ਪਿੰਡ ਸਮਾਓਂ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
ਭੀਖੀ, 1 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਭਾਈ ਕਨ੍ਹੱਈਆ ਸੇਵਾ ਸੰਮਤੀ ਸਮਾਓਂ ਅਤੇ ਫਿਜਿਉਥੈਰੈਪੀ ਲਾਇਫ ਕੇਅਰ ਕਲੀਨਿਕ ਦੇ ਸਹਿਯੋਗ ਨਾਲ ਜਿੰਦਲ ਮੈਡੀਹਾਰਟ ਹਸਪਤਾਲ ਤੇ ਸਕੈਨ ਸੈਂਟਰ ਸੁਨਾਮ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ 150 ਤੋਂ ਵੱਧ ਲੋੜਵੰਦ ਵਿਅਕਤੀਆਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ।
ਭੀਖੀ, 1 ਸਤੰਬਰ (ਬਲਕਾਰ ਸਿੰਘ ਸਹੋਤਾ)- ਨੇੜਲੇ ਪਿੰਡ ਸਮਾਓਂ ਵਿਖੇ ਭਾਈ ਕਨ੍ਹੱਈਆ ਸੇਵਾ ਸੰਮਤੀ ਸਮਾਓਂ ਅਤੇ ਫਿਜਿਉਥੈਰੈਪੀ ਲਾਇਫ ਕੇਅਰ ਕਲੀਨਿਕ ਦੇ ਸਹਿਯੋਗ ਨਾਲ ਜਿੰਦਲ ਮੈਡੀਹਾਰਟ ਹਸਪਤਾਲ ਤੇ ਸਕੈਨ ਸੈਂਟਰ ਸੁਨਾਮ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਇਸ ਦੌਰਾਨ 150 ਤੋਂ ਵੱਧ ਲੋੜਵੰਦ ਵਿਅਕਤੀਆਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ । ਸੰਮਤੀ ਦੇ ਪ੍ਰਧਾਨ ਬਹਾਦਰ ਸਿੰਘ ਚਹਿਲ ਨੇ ਦੱਸਿਆ ਕਿ ਸੰਸਥਾ ਧਾਰਮਿਕ ਅਤੇ ਸਮਾਜਿਕ ਕਾਰਜਾਂ ’ਚ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਲਈ ਤਤਪਰ ਹੈ । ਹਸਪਤਾਲ ਦੇ ਡਾ. ਹਰਮਨ ਸ਼ਰਮਾ (ਐਮ.ਡੀ.) ਨੇ ਲੋਕਾਂ ਨੂੰ ਤਾਕੀਦ ਕਰਦਿਆਂ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਦੀ ਸਫ਼ਾਈ ਅਤੇ ਚੁਗਿਰਦੇ ਦੀ ਸਾਂਭ ਸੰਭਾਲ ਦਾ ਖ਼ਿਆਲ ਰੱਖਣ ਤਾਂ ਜੋ ਮੌਸਮੀ ਬਿਮਾਰੀਆਂ ਤੋਂ ਬਚਿਆ ਜਾ ਸਕੇ । ਇਸ ਮੌਕੇ ਸੇਵਾ ਮੁਕਤ ਇੰਸਪੈਕਟਰ ਜਸਪਾਲ ਸਿੰਘ ਸਮਾਓਂ, ਪ੍ਰਚਾਰਕ ਡਿੰਪਲ ਸਿੰਘ, ਡਾ. ਜਸਕਰਨ ਸਿੰਘ, ਸੁਖਵਿੰਦਰ ਸਿੰਘ, ਜਸਵੀਰ ਸਿੰਘ ਸਮਾਓਂ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਅੰਸ਼ਮੀਤ ਸਿੰਘ, ਵਕੀਲ ਸਿੰਘ ਆਦਿ ਹਾਜ਼ਰ ਸਨ।