ਸੇਵਾ ਪਖਵਾੜਾ ਦਾ ਸਫ਼ਲਤਾਪੂਰਵਕ ਸਮਾਪਤ
ਬਠਿੰਡਾ , 7 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਮੇਰਾ ਯੁਵਾ ਭਾਰਤ , ਬਠਿੰਡਾ , ਯੁਵਾ ਮਾਮਲੇ ਅਤੇ ਖੇਡ ਮੰਤਰਾਲਾ , ਭਾਰਤ ਸਰਕਾਰ ਵਲੋਂ ਆਯੋਜਿਤ ਸੇਵਾ ਪਖਵਾੜਾ ਦਾ ਸਫਲਤਾਪੂਰਵਕ ਸਮਾਪਨ ਕੀਤਾ ਗਿਆ । ਜ਼ਿਲ੍ਹਾ ਯੁਵਾ ਅਧਿਕਾਰੀ ਮਿਸ਼ਾ ਨੇ ਦੱਸਿਆ ਕਿ 17 ਸਤੰਬਰ ਤੋਂ ਚੱਲੇ ਇਸ ਸੇਵਾ ਪਖਵਾੜੇ ਦੌਰਾਨ ਮੇਰਾ ਯੁਵਾ ਭਾਰਤ ਬਠਿੰਡਾ ਦੀ ਟੀਮ ਵਲੋਂ ਜ਼ਿਲ੍ਹੇ ਦੇ ਵੱਖ - ਵੱਖ ਬਲਾਕਾਂ ਵਿਚ ਵੱਖ - ਵੱਖ ਸੇਵਾ ਅਤੇ ਜਨ - ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।
ਬਠਿੰਡਾ , 7 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ )- ਮੇਰਾ ਯੁਵਾ ਭਾਰਤ , ਬਠਿੰਡਾ , ਯੁਵਾ ਮਾਮਲੇ ਅਤੇ ਖੇਡ ਮੰਤਰਾਲਾ , ਭਾਰਤ ਸਰਕਾਰ ਵਲੋਂ ਆਯੋਜਿਤ ਸੇਵਾ ਪਖਵਾੜਾ ਦਾ ਸਫਲਤਾਪੂਰਵਕ ਸਮਾਪਨ ਕੀਤਾ ਗਿਆ । ਜ਼ਿਲ੍ਹਾ ਯੁਵਾ ਅਧਿਕਾਰੀ ਮਿਸ਼ਾ ਨੇ ਦੱਸਿਆ ਕਿ 17 ਸਤੰਬਰ ਤੋਂ ਚੱਲੇ ਇਸ ਸੇਵਾ ਪਖਵਾੜੇ ਦੌਰਾਨ ਮੇਰਾ ਯੁਵਾ ਭਾਰਤ ਬਠਿੰਡਾ ਦੀ ਟੀਮ ਵਲੋਂ ਜ਼ਿਲ੍ਹੇ ਦੇ ਵੱਖ - ਵੱਖ ਬਲਾਕਾਂ ਵਿਚ ਵੱਖ - ਵੱਖ ਸੇਵਾ ਅਤੇ ਜਨ - ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ । ਮਾਈ ਭਾਰਤ ਟੀਮ ਵੱਲੋਂ ਸਫਾਈ ਅਭਿਆਨ , ਸਿਹਤ ਜਾਗਰੂਕਤਾ , ਜਲ ਸੰਭਾਲ , ਰੁੱਖ ਲਗਾਉਣ , ਖੂਨਦਾਨ , ਪਲਾਸਟਿਕ ਮੁਕਤ ਵਾਤਾਵਰਣ ਸਮੇਤ ਵੱਖ - ਵੱਖ ਸਮਾਜਿਕ ਗਤੀਵਿਧੀਆਂ ਵਿੱਚ ਸਰਗਰਮ ਭਾਗੀਦਾਰੀ ਕੀਤੀ ਗਈ । ਇਸ ਤੋਂ ਇਲਾਵਾ , ਬੱਚਿਆਂ ਵਿੱਚ ਰਚਨਾਤਮਕਤਾ ਅਤੇ ਸਮਾਜਿਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਟੀਮ ਵਲੋਂ ਵੱਖ - ਵੱਖ ਮੁਕਾਬਲੇ ਵੀ ਕਰਵਾਏ ਗਏ , ਜਿਨ੍ਹਾਂ ਵਿਚ ਬੱਚਿਆਂ ਨੇ ਉਤਸ਼ਾਹਪੂਰਵਕ ਭਾਗ ਲਿਆ । ਜ਼ਿਲ੍ਹਾ ਯੁਵਾ ਅਧਿਕਾਰੀ ਨੇ ਦੱਸਿਆ ਕਿ ਸੇਵਾ ਪਖਵਾੜੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਸੇਵਾ , ਸਫਾਈ , ਵਾਤਾਵਰਣ ਸੰਭਾਲ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋੜਨਾ ਰਿਹਾ । ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਣ ਵਿਚ ਸ਼ਿਖਾ , ਮਨਦੀਪ ਕੁਮਾਰ , ਪਲਵਿੰਦਰ ਕੌਰ , ਖੁਸ਼ਪ੍ਰੀਤ ਕੌਰ , ਮਨੀਸ਼ਾ ਰਾਣੀ , ਜਸਪਾਲ ਸਿੰਘ , ਗੁਰਮੀਤ ਕੌਰ , ਗੁਰਪ੍ਰੀਤ ਸਿੰਘ , ਤਲਵਿੰਦਰ ਸਿੰਘ , ਹਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ।