ਜਨਗਣਨਾ 2027 ਦੇ ਪੜਾਅ-2 ਤਹਿਤ 3 ਰੋਜ਼ਾ ਸਿਖਲਾਈ ਸੈਸ਼ਨ ਕਰਵਾਇਆ
ਮਾਨਸਾ, 30 ਸਤੰਬਰ (ਵਿ. ਪ੍ਰਤੀ.)
ਮਾਨਸਾ, 30 ਸਤੰਬਰ (ਵਿ.ਪ੍ਰਤੀ.)- ਜਨਗਣਨਾ 2027 ਦੇ ਪੜਾਅ-2 ਤਹਿਤ ਜ਼ਿਲ੍ਹੇ ਦੇ ਸਮੁੱਚੇ ਫ਼ੀਲਡ ਟਰੇਨਰਾਂ ਦਾ 3 ਰੋਜ਼ਾ ਜ਼ਿਲ੍ਹਾ ਪੱਧਰੀ ਸਿਖਲਾਈ ਸੈਸ਼ਨ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਜ਼ਿਲ੍ਹਾ ਜਨਗਣਨਾ ਅਫ਼ਸਰ ਪੂਨਮ ਸਿੰਘ ਅਤੇ ਹਰਜਿੰਦਰ ਸਿੰਘ ਜੱਸਲ ਐਸ. ਡੀ. ਐਮ. ਸਰਦੂਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਰਦਮਸ਼ੁਮਾਰੀ ਦਾ ਦੇਸ਼ ਦੇ ਵਿਕਾਸ ’ਚ ਅਹਿਮ ਯੋਗਦਾਨ ਹੈ, ਨੂੰ ਨੇਪਰੇ ਚਾੜ੍ਹਨ ਲਈ ਸਭ ਨੂੰ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਹਰ ਵਿਅਕਤੀ ਆਪਣੀ ਸਵੈ-ਗਣਨਾ ਆਪ ਕਰ ਸਕਦਾ ਹੈ, ਜੋ ਕਿ 15 ਨਵੰਬਰ ਤੋਂ 30 ਨਵੰਬਰ ਦੌਰਾਨ ਕੀਤੀ ਜਾਵੇਗੀ। ਮਾਸਟਰ ਟਰੇਨਰ ਸੁਸ਼ੀਲ ਕੁਮਾਰ ਤੇ ਜ਼ਿਲ੍ਹਾ ਕੋਆਰਡੀਨੇਟਰ ਲਵਦੀਪ ਸਿੰਘ ਨੇ ਫ਼ੀਲਡ ਟਰੇਨਰ ਨੂੰ ਦੱਸਿਆ ਕਿ ਜਨਸੰਖਿਆ ਗਣਨਾ ਦਾ ਕੰਮ 1 ਦਸੰਬਰ ਤੋਂ 4 ਜਨਵਰੀ 2027 ਤੱਕ ਕੀਤਾ ਜਾਣਾ ਹੈ। ਇਸ ਫ਼ੇਜ਼ ’ਚ ਪ੍ਰਤੀ ਵਿਅਕਤੀ ਤੋਂ 40 ਸਵਾਲ ਪੁੱਛੇ ਜਾਣੇ ਹਨ। ਇਹ ਕੰਮ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਵਲੋਂ ਐਪ ’ਚ ਡਿਜੀਟਲ ਮੋਡ ਰਾਹੀਂ ਕੀਤਾ ਜਾਵੇਗਾ। ਇਸ ਦੌਰਾਨ ਐਪ ਦੀ ਵਰਤੋਂ ਸਬੰਧੀ ਡਾਟਾ ਭਰਨ ਬਾਰੇ ਜਾਣਕਾਰੀ ਦਿੱਤੀ ਗਈ।