‘ਜੀਵਨ ਕੌਸ਼ਲ ਅਤੇ ਸਮਾਜਿਕ-ਭਾਵਨਾਤਮਕ ਸਿਖਲਾਈ’ ਵਿਸ਼ੇ ’ਤੇ 3 ਰੋਜ਼ਾ ਵਰਕਸ਼ਾਪ
ਬੁਢਲਾਡਾ, 30 ਸਤੰਬਰ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ‘ਜੀਵਨ ਕੌਸ਼ਲ ਅਤੇ ਸਮਾਜਿਕ-ਭਾਵਨਾਤਮਕ ਸਿਖਲਾਈ’ ਵਿਸ਼ੇ ’ਤੇ 3 ਰੋਜ਼ਾ ਵਿਸ਼ੇਸ਼ ਵਰਕਸ਼ਾਪ ਲਗਾਈ ਗਿਆ। ਸਹਾਇਕ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ.
ਡ
ਡਾਇਟ ਅਹਿਮਦਪੁਰ ਵਿਖੇ ਵਰਕਸ਼ਾਪ ਦੇ ਭਾਗੀਦਾਰ ਨੂੰ ਸਰਟੀਫਿਕੇਟ ਦਿੰਦੇ ਹੋਏ ਪ੍ਰਿੰਸੀਪਲ. ਡਾ. ਬੂਟਾ ਸਿੰਘ। ਅਜੀਤ ਤਸਵੀਰ
01-10-2026
ਬੁਢਲਾਡਾ, 30 ਸਤੰਬਰ (ਸਵਰਨ ਸਿੰਘ ਰਾਹੀ)- ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ‘ਜੀਵਨ ਕੌਸ਼ਲ ਅਤੇ ਸਮਾਜਿਕ-ਭਾਵਨਾਤਮਕ ਸਿਖਲਾਈ’ ਵਿਸ਼ੇ ’ਤੇ 3 ਰੋਜ਼ਾ ਵਿਸ਼ੇਸ਼ ਵਰਕਸ਼ਾਪ ਲਗਾਈ ਗਿਆ। ਸਹਾਇਕ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਹੇਠ ਇਸ ਵਰਕਸ਼ਾਪ ’ਚ ਜ਼ਿਲ੍ਹੇ ਦੇ 30 ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਸੇਖੋਂ ਨੇ ਦੱਸਿਆ ਕਿ ਵਿਦਿਆਰਥੀਆਂ ’ਚ ਜੀਵਨ ਕੌਸ਼ਲਾਂ ਦਾ ਵਿਕਾਸ ਕਰਨ ਹਿੱਤ ਰਾਜ ਭਰ ’ਚ ਪਾਇਲਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸ ਤਹਿਤ 6ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜੀਵਨ ਕੌਸ਼ਲਾਂ ਨਾਲ ਸੰਬੰਧਿਤ ਗਤੀਵਿਧੀਆਂ ’ਤੇ ਆਧਾਰਿਤ ਪਾਠਕ੍ਰਮ ਪਹਿਲਾਂ ਹੀ ਤਿਆਰ ਕੀਤਾ ਜਾ ਚੁੱਕਾ ਹੈ ਜੋ ਵਿਦਿਆਰਥੀਆਂ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਦ੍ਰਿੜ੍ਹਤਾ ਨਾਲ ਸਾਹਮਣਾ ਕਰਨ ਦੇ ਸਮਰੱਥ ਬਣਾਏਗਾ। ਵਰਕਸ਼ਾਪ ਇੰਚਾਰਜ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਦੀ ਦੇਖ-ਰੇਖ ਹੇਠ ਚੱਲੇ ਇਸ ਸਿਖਲਾਈ ਸਮਾਗਮ ਦੌਰਾਨ ਰਿਸੋਰਸ ਪਰਸਨ ਅਵਤਾਰ ਸਿੰਘ ਅਤੇ ਸੁਸ਼ਮਾ ਬਾਂਸਲ ਨੇ ਅਧਿਆਪਕਾਂ ਨੂੰ ਵੱਖ-ਵੱਖ ਰੋਚਕ ਗਤੀਵਿਧੀਆਂ ਰਾਹੀਂ ਸਿਖਲਾਈ ਦਿੱਤੀ। ਸਿਖਲਾਈ ਪ੍ਰਾਪਤ ਅਧਿਆਪਕਾਂ ਨੂੰ ਪ੍ਰਮਾਣ-ਪੱਤਰ ਵੀ ਵੰਡੇ ਗਏ। ਇਸ ਮੌਕੇ ਡਾ. ਅੰਗਰੇਜ਼ ਸਿੰਘ ਵਿਰਕ, ਲੈਕਚਰਾਰ ਸਰੋਜ ਸਿੰਗਲਾ, ਪ੍ਰਸ਼ੋਤਮ ਸਿੰਘ, ਸਤਨਾਮ ਸਿੰਘ, ਬਲਦੇਵ ਪ੍ਰਕਾਸ਼ ਸਿੰਗਲਾ, ਡਾ. ਗੁਰਪ੍ਰੀਤ ਕੌਰ, ਜਸਪਾਲ ਕੌਰ, ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ, ਕੇਤਨ ਕੁਮਾਰ ਆਦਿ ਹਾਜ਼ਰ ਸਨ।