ਅਨਾਜ ਮੰਡੀ ਮਾਨਸਾ ’ਚ ਨਰਮੇ ਦੀ ਫ਼ਸਲ ਦੀ ਆਮਦ ਸ਼ੁਰੂ 7501 ਰੁਪਏ ਪ੍ਰਤੀ ਕੁਇੰਟਲ ਬੋਲੀ ਲੱਗੀ
ਮਾਨਸਾ, 1 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਅਨਾਜ ਮੰਡੀ ’ਚ ਨਰਮੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ । ਪਹਿਲੇ ਦਿਨ ਨਰਮੇ ਦਾ ਭਾਅ 7501 ਰੁਪਏ ਪ੍ਰਤੀ ਕੁਇੰਟਲ ਲੱਗਿਆ ।
ਮਾਨਸਾ, 1 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਅਨਾਜ ਮੰਡੀ ’ਚ ਨਰਮੇ ਦੀ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ । ਪਹਿਲੇ ਦਿਨ ਨਰਮੇ ਦਾ ਭਾਅ 7501 ਰੁਪਏ ਪ੍ਰਤੀ ਕੁਇੰਟਲ ਲੱਗਿਆ । ਪਿੰਡ ਛਾਪਿਆਂਵਾਲੀ ਦੇ ਕਿਸਾਨ ਜਸਵੰਤ ਸਿੰਘ ਅਤੇ ਬੂਟਾ ਸਿੰਘ ਆਪਣੀ ਫ਼ਸਲ ਆੜ੍ਹਤੀਏ ਹੰਸਰਾਜ ਦਿਆ ਰਾਮ ਕੋਲ ਲੈ ਕੇ ਆਏ ਸਨ । ਨਰਮਾ ਫਾਰਮ ਗਨਰਾਜ ਕਮਿਸ਼ਨ ਏਜੰਟ ਨੇ ਸਭ ਤੋਂ ਵੱਧ ਬੋਲੀ ਦੇ ਕੇ ਇਹ ਫ਼ਸਲ ਖ਼ਰੀਦੀ । ਦੱਸਣਾ ਬਣਦਾ ਹੈ ਕਿ ਪਿਛਲੇ ਕਈ ਸਾਲਾਂ ਤੋਂ ਨਰਮੇ ਦੀ ਫ਼ਸਲ ਬਾਰਸ਼ਾਂ ਕਾਰਨ ਖ਼ਰਾਬ ਹੋ ਜਾਂਦੀ ਸੀ ਪਰ ਇਸ ਵਾਰ ਨਰਮਾ ਵਧੀਆ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਰੌਣਕ ਹੈ । ਵਪਾਰੀ ਵਰਗ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫ਼ਸਲ ਦੀ ਚੰਗੀ ਪੈਦਾਵਾਰ ਕਾਰਨ ਕਾਟਨ ਫ਼ੈਕਟਰੀਆਂ ਦਾ ਕੰਮ ਵੀ ਵਧੀਆ ਚੱਲੇਗਾ, ਜਿਸ ਨਾਲ ਲੇਬਰ ਨੂੰ ਵੀ ਰੁਜ਼ਗਾਰ ਮਿਲੇਗਾ। ਬੋਲੀ ਤੋਂ ਬਾਅਦ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਮੱਖਣ ਰਾਮ, ਕਾਲਾ ਰਾਮ, ਅਰਵਿੰਦਰ ਕੁਮਾਰ, ਪੰਮੀ ਕੁਮਾਰ, ਨਰੇਸ਼ ਬਿਰਲਾ, ਅਸ਼ੋਕ ਕੁਮਾਰ ਪੰਮੀ, ਜਸਵੰਤ ਸਿੰਘ ਆਦਿ ਹਾਜ਼ਰ ਸਨ ।