08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ’ਚ ਪਾਬੰਦੀਆਂ ਦੇ ਹੁਕਮ ਜਾਰੀ

ਮਾਨਸਾ , 8 ਅਕਤੂਬਰ ( ਸ . ਰਿ .)

Ad Position 21
No active advertisement
ਅਜੀਤ ਡੈਸਕ 09-10-2026
ਮਾਨਸਾ , 8 ਅਕਤੂਬਰ ( ਸ . ਰਿ .)- ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਨੇ ਜ਼ਿਲ੍ਹੇ ’ ਚ ਕਿਸੇ ਵੀ ਦੁਕਾਨ , ਹੋਟਲ , ਰੈਸਟੋਰੈਂਟ , ਹੁੱਕਾ ਬਾਰ , ਪਬਲਿਕ ਸਥਾਨਾਂ ਆਦਿ ’ ਚ ਹੁੱਕਾ ਪੀਣ ’ ਤੇ ਪਾਬੰਦੀ ਲਗਾਈ ਹੈ । ਉਨ੍ਹਾਂ ਕਿਹਾ ਕਿ ਇਹ ਹੁਕਮ ਆਮ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਜਾਰੀ ਕੀਤੇ ਗਏ ਹਨ । ਇੱਕ ਹੋਰ ਹੁਕਮ ’ ਚ ਉਨ੍ਹਾਂ ਆਮ ਲੋਕਾਂ ਦੇ ਮਿਲਟਰੀ ਰੰਗ ਦੀ ਵਰਦੀ ਅਤੇ ਵਹੀਕਲਾਂ ਦੀ ਖਰੀਦ - ਵੇਚ ਤੇ ਵਰਤੋਂ ਕਰਨ ’ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਮਿਲਟਰੀ ਰੰਗ ਦੀਆਂ ਵਰਦੀਆਂ / ਵਹੀਕਲਾਂ ਦਾ ਗ਼ਲਤ ਇਸਤੇਮਾਲ ਕਰ ਕੇ ਅਮਨ ਤੇ ਕਾਨੂੰਨ ’ ਚ ਰੁਕਾਵਟ ਪੈਦਾ ਕਰ ਕੇ ਮਨੁੱਖੀ ਜੀਵਨ ਹੋਂਦ ਨੂੰ ਖ਼ਤਰਾ ਪੈਦਾ ਕੀਤਾ ਜਾਂਦਾ ਹੈ , ਜਿਸ ਕਰ ਕੇ ਉਕਤ ਪਾਬੰਦੀ ਲਗਾਈ ਗਈ ਹੈ । ਦੋਵੇਂ ਹੁਕਮ 30 ਨਵੰਬਰ ਤੱਕ ਲਾਗੂ ਰਹਿਣਗੇ ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸਟਰੀਟ ’ਚ ਸੀਵਰੇਜ ਦਾ ਮੰਦੜਾ ਹਾਲ ਅਗਲੀ ਖ਼ਬਰ ਮਿਊਂਸੀਪਲ ਮੁਲਾਜ਼ਮਾਂ ਦਾ ਵਫ਼ਦ ਮੰਗਾਂ ਸੰਬੰਧੀ ਏ. ਡੀ. ਸੀ. ਨੂੰ ਮਿਲਿਆ
Ad Position 24