ਮਾਨਸਾ, 29 ਸਤੰਬਰ (ਸ.ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਅਕਾਸ਼ਦੀਪ ਸਿੰਘ ਵਾਸੀ ਮਾਨਸਾ ਤੋਂ 3 ਗ੍ਰਾਮ, ਜੋਗਾ ਪੁਲਿਸ ਨੇ ਇਰਫਾਨ ਸਿੰਘ ਵਾਸੀ ਰੱਲਾ ਤੋਂ 4 ਗ੍ਰਾਮ ਅਤੇ ਸ਼ਹਿਰੀ ਬੁਢਲਾਡਾ ਪੁਲਿਸ ਨੇ ਰਕੇਸ਼ ਕੁਮਾਰ ਵਾਸੀ ਮਲੋਟ ਤੋਂ 4.50 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਸ਼ਹਿਰੀ ਬੁਢਲਾਡਾ ਪੁਲਿਸ ਨੇ ਹਰਪ੍ਰੀਤ ਸਿੰਘ ਤੇ ਮੰਗਤ ਸਿੰਘ ਵਾਸੀ ਪਟਿਆਲਾ ਤੋਂ 600 ਅਤੇ ਜੋਗਾ ਪੁਲਿਸ ਨੇ ਸੁਖਜੀਤ ਕੌਰ ਵਾਸੀ ਭੁਪਾਲ ਕਲਾਂ ਤੋਂ 75 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਹਨ। ਉਕਤ ਖ਼ਿਲਾਫ਼ ਵੱਖ-ਵੱਖ ਐਕਟਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।