ਸੰਦੀਪ ਗਿੰਨੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਿਲ
ਬੁਢਲਾਡਾ, 24 ਅਗਸਤ (ਸੁਨੀਲ ਮਨਚੰਦਾ)- ਆਮ ਆਦਮੀ ਪਾਰਟੀ ਨੂੰ ਉਦੋਂ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਸੰਦੀਪ ਗਿੰਨੀ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ ਹੋ ਗਏ। ਹਲਕਾ ਵਿਧਾਇਕ ਬੁੱਧ ਰਾਮ ਨੇ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ।
ਬ
ਬੁਢਲਾਡਾ ਵਿਖੇ ਸੰਦੀਪ ਗਿੰਨੀ ਤੇ ਸਾਥੀਆਂ ਨੂੰ ਪਾਰਟੀ ’ਚ ਸ਼ਾਮਲ ਕਰਨ ਮੌਕੇ ਵਿਧਾਇਕ ਬੁੱਧ ਰਾਮ। ਤਸਵੀਰ : ਟੋਨੀ ਬੁਢਲਾਡਾ
25-08-2026
ਬੁਢਲਾਡਾ, 24 ਅਗਸਤ (ਸੁਨੀਲ ਮਨਚੰਦਾ)- ਆਮ ਆਦਮੀ ਪਾਰਟੀ ਨੂੰ ਉਦੋਂ ਹੁੰਗਾਰਾ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਸੰਦੀਪ ਗਿੰਨੀ ਸਾਥੀਆਂ ਸਮੇਤ ‘ਆਪ’ ’ਚ ਸ਼ਾਮਿਲ ਹੋ ਗਏ। ਹਲਕਾ ਵਿਧਾਇਕ ਬੁੱਧ ਰਾਮ ਨੇ ਸ਼ਾਮਿਲ ਹੋਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਵਿਅਕਤੀ ‘ਆਪ’ ਨਾਲ ਜੁੜ ਰਹੇ ਹਨ। ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ’ਚ ਲਖਵੀਰ ਸਿੰਘ, ਜਸਵੰਤ ਸਿੰਘ, ਲੱਖੀਂ ਸਿੰਘ, ਹਰਪ੍ਰੀਤ ਸਿੰਘ ਮਿੰਟੂ, ਵਿਸ਼ਵਜੀਤ ਸਿੰਘ ਬੱਬੂ, ਗੁਰਸੇਵਕ ਸਿੰਘ ਬੱਬਲ ਅਤੇ ਬਬਲੀ ਸਿੰਘ ਸਨ। ਇਸ ਮੌਕੇ ਸਤਨਾਮ ਸਿੰਘ ਖਨਾਲੀਆ, ਗੁਰਪ੍ਰੀਤ ਵਿਰਕ ਐਮ.ਸੀ., ਸੀਨੀਅਰ ਉਪ ਪ੍ਰਧਾਨ ਟਿੰਕੂ ਪੰਜਾਬ, ਚੇਅਰਮੈਨ ਗੁਰਚੰਦ ਸਿੰਘ, ਨਾਥਾ ਸਿੰਘ, ਸਤਨਾਮ ਦੁੱਗਲ ਐਮ.ਸੀ., ਜੱਸੀ ਸੈਣੀ, ਬਲਾਕ ਪ੍ਰਧਾਨ ਕੁਲਦੀਪ ਸ਼ੀਮਾਰ ਆਦਿ ਹਾਜ਼ਰ ਸਨ।