ਮਨੂ ਵਾਟਿਕਾ ਸਕੂਲ ਵਿਖੇ ਕੈਂਪ ਦੇ 8ਵੇਂ ਦਿਨ ਬ੍ਰਿਗੇਡੀਅਰ ਐੱਚ.ਐੱਸ. ਸੰਧੂ ਪੁੱਜੇ
ਬੁਢਲਾਡਾ, 15 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ 10 ਰੋਜ਼ਾ ਸੀ. ਏ.
ਬੁਢਲਾਡਾ, 15 ਸਤੰਬਰ (ਸੁਨੀਲ ਮਨਚੰਦਾ)- ਸਥਾਨਕ ਮਨੂ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ 10 ਰੋਜ਼ਾ ਸੀ.ਏ.ਟੀ.ਸੀ.-101 ਐੱਨ.ਸੀ.ਸੀ. ਕੈਂਪ ਦੇ 8ਵੇਂ ਦਿਨ ਬ੍ਰਿਗੇਡੀਅਰ ਐੱਚ. ਐੱਸ. ਸੰਧੂ ਗਰੁੱਪ ਕਮਾਂਡਰ ਐੱਨ.ਸੀ.ਸੀ. ਪਟਿਆਲਾ ਅਤੇ ਕਰਨਲ ਸਿਧਾਰਥ ਖੱਤਰੀ ਐਡਮਿਨ ਅਫ਼ਸਰ 26 ਪੀ.ਬੀ. ਬਟਾਲੀਅਨ ਮੋਹਾਲੀ ਨੇ ਕੈਂਪ ਦਾ ਦੌਰਾ ਕਰ ਕੇ ਗਤੀਵਿਧੀਆਂ ਦਾ ਜਾਇਜ਼ਾ ਲਿਆ । ਉਨ੍ਹਾਂ ਦਾ ਕਮਾਂਡਿੰਗ ਅਫ਼ਸਰ ਕਰਨਲ ਅਵਿਨਾਸ਼ ਡੀ. ਪਿਤਰੇ, ਐਡਮਿਨ ਅਫ਼ਸਰ ਕਰਨਲ ਰਾਧਾਕ੍ਰਿਸ਼ਨਨ ਰਾਜਨ, ਐੱਸ. ਐੱਮ. ਪ੍ਰੇਮ ਚੰਦ, ਸਕੂਲ ਦੇ ਪ੍ਰਿੰਸੀਪਲ (ਸੀ.ਬੀ.ਐੱਸ.ਈ.) ਉਮੇਸ਼ ਗਰਗ ਅਤੇ ਪੀ.ਆਈ. ਸਟਾਫ਼ ਵਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਕੈਡਿਟਾਂ ਨੂੰ ਐੱਨ.ਸੀ.ਸੀ. ਵਲੋਂ ਦਿੱਤੀ ਜਾ ਰਹੀ ਸਿਖਲਾਈ ਦਾ ਪੂਰਾ ਲਾਭ ਉਠਾਉਣ ਲਈ ਕਿਹਾ। ਅਧਿਕਾਰੀਆਂ ਨੇ ਮਿਲ ਰਹੀ ਸਿਖਲਾਈ, ਰਹਿਣ-ਸਹਿਣ ਆਦਿ ਦਾ ਵੀ ਜਾਇਜ਼ਾ ਲਿਆ। ਪ੍ਰਿੰਸੀਪਲ ਗਰਗ ਨੇ ਕਿਹਾ ਅਜਿਹੇ ਮੌਕੇ ਕੈਡਿਟਾਂ ’ਚ ਆਤਮ-ਵਿਸ਼ਵਾਸ ਅਤੇ ਦੇਸ਼ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਸਕੂਲ ਚੇਅਰਮੈਨ ਭਾਰਤ ਭੂਸ਼ਣ ਗੁਪਤਾ ਨੇ ਆਖਿਆ ਕਿ ਐੱਨ.ਸੀ.ਸੀ. ਕੈਂਪ ਵਿਦਿਆਰਥੀਆਂ ’ਚ ਅਨੁਸ਼ਾਸਨ, ਆਗੂਪਣ, ਜ਼ਿੰਮੇਵਾਰੀ ਅਤੇ ਦੇਸ਼ ਪ੍ਰਤੀ ਸਮਰਪਣ ਦੀ ਭਾਵਨਾ ਪੈਦਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।