰਾ ਸਿੰਘ ਵਿਰਦੀ , ਕਰਮਜੀਤ ਸਿੰਘ ਮਾਘੀ , ਤਨਜੋਤ ਸਿੰਘ ਸਾਹਨੀ , ਜਸਵੀਰ ਸਿੰਘ ਜੱਸੀ , ਚਰਨਜੀਤ ਸਿੰਘ ਝਲਬੂਟੀ , ਇਸਤਰੀ ਆਗੂ ਸੁਖਵਿੰਦਰ ਕੌਰ ਸੁੱਖੀ , ਮਾ . ਕੁਲਵੰਤ ਸਿੰਘ , ਗੁਰੂ ਘਰ ਕਮੇਟੀ ਦੇ ਪ੍ਰਧਾਨ ਜਥੇਦਾਰ ਗਿਆਨ ਸਿੰਘ ਗਿੱਲ ਆਦਿ ਹਾਜ਼ਰ ਸਨ ।