08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਸੀ.ਬੀ.ਐਸ.ਈ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ

ਬਠਿੰਡਾ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇਥੇ ਸੇਂਟ ਜੇਵੀਅਰਜ਼ ਸਕੂਲ ਦੀ ਮੇਜ਼ਵਾਨੀ ਵਿਚ ਚੱਲ ਰਹੀ ਸੱਤ ਰੋਜ਼ਾ ਸੀਬੀਐਸਈ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ-2026 ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਰੈਵ.

Ad Position 21
No active advertisement
ਅਜੀਤ ਡੈਸਕ 09-10-2026
ਬਠਿੰਡਾ, 8 ਅਕਤੂਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇਥੇ ਸੇਂਟ ਜੇਵੀਅਰਜ਼ ਸਕੂਲ ਦੀ ਮੇਜ਼ਵਾਨੀ ਵਿਚ ਚੱਲ ਰਹੀ ਸੱਤ ਰੋਜ਼ਾ ਸੀਬੀਐਸਈ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ-2026 ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਰੈਵ. ਫਾਦਰ ਯੂਲਾਲੀਓ ਫਰਨਾਂਡੀਜ਼, ਪ੍ਰੋਵਿੰਸ਼ੀਅਲ ਸੁਪੀਰੀਅਰ, ਦਿੱਲੀ ਪ੍ਰੋਵਿੰਸ, ਸੋਸਾਇਟੀ ਆਫ਼ ਪਿਲਰ, ਅਤੇ ਵਿਸ਼ੇਸ਼ ਮਹਿਮਾਨ ਅਕਸ਼ੈ ਚੌਧਰੀ, ਮੈਨੇਜਰ ਹਿੰਦੂ ਸੀਨੀਅਰ ਸੈਕੰਡਰੀ ਸਕੂਲ, ਹਾਂਸੀ ਨੇ ਸ਼ਿਰਕਤ ਕੀਤੀ। ਇਸ ਦੌਰਾਨ ਭਾਰਤ ਸਮੇਤ 7 ਖਾੜੀ ਦੇਸ਼ਾਂ ਦੇ ਵੱਖ-ਵੱਖ ਸਕੂਲਾਂ ਦੀਆਂ 72 ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਜਿਨ੍ਹਾਂ ਵਿਚੋਂ ਅੰਡਰ-14 ਵਰਗ ਵਿਚ ਸੈਂਟਰਲ ਅਕੈਡਮੀ ਕੋਟਾ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਮਾਉਂਟ ਇੰਟਰਨੈਸ਼ਨਲ ਸਕੂਲ ਗੋਰਖਪੁਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਵਰਗ ਵਿਚ ਸੇਂਟ ਜ਼ੇਵੀਅਰਜ਼ ਸਕੂਲ, ਬਠਿੰਡਾ ਨੇ ਪਹਿਲਾ ਅਤੇ ਹਿੰਦੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਿਸਾਰ ਨੇ ਦੂਜਾ ਅਤੇ ਅੰਡਰ-19 ਸਾਲ ਵਰਗ ਵਿਚ ਵੇਲਾਮਲ ਵਿਦਿਆਲਿਆ ਅਲਾਪੱਕਮ, ਚੇਨਈ ਨੇ ਪਹਿਲੇ ਸਥਾਨ ‘ਤੇ ਰਹਿ ਕੇ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ ਹੈ। ਜਦਕਿ ਨਹਿਰੂ ਵਰਲਡ ਸਕੂਲ ਗਾਜ਼ੀਆਬਾਦ ਉਪ ਜੇਤੂ ਰਿਹਾ ਹੈ। ਅੰਡਰ-14 ਵਿਚ ਕੋਟਾ ਦੇ ਖਿਡਾਰੀ ਸੋਨੂੰ ਕੁਮਾਰ, ਅੰਡਰ-17 ਵਿਚ ਸੇਂਟ ਜ਼ੇਂਵੀਅਰਜ਼ ਸਕੂਲ, ਬਠਿੰਡਾ ਦੇ ਹਰਸਾਹਿਬ ਸਿੰਘ ਅਤੇ ਅੰਡਰ-19 ਵਿਚ ਚੇਨਈ ਦੇ ਸੋਗਦਰਸ਼ਨ ਨੂੰ ‘ਸਰਵੋਤਮ ਖਿਡਾਰੀ’ ਅਵਾਰਡ ਦਿੱਤੇ ਗਏ ਹਨ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਸਮਾਗਮ ਨੂੰ ਸੱਭਿਆਚਾਰਕ ਰੰਗ ਵਿਚ ਰੰਗ ਦਿੱਤਾ। ਪੰਜਾਬੀ ਲੋਕ ਨਾਚ ਭੰਗੜੇ ਨੇ ਦਰਸ਼ਕਾਂ ਦੇ ਪੈਰ ਥਿਰਕਣ ਲਾ ਦਿੱਤੇ। ਚੈਂਪੀਅਨਸ਼ਿਪ ਦੇ ਸਫਲ ਬਣਾਉਣ ਵਾਲੇ ਸੀਬੀਐਸਈ ਅਧਿਕਾਰੀਆਂ, ਰਾਸ਼ਟਰੀ ਤੇ ਅੰਤਰਰਾਸ਼ਟਰੀ ਕੋਚਾਂ ਅਤੇ ਪ੍ਰਬੰਧਕੀ ਟੀਮ ਦੇ ਮੈਂਬਰਾਂ ਸਕੂਲ ਕੋਆਰਡੀਨੇਟਰ ਅਰਚਨਾ ਰਾਜਪੂਤ, ਨੁਪੁਰ, ਮੁੱਖ ਪ੍ਰਬੰਧਕ ਦਵਿੰਦਰਪਾਲ ਸਿੰਘ ਗਿੱਲ ਅਤੇ ਤਕਨੀਕੀ ਨਿਰੀਖਕ ਵਿਜੇ ਕੁਮਾਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਆਖੀਰ ਵਿਚ ਮਹਿਮਾਨਾਂ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਮਹਾਂ ਰੈਲੀ ਦੀ ਤਿਆਰੀ ਸੰਬੰਧੀ ਨੁੱਕੜ ਮੀਟਿੰਗਾਂ ਅਗਲੀ ਖ਼ਬਰ ਡੀ.ਏ.ਵੀ ਕਾਲਜ ਬਠਿੰਡਾ ਨੇ ‘ਖੇਤਰੀ ਯੁਵਕ ਅਤੇ ਲੋਕ ਮੇਲੇ’ ’ਚ ਓਵਰਆਲ ਦੂਜੀ ਟਰਾਫ਼ੀ ਜਿੱਤੀ
Ad Position 24