ਸਮਾਓਂ ਵਿਖੇ ਕੈਂਪ ਦੌਰਾਨ 31 ਯੂਨਿਟ ਖ਼ੂਨ ਇਕੱਤਰ ਹੋਇਆ
ਭੀਖੀ, 15 ਸਤੰਬਰ (ਬਲਕਾਰ ਸਿੰਘ ਸਹੋਤਾ)- ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਭੀਖੀ ਅਤੇ ਚਹਿਲ ਫਾਊਂਡੇਸ਼ਨ ਸਮਾਓਂ ਵਲੋਂ ਬਾਬਾ ਜੋਗੀ ਪੀਰ ਚਹਿਲ ਦੇ ਛਿਮਾਹੀ ਮੇਲੇ ਨੂੰ ਮੁੱਖ ਰੱਖਦਿਆਂ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਸਮਾਓਂ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਉਦਘਾਟਨ ਭਾਜਪਾ ਆਗੂ ਪਰਮਜੀਤ ਸਿੰਘ ਨੰਗਲ ਸਾਬਕਾ ਸਰਪੰਚ ਨੇ ਕੀਤਾ।
ਭੀਖੀ, 15 ਸਤੰਬਰ (ਬਲਕਾਰ ਸਿੰਘ ਸਹੋਤਾ)- ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਭੀਖੀ ਅਤੇ ਚਹਿਲ ਫਾਊਂਡੇਸ਼ਨ ਸਮਾਓਂ ਵਲੋਂ ਬਾਬਾ ਜੋਗੀ ਪੀਰ ਚਹਿਲ ਦੇ ਛਿਮਾਹੀ ਮੇਲੇ ਨੂੰ ਮੁੱਖ ਰੱਖਦਿਆਂ ਬਾਬਾ ਸੁੱਚਾ ਸਿੰਘ ਇੰਸਟੀਚਿਊਟ ਆਫ਼ ਨਰਸਿੰਗ ਸਮਾਓਂ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਉਦਘਾਟਨ ਭਾਜਪਾ ਆਗੂ ਪਰਮਜੀਤ ਸਿੰਘ ਨੰਗਲ ਸਾਬਕਾ ਸਰਪੰਚ ਨੇ ਕੀਤਾ। ਬਲੱਡ ਬੈਂਕ ਟੀਮ ਵਲੋਂ 31 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਪ੍ਰੀਸ਼ਦ ਦੇ ਪ੍ਰਧਾਨ ਗੁਰਤੇਜ ਸਿੰਘ ਚਹਿਲ ਨੇ ਕਿਹਾ ਕਿ ਮੇਲੇ ਨੂੰ ਸਮਰਪਿਤ ਇਹ ਕੈਂਪ ਮਨੁੱਖਤਾ ਦੀ ਸੇਵਾ ਦਾ ਉਪਰਾਲਾ ਹੈ ਅਤੇ ਭਵਿੱਖ ’ਚ ਵੀ ਅਜਿਹੇ ਸਮਾਜ ਸੇਵੀ ਕਾਰਜ ਜਾਰੀ ਰੱਖੇ ਜਾਣਗੇ। ਇਸ ਮੌਕੇ ਰੋਹਤਾਸ਼ ਕੁਮਾਰ ਸਿੰਗਲਾ, ਬੱਬੂ ਜੈਨ, ਰਕੇਸ਼ ਮਹਿਤਾ, ਸ਼ਰੀਕ ਕੁਮਾਰ ਸਿੰਗਲਾ, ਸੁਖਦੇਵ ਸਿੰਘ ਬਬਲੀ, ਭਾਜਪਾ ਆਗੂ ਜਾਗਰ ਸਿੰਘ, ਬਲਵੀਰ ਸਿੰਘ ਸਾਬਕਾ ਸਰਪੰਚ, ਸ਼ਿੰਗਾਰਾ ਸਿੰਘ ਪੰਚ, ਡਾ. ਪ੍ਰੇਮ ਸਾਗਰ, ਡਾ. ਗੁਰਪ੍ਰੀਤ ਬੱਪੀਆਣਾ, ਡਾ. ਅਜੇ ਵੀਰ ਸਿੰਘ, ਗਿਆਨ ਢਿੱਲੋਂ, ਮੱਘਰ ਸਿੰਘ ਪੰਚ, ਕੁਲਦੀਪ ਸਿੰਘ ਮੱਤੀ, ਕੁਲਦੀਪ ਚਹਿਲ, ਗੁਰ ਅੰਸ਼ ਚਹਿਲ, ਅਫਤਾਬ ਸਿੰਘ, ਗੁਰਪ੍ਰਤਾਪ ਸਿੰਘ ਆਦਿ ਹਾਜ਼ਰ ਸਨ।