ਸਰਕਾਰੀ ਹੋਮਿਓਪੈਥੀ ਡਿਸਪੈਂਸਰੀ ਜਲਾਲ ਨੂੰ ਦਵਾਈਆਂ ਭੇਟ
ਭਗਤਾ ਭਾਈਕਾ, 2 ਸਤੰਬਰ (ਸੁਖਪਾਲ ਸਿੰਘ ਸੋਨੀ)- ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਜਲਾਲ ਵਿਖੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਵਲੋਂ ਦਵਾਈਆਂ ਭੇਟ ਕੀਤੀਆਂ ਗਈਆਂ। ਦੂਰੋਂ ਨੇੜਿਉਂ ਆਉਣ ਵਾਲੇ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਟਰੱਸਟ ਵਲੋਂ ਇਹ ਉਪਰਾਲਾ ਕੀਤਾ ਗਿਆ ।
ਭਗਤਾ ਭਾਈਕਾ, 2 ਸਤੰਬਰ (ਸੁਖਪਾਲ ਸਿੰਘ ਸੋਨੀ)- ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਜਲਾਲ ਵਿਖੇ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਜਲਾਲ ਵਲੋਂ ਦਵਾਈਆਂ ਭੇਟ ਕੀਤੀਆਂ ਗਈਆਂ। ਦੂਰੋਂ ਨੇੜਿਉਂ ਆਉਣ ਵਾਲੇ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ਵਿਚ ਰੱਖਦਿਆਂ ਟਰੱਸਟ ਵਲੋਂ ਇਹ ਉਪਰਾਲਾ ਕੀਤਾ ਗਿਆ । ਇਸ ਮੌਕੇ ਸਮਾਜ ਸੇਵੀ ਆਗੂ ਗੁਲਾਬ ਚੰਦ ਸਿੰਗਲਾ ਨੇ ਸਰਕਾਰ ਤੋਂ ਰੈਗੂਲਰ ਡਾਕਟਰ ਅਤੇ ਡਿਸਪੈਂਸਰ ਦੀ ਮੰਗ ਕਰਦਿਆਂ ਦੱਸਿਆ ਕਿ ਡਿਸਪੈਂਸਰੀ ਵਿਚ ਡਾਕਟਰ ਹਫ਼ਤੇ ਵਿਚ ਸਿਰਫ਼ ਇੱਕ ਦਿਨ ਡਿਸਪੈਂਸਰ ਸਿਰਫ਼ ਤਿੰਨ ਦਿਨ ਅਤੇ ਕਲਾਸ ਫੋਰ ਦੀ ਪੋਸਟ ਬਿਲਕੁਲ ਖਾਲੀ ਹੈ। ਉਨ੍ਹਾਂ ਸਰਕਾਰ ਤੋ ਵਿਸ਼ੇਸ਼ ਮੰਗ ਕੀਤੀ ਹੈ ਕਿ ਮਰੀਜ਼ਾਂ ਦੀ ਸੁਵਿਧਾ ਨੂੰ ਧਿਆਨ ‘ਚ ਰੱਖਦਿਆਂ ਇਹ ਤਿੰਨੇ ਪੋਸਟਾਂ ਪੂਰੀਆਂ ਕਰ ਰੈਗੂਲਰ ਕੀਤੀਆਂ ਜਾਣ । ਇਸ ਮੌਕੇ ਅੰਮ੍ਰਿਤਪਾਲ ਸਿੰਘ, ਗੋਬਿੰਦ ਰਾਮ, ਸ਼ਮਸ਼ੇਰ ਸਿੰਘ, ਜਗਸੀਰ ਸਿੰਘ, ਰਵਿੰਦਰ ਸਿੰਘ ਸਿੱਧੂ ਹਾਜ਼ਰ ਸਨ।