ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਬਰਾਮਦ
ਮਾਨਸਾ, 31 ਅਗਸਤ (ਵਿ. ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਮਨੀ ਸਿੰਘ ਵਾਸੀ ਧਿੰਗੜ ਤੋਂ 20 ਅਤੇ ਥਾਣਾ ਜੌੜਕੀਆਂ ਪੁਲਿਸ ਨੇ ਬਲਵਿੰਦਰ ਸਿੰਘ ਵਾਸੀ ਝੇਰਿਆਂਵਾਲੀ ਤੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਮਾਨਸਾ, 31 ਅਗਸਤ (ਵਿ.ਪ੍ਰਤੀ)- ਥਾਣਾ ਸਦਰ ਮਾਨਸਾ ਪੁਲਿਸ ਨੇ ਮਨੀ ਸਿੰਘ ਵਾਸੀ ਧਿੰਗੜ ਤੋਂ 20 ਅਤੇ ਥਾਣਾ ਜੌੜਕੀਆਂ ਪੁਲਿਸ ਨੇ ਬਲਵਿੰਦਰ ਸਿੰਘ ਵਾਸੀ ਝੇਰਿਆਂਵਾਲੀ ਤੋਂ 20 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸੇ ਤਰ੍ਹਾਂ ਥਾਣਾ ਸਦਰ ਬੁਢਲਾਡਾ ਪੁਲਿਸ ਨੇ ਨਵਦੀਪ ਸਿੰਘ ਵਾਸੀ ਭਾਦੜਾ ਤੋਂ 36 ਬੋਤਲਾਂ ਦੇਸੀ ਸ਼ਰਾਬ ਪੰਜਾਬ ਰਾਂਝਾ ਮਾਰਕਾ, ਬੋਹਾ ਪੁਲਿਸ ਨੇ ਸ਼ਿੰਦਰਪਾਲ ਸਿੰਘ ਵਾਸੀ ਸਤੀਕੇ ਤੋਂ 24 ਬੋਤਲਾਂ ਸ਼ਰਾਬ ਠੇਕਾ ਦੇਸੀ ਹੀਰ ਸੌਫੀ ਹਰਿਆਣਾ ਮਾਰਕਾ ਅਤੇ ਸਰਦੂਲਗੜ੍ਹ ਪੁਲਿਸ ਨੇ ਗੁਰਮੀਤ ਸਿੰਘ ਵਾਸੀ ਆਹਲੂਪੁਰ ਤੋਂ 12 ਬੋਤਲਾਂ ਦੇਸੀ ਸ਼ਰਾਬ ਨਜਾਇਜ਼ ਬਰਾਮਦ ਕੀਤੀਆਂ ਹਨ। ਸਾਰਿਆਂ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਪਰਚੇ ਦਰਜ ਕੀਤੇ ਗਏ ਹਨ।