31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸੀਨੀਅਰ ਸੀਟੀਜ਼ਨਜ਼ ਵੈੱਲਫੇਅਰ ਐਸੋਸੀਏਸ਼ਨ ਦੀ ਹੋਈ ਇਕੱਤਰਤਾ

ਮਾਨਸਾ, 31 ਅਗਸਤ (ਸ. ਰਿ.)

Ad Position 21
No active advertisement
ਅਜੀਤ ਡੈਸਕ 01-09-2026
ਮਾਨਸਾ, 31 ਅਗਸਤ (ਸ.ਰਿ.)- ਸੀਨੀਅਰ ਸੀਟੀਜਨਜ਼ ਵੈੱਲਫੇਅਰ ਐਸੋਸੀਏਸ਼ਨ ਦੀ ਇਕੱਤਰਤਾ ਦੌਰਾਨ ਬਜ਼ੁਰਗਾਂ ਦੀਆਂ ਸਿਹਤ ਸਮੱਸਿਆ ਅਤੇ ਪੇਸ਼ ਆ ਰਹੀਆਂ ਹੋਰ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਸ਼ਮਸ਼ੇਰ ਸਿੰਘ ਸਰਾਓਂ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ 3 ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਸਤੰਬਰ ਮਹੀਨੇ ’ਚ ਵੀ ਦੰਦਾਂ ਦਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ। ਐਸੋਸੀਏਸ਼ਨ ਦੇ ਚੇਅਰਮੈਨ ਬਲਵਿੰਦਰ ਬਾਂਸਲ ਨੇ ਨੇਪਾਲ ’ਚ ਆਏ ਹੜ੍ਹਾਂ ਨਾਲ ਹੋਏ ਜਾਨੀ-ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟਾਉਂਦਿਆਂ ਪੀੜਤਾਂ ਦੀ ਮਦਦ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੇਠੀ ਸਿੰਘ ਸਰਾਂ, ਧੰਨਾ ਸਿੰਘ ਅਕਲੀਆ , ਸ਼ਾਮ ਲਾਲ ਗੋਇਲ, ਹੰਸ ਰਾਜ ਮੋਫ਼ਰ, ਦਰਸ਼ਨ ਜੋਗਾ, ਰਾਮ ਕੁਮਾਰ ਸਿੰਗਲਾ, ਕੇ.ਕੇ. ਸਿੰਗਲਾ, ਮਾ. ਨਸੀਬ ਚੰਦ, ਮੰਗਤ ਰਾਏ ਅਰੋੜਾ, ਹਰਮੇਲ ਸਿੰਘ ਠੇਕੇਦਾਰ, ਗੁਰਦੇਵ ਸਿੰਘ ਘੁਮਾਣ, ਐਡਵੋਕੇਟ ਕੇ.ਕੇ. ਜਿੰਦਲ, ਨਰਾਇਣ ਪ੍ਰਸਾਦ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੀ.ਪੀ.ਆਈ. ਦੀ ‘ਦਿੱਲੀ ਚਲੋ ਬਦਲਾਅ ਜ਼ਰੂਰੀ ਹੈ’ ਰੈਲੀ ਲਈ ਕਾਫ਼ਲੇ ਰਵਾਨਾ ਅਗਲੀ ਖ਼ਬਰ ਮਲਕੀਤ ਸਿੰਘ ਸਮਾਓਂ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਲਕਾ ਬੁਢਲਾਡਾ ਦੇ ਕੋਆਰਡੀਨੇਟਰ ਨਿਯੁਕਤ
Ad Position 24