08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਰੇਟਾ ਗੈਸ ਏਜੰਸੀ ’ਤੇ ਤੜਕਸਾਰ ਛਾਪਾ, ਏਜੰਸੀ ਮੁਅੱਤਲ

ਬਰੇਟਾ, 8 ਅਕਤੂਬਰ (ਪਾਲ ਸਿੰਘ ਮੰਡੇਰ)- ਖਪਤਕਾਰਾਂ ਨੂੰ ਵਜ਼ਨ ’ਚ ਘੱਟ ਗੈਸ ਸਿਲੰਡਰ ਸਪਲਾਈ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਤੜਕਸਾਰ ਬਰੇਟਾ ਦੀ ਇਕ ਗੈਸ ਏਜੰਸੀ ’ਤੇ ਅਚਾਨਕ ਛਾਪਾ ਮਾਰਿਆ। ਜਾਂਚ ਦੌਰਾਨ ਗੜਬੜੀਆਂ ਸਾਹਮਣੇ ਆਉਣ ’ਤੇ ਟੀਮ ਨੇ ਏਜੰਸੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ।

Ad Position 21
No active advertisement
ਅਜੀਤ ਡੈਸਕ 09-10-2026
ਬਰੇਟਾ, 8 ਅਕਤੂਬਰ (ਪਾਲ ਸਿੰਘ ਮੰਡੇਰ)- ਖਪਤਕਾਰਾਂ ਨੂੰ ਵਜ਼ਨ ’ਚ ਘੱਟ ਗੈਸ ਸਿਲੰਡਰ ਸਪਲਾਈ ਕਰਨ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਚੰਡੀਗੜ੍ਹ ਤੋਂ ਆਈ ਵਿਸ਼ੇਸ਼ ਟੀਮ ਨੇ ਤੜਕਸਾਰ ਬਰੇਟਾ ਦੀ ਇਕ ਗੈਸ ਏਜੰਸੀ ’ਤੇ ਅਚਾਨਕ ਛਾਪਾ ਮਾਰਿਆ। ਜਾਂਚ ਦੌਰਾਨ ਗੜਬੜੀਆਂ ਸਾਹਮਣੇ ਆਉਣ ’ਤੇ ਟੀਮ ਨੇ ਏਜੰਸੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਟੀਮ ਸਵੇਰੇ ਏਜੰਸੀ ਦੇ ਗੋਦਾਮ ’ਚ ਪਹੁੰਚ ਗਈ ਅਤੇ ਸਿਲੰਡਰਾਂ ਦੀ ਤੋਲ ਕਰਵਾਈ। ਜਾਂਚ ਦੌਰਾਨ ਕਈ ਸਿਲੰਡਰਾਂ ’ਚ ਗੈਸ ਨਿਰਧਾਰਿਤ ਮਾਪਦੰਡ ਨਾਲੋਂ ਘੱਟ ਪਾਈ ਗਈ। ਟੀਮ ਨੇ ਏਜੰਸੀ ਦੇ ਰਿਕਾਰਡ, ਸਟਾਕ ਅਤੇ ਤੋਲ ਕੰਡਿਆਂ ਦੀ ਵੀ ਜਾਂਚ ਕੀਤੀ। ਖਪਤਕਾਰਾਂ ਵਲੋਂ ਕਾਫ਼ੀ ਸਮੇਂ ਤੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਘਰਾਂ ’ਚ ਪਹੁੰਚਣ ਵਾਲੇ ਸਿਲੰਡਰਾਂ ਦਾ ਵਜ਼ਨ ਪੂਰਾ ਨਹੀਂ ਹੁੰਦਾ ਅਤੇ ਗੈਸ ਜਲਦੀ ਖ਼ਤਮ ਹੋ ਜਾਂਦੀ ਹੈ। ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ’ਤੇ ਹੀ ਇਹ ਕਾਰਵਾਈ ਕੀਤੀ ਗਈ। ਟੀਮ ਅਧਿਕਾਰੀਆਂ ਨੇ ਕਿਹਾ ਕਿ ਖਪਤਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਏਜੰਸੀ ਖ਼ਿਲਾਫ਼ ਅਗਲੀ ਕਾਰਵਾਈ ਜਾਂਚ ਰਿਪੋਰਟ ਦੇ ਆਧਾਰ ’ਤੇ ਕੀਤੀ ਜਾਵੇਗੀ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀ ਜਾਂਚ ਸਮੇਂ-ਸਮੇਂ ’ਤੇ ਹੁੰਦੀ ਰਹਿਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਜੱਜਲ ਵਿਖੇ ਅਕਾਲੀ ਦਲ ਵਲੋਂ ਡੋਰ-ਟੂ-ਡੋਰ ਮੁਹਿੰਮ ਵੋਟਰਾਂ ਨਾਲ ਸਿੱਧਾ ਰਾਬਤਾ ਕਰਕੇ ਸੁਣੀਆਂ ਮੁਸ਼ਕਿਲਾਂ ਅਗਲੀ ਖ਼ਬਰ ਡੀ.ਟੀ.ਐੱਫ. ਵਲੋਂ 10 ਦੀ ਸੰਗਰੂਰ ਰੈਲੀ ’ਚ ਸ਼ਮੂਲੀਅਤ ਕਰਨ ਦਾ ਐਲਾਨ
Ad Position 24