31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਵਿੱਦਿਆ ਮੰਦਰ ਦੇ ਖਿਡਾਰੀਆਂ ਦਾ ਅੰਤਰ-ਰਾਜੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਮਾਨਸਾ, 31 ਅਗਸਤ (ਸੱਭਿ. ਪ੍ਰਤੀ)- ਉਧਮਪੁਰ (ਜੰਮੂ) ਵਿਖੇ ਹੋਏ ਵਿੱਦਿਆ ਭਾਰਤੀ ਅੰਤਰ-ਰਾਜੀ ਸ਼ਤਰੰਜ, ਟੇਬਲ ਟੈਨਿਸ ਅਤੇ ਯੋਗਾ ਦਾ ਮੁਕਾਬਲਿਆਂ ’ਚ ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 01-09-2026
ਮਾਨਸਾ, 31 ਅਗਸਤ (ਸੱਭਿ.ਪ੍ਰਤੀ)- ਉਧਮਪੁਰ (ਜੰਮੂ) ਵਿਖੇ ਹੋਏ ਵਿੱਦਿਆ ਭਾਰਤੀ ਅੰਤਰ-ਰਾਜੀ ਸ਼ਤਰੰਜ, ਟੇਬਲ ਟੈਨਿਸ ਅਤੇ ਯੋਗਾ ਦਾ ਮੁਕਾਬਲਿਆਂ ’ਚ ਸਥਾਨਕ ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਸ਼ਤਰੰਜ ਦੇ ਅੰਡਰ-14 ਤੇ 19 ਸਾਲ ਵਰਗ ਮੁਕਾਬਲਿਆਂ ’ਚ ਲੜਕੀਆਂ ਨੇ ਪਹਿਲਾ ਅਤੇ ਅੰਡਰ-14 ’ਚ ਲੜਕਿਆਂ ਨੇ ਦੂਜਾ ਸਥਾਨ ਪ੍ਰਾਪਤ ਕਰਦਿਆਂ ਵਿੱਦਿਆ ਮੰਦਰ ਦਾ ਨਾਂਅ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਟੇਬਲ ਟੈਨਿਸ ਮੁਕਾਬਲਿਆਂ ਦੇ ਅੰਡਰ-17 ਤੇ 19 ਸਾਲ ਵਰਗ ਮੁਕਾਬਲਿਆਂ ’ਚ ਲੜਕੀਆਂ ਨੇ ਦੂਜਾ ਜਦਕਿ ਅੰਡਰ-14 ਯੋਗਾ ’ਚ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਸੰਸਥਾ ਦੇ ਪ੍ਰਧਾਨ ਡਾ. ਬਲਦੇਵ ਰਾਜ ਬਾਂਸਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸ਼ਤਰੰਜ ਦੀਆਂ ਜੇਤੂ ਟੀਮਾਂ ਵਿੱਦਿਆ ਭਾਰਤੀ ਨੈਸ਼ਨਲ ਪ੍ਰਤੀਯੋਗਤਾ ’ਚ ਭਾਗ ਲੈਣ ਲਈ ਕੁਰੂਕਸ਼ੇਤਰ (ਹਰਿਆਣਾ) ਵਿਖੇ ਜਾਣਗੀਆਂ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਜ਼ਿਲੇ ’ਚ ਕੌਮੀ ਲੋਕ ਅਦਾਲਤ 12 ਨੂੰ ਅਗਲੀ ਖ਼ਬਰ ਕੋਟਧਰਮੂ ਸਕੂਲ ਦੇ ਖਿਡਾਰੀਆਂ ਦਾ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24