02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਕਲਪਨਾ ਚਾਵਲਾ ਸਕੂਲ ਦੇ ਖਿਡਾਰੀਆਂ ਨੇ ਜਿੱਤੇ 23 ਸੋਨ ਤੇ 3 ਚਾਂਦੀ ਤਗਮੇ 23 ਖਿਡਾਰੀਆਂ ਦੀ ਰਾਜ ਪੱਧਰੀ ਖੇਡਾਂ ’ਚ ਚੋਣ

ਬਰੇਟਾ, 1 ਸਤੰਬਰ (ਜੀਵਨ ਸ਼ਰਮਾ)- ਵੱਖ-ਵੱਖ ਸਕੂਲਾਂ ’ਚ ਹੋਈਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪ੍ਰਿੰਸੀਪਲ ਸੰਤੋਖ ਕੁਮਾਰ ਨੇ ਦੱਸਿਆ ਕਿ ਕੁਸ਼ਤੀ ਅੰਡਰ-14 ਸਾਲ 30 ਕਿੱਲੋ ਭਾਰ ਵਰਗ ’ਚ ਗੁਰਲੀਨ ਕੌਰ, 33 ਕਿੱਲੋ ਭਾਰ ਵਰਗ ’ਚ ਖੁਸ਼ਪ੍ਰੀਤ ਕੌਰ, 54 ’ਚ ਗੁਰਬਾਣੀ ਨੇ ਸੋਨ ਤਗਮੇ, ਕੁਸ਼ਤੀ ਅੰਡਰ-17 ਸਾਲ 40 ਕਿੱਲੋ ਭਾਰ ਵਰਗ ’ਚ ਮਹਿਕਜੋਤ ਕੌਰ, 53 ’ਚ ਕਮਲਦੀਪ ਕੌਰ ਨੇ ਸੋਨ ਤਗਮੇ, ਪਾਵਰ ਲਿਫ਼ਟਿੰਗ ਅੰਡਰ-17 ਸਾਲ 53 ਕਿੱਲੋ ਭਾਰ ਵਰਗ ’ਚ ਬਿੱਟੂ ਸਿੰਘ ਨੇ ਸੋਨ ਤਗਮਾ, 59 ਕਿੱਲੋ ਭਾਰ ਵਰਗ ’ਚ ਪ੍ਰੀਤਪਾਲ ਸਿੰਘ ਨੇ ਸਿਲਵਰ, ਅੰਡਰ-19 ਸਾਲ 52 ਕਿੱਲੋ ਭਾਰ ਵਰਗ ’ਚ ਅੰਸ਼ਿਕਾ ਨੇ ਗੋਲਡ, 48 ਕਿੱਲੋ ’ਚ ਹੁਸਨਪ੍ਰੀਤ ਕੌਰ ਨੇ ਸਿਲਵਰ ਮੈਡਲ, 59 ਕਿੱਲੋ ਭਾਰ ਵਰਗ ’ਚ ਭੁਪਿੰਦਰਪਾਲ ਸਿੰਘ ਨੇ ਗੋਲਡ ਅਤੇ 66 ਕਿੱਲੋ ’ਚ ਆਕਾਸ਼ਦੀਪ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤੇ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਬਰੇਟਾ, 1 ਸਤੰਬਰ (ਜੀਵਨ ਸ਼ਰਮਾ)- ਵੱਖ-ਵੱਖ ਸਕੂਲਾਂ ’ਚ ਹੋਈਆਂ ਗਰਮ ਰੁੱਤ ਜ਼ਿਲ੍ਹਾ ਪੱਧਰੀ ਸਕੂਲੀ ਖੇਡਾਂ ’ਚ ਕਲਪਨਾ ਚਾਵਲਾ ਮੈਮੋਰੀਅਲ ਪਬਲਿਕ ਸਕੂਲ ਧਰਮਪੁਰਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ । ਪ੍ਰਿੰਸੀਪਲ ਸੰਤੋਖ ਕੁਮਾਰ ਨੇ ਦੱਸਿਆ ਕਿ ਕੁਸ਼ਤੀ ਅੰਡਰ-14 ਸਾਲ 30 ਕਿੱਲੋ ਭਾਰ ਵਰਗ ’ਚ ਗੁਰਲੀਨ ਕੌਰ, 33 ਕਿੱਲੋ ਭਾਰ ਵਰਗ ’ਚ ਖੁਸ਼ਪ੍ਰੀਤ ਕੌਰ, 54 ’ਚ ਗੁਰਬਾਣੀ ਨੇ ਸੋਨ ਤਗਮੇ, ਕੁਸ਼ਤੀ ਅੰਡਰ-17 ਸਾਲ 40 ਕਿੱਲੋ ਭਾਰ ਵਰਗ ’ਚ ਮਹਿਕਜੋਤ ਕੌਰ, 53 ’ਚ ਕਮਲਦੀਪ ਕੌਰ ਨੇ ਸੋਨ ਤਗਮੇ, ਪਾਵਰ ਲਿਫ਼ਟਿੰਗ ਅੰਡਰ-17 ਸਾਲ 53 ਕਿੱਲੋ ਭਾਰ ਵਰਗ ’ਚ ਬਿੱਟੂ ਸਿੰਘ ਨੇ ਸੋਨ ਤਗਮਾ, 59 ਕਿੱਲੋ ਭਾਰ ਵਰਗ ’ਚ ਪ੍ਰੀਤਪਾਲ ਸਿੰਘ ਨੇ ਸਿਲਵਰ, ਅੰਡਰ-19 ਸਾਲ 52 ਕਿੱਲੋ ਭਾਰ ਵਰਗ ’ਚ ਅੰਸ਼ਿਕਾ ਨੇ ਗੋਲਡ, 48 ਕਿੱਲੋ ’ਚ ਹੁਸਨਪ੍ਰੀਤ ਕੌਰ ਨੇ ਸਿਲਵਰ ਮੈਡਲ, 59 ਕਿੱਲੋ ਭਾਰ ਵਰਗ ’ਚ ਭੁਪਿੰਦਰਪਾਲ ਸਿੰਘ ਨੇ ਗੋਲਡ ਅਤੇ 66 ਕਿੱਲੋ ’ਚ ਆਕਾਸ਼ਦੀਪ ਸਿੰਘ ਨੇ ਗੋਲਡ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਕਰਾਟੇ ਅੰਡਰ-17 ਸਾਲ 74 ਕਿੱਲੋ ਭਾਰ ਵਰਗ ’ ਚ ਯੁਵਰਾਜ ਸ਼ਰਮਾ ਨੇ ਗੋਲਡ, 62 ਕਿੱਲੋ ’ਚ ਭੁਪਿੰਦਰਪਾਲ ਸਿੰਘ ਗੋਲਡ, 66 ਕਿੱਲੋ ’ਚ ਸੁਖਵੀਰ ਸਿੰਘ ਨੇ ਗੋਲਡ, ਕਰਾਟੇ ਅੰਡਰ-19 ਸਾਲ 44 ਕਿੱਲੋ ਭਾਰ ਵਰਗ ’ਚ ਖੁਸ਼ਪ੍ਰੀਤ ਕੌਰ ਨੇ ਗੋਲਡ, 48 ਕਿੱਲੋ ’ਚ ਮਨਪ੍ਰੀਤ ਕੌਰ, 56 ਕਿੱਲੋ ’ਚ ਅੰਸ਼ਿਕਾ ਅਤੇ 60 ਕਿੱਲੋ ’ਚ ਮਹਿਕਪ੍ਰੀਤ ਕੌਰ ਨੇ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਤਾਈਕਮਾਡੋਂ ਅੰਡਰ-17 ’ਚ ਯੁਵਰਾਜ ਸ਼ਰਮਾ, ਅੰਡਰ-19 ’ਚ ਖੁਸ਼ਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਨੇ ਗੋਲਡ ਜਦਕਿ ਮਹਿਕਪ੍ਰੀਤ ਕੌਰ ਨੇ ਸਿਲਵਰ ਮੈਡਲ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਖਿਡਾਰੀਆਂ ਨੇ 23 ਗੋਲਡ ਤੇ 3 ਸਿਲਵਰ ਮੈਡਲ ਜਿੱਤੇ ਹਨ ਅਤੇ 23 ਖਿਡਾਰੀਆਂ ਦੀ ਰਾਜ ਪੱਧਰ ਲਈ ਚੋਣ ਹੋਈ ਹੈ। ਇਸ ਮੌਕੇ ਡੀ.ਪੀ. ਅਮਰਜੀਤ ਸਿੰਘ, ਕਰਾਟੇ ਕੋਚ ਅਮਨਦੀਪ ਸਿੰਘ, ਬਲਜੀਤ ਕੁਮਾਰ, ਕਿਰਪਾਲ ਸਿੰਘ, ਸ਼ੇਰਜੀਤ ਸਿੰਘ, ਜਸਪ੍ਰੀਤ ਕੌਰ, ਵੀਨਾ ਕੌਰ, ਕਮਲਾ ਰਾਣੀ, ਰੀਤੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਤਹਿਤ ਵਿਧਾਇਕ ਬੁੱਧ ਰਾਮ ਵਲੋਂ ਸਫ਼ਾਈ ਮੁਹਿੰਮ ਦਾ ਨਿਰੀਖਣ ਅਗਲੀ ਖ਼ਬਰ ਬਰਨਾਲਾ ਬਾਈਪਾਸ ਬੰਦ ਹੋਣ ਕਾਰਨ ਰਾਹਗੀਰਾਂ ਦੀਆਂ ਮੁਸ਼ਕਿਲਾਂ ਵਧੀਆਂ ਭੀਖੀ-ਬਰਨਾਲਾ ਸੜਕ ਤੋਂ ਲੰਘਣਾ ਹੋਇਆ ਮੁਸ਼ਕਿਲ
Ad Position 24