ਮਿਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਸਰਕਲ ਬਰੇਟਾ ਦੀ ਜਥੇਬੰਦਕ ਮੀਟਿੰਗ ਹੋਈ
ਬਰੇਟਾ, 30 ਸਤੰਬਰ (ਜੀਵਨ ਸ਼ਰਮਾ)- ਮਿਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਦੀ ਸਰਕਲ ਬਰੇਟਾ ਦੀ ਮੀਟਿੰਗ ਪਿੰਡ ਜਲਵੇੜਾ ਵਿਖੇ ਹੋਈ। ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਸੂਬਾ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਪੌਣੇ 5 ਸਾਲਾਂ ’ਚ ਮਿਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ ’ਚ ਵਾਧਾ ਨਹੀਂ ਕੀਤਾ।
ਬਰੇਟਾ, 30 ਸਤੰਬਰ (ਜੀਵਨ ਸ਼ਰਮਾ)- ਮਿਡ-ਡੇ-ਮੀਲ ਵਰਕਰ ਯੂਨੀਅਨ (ਸੀਟੂ) ਦੀ ਸਰਕਲ ਬਰੇਟਾ ਦੀ ਮੀਟਿੰਗ ਪਿੰਡ ਜਲਵੇੜਾ ਵਿਖੇ ਹੋਈ। ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਜ਼ (ਸੀਟੂ) ਦੇ ਸੂਬਾਈ ਮੀਤ ਪ੍ਰਧਾਨ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਸੂਬਾ ਮੀਤ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਨੇ ਪੌਣੇ 5 ਸਾਲਾਂ ’ਚ ਮਿਡ-ਡੇ-ਮੀਲ ਵਰਕਰਾਂ ਦੇ ਮਾਣ ਭੱਤੇ ’ਚ ਵਾਧਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਵਰਕਰ ਸਿਰਫ਼ 100 ਰੁਪਏ ਦਿਹਾੜੀ ’ਤੇ ਕੰਮ ਕਰ ਰਹੇ ਹਨ ਜਦਕਿ ਗੁਆਂਢੀ ਸੂਬੇ ਵੱਧ ਤਨਖ਼ਾਹ ਦੇ ਰਹੇ ਹਨ। ਪ੍ਰਦੀਪ ਸਿੰਘ ਖੋਖਰ ਤੇ ਛਿੰਦਰ ਕੌਰ ਬਰੇਟਾ ਨੇ ਅਪੀਲ ਕੀਤੀ ਕਿ 3 ਨਵੰਬਰ ਨੂੰ ਧੂਰੀ ਵਿਖੇ ਕੀਤੀ ਜਾ ਰਹੀ ਰੈਲੀ ’ਚ ਵੱਡੀ ਗਿਣਤੀ ਵਿਚ ਪਹੁੰਚਣ। ਇਸ ਮੌਕੇ ਤੇ ਯੂਨੀਅਨ ਸਰਕਲ ਬਰੇਟਾ ਦੀ ਚੋਣ ਕੀਤੀ ਗਈ। ਸਰਬਸੰਮਤੀ ਨਾਲ ਸਰਬਜੀਤ ਕੌਰ ਪ੍ਰਧਾਨ, ਗੁੰਜਣ ਸਰਮਾ ਸਕੱਤਰ, ਸੁਖਪਾਲ ਕੌਰ ਬਰੇਟਾ, ਰਾਜਵੀਰ ਕੌਰ ਮੀਤ ਪ੍ਰਧਾਨ, ਸਰਬਜੀਤ ਕੌਰ ਖ਼ਜ਼ਾਨਚੀ ਅਤੇ ਮੀਨਾ ਕੌਰ, ਸ਼ਿੰਦਰ ਕੌਰ ਬਰੇਟਾ, ਅਮਰਜੀਤ ਕੌਰ, ਮਨਦੀਪ ਕੌਰ, ਜਸਵਿੰਦਰ ਕੌਰ ਤੇ ਪਰਮਜੀਤ ਕੌਰ ਕਾਰਜਕਾਰੀ ਮੈਂਬਰ ਚੁਣੀਆਂ ਗਈਆਂ।