ਸ੍ਰੀ ਰਾਮ ਲੀਲ੍ਹਾ ਦੇ ਮੰਚਨ ਤੋਂ ਪਹਿਲਾਂ ਹਵਨ ਕਰਵਾਇਆ
ਮਾਨਸਾ, 8 ਅਕਤੂਬਰ (ਸੱਭਿ. ਪ੍ਰਤੀ.)
ਮਾਨਸਾ, 8 ਅਕਤੂਬਰ (ਸੱਭਿ.ਪ੍ਰਤੀ.)- ਸ੍ਰੀ ਸੁਭਾਸ਼ ਡਰਾਮੈਟਿਕ ਕਲੱਬ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮ ਲੀਲਾ ਸਬੰਧੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਰਾਮ ਲੀਲਾ ਦੇ ਮੰਚਨ ਤੋਂ ਪਹਿਲਾਂ ਪੰਡਿਤ ਪੁਨੀਤ ਸ਼ਰਮਾ ਗੋਗੀ ਵਲੋਂ ਰੀਤੀ-ਰਿਵਾਜ਼ਾਂ ਅਨੁਸਾਰ ਹਵਨ ਕਰਵਾਇਆ ਗਿਆ। ਪ੍ਰਧਾਨ ਪ੍ਰਵੀਨ ਗੋਇਲ ਅਤੇ ਚੇਅਰਮੈਨ ਅਸ਼ੋਕ ਗਰਗ ਨੇ ਦੱਸਿਆ ਕਿ ਕਲੱਬ ਦੀ ਮੈਨੇਜਮੈਂਟ ਅਤੇ ਐਕਟਰ ਬਾਡੀ ਵਲੋਂ ਪੂਰੀ ਲਗਨ ਨਾਲ ਸ੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾਵੇਗਾ। ਪ੍ਰਧਾਨ ਐਕਟਰ ਬਾਡੀ ਵਰੁਣ ਬਾਂਸਲ ਨੇ ਦੱਸਿਆ ਕਿ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਕੇ.ਸੀ. ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੋਂਡਾ ਦੀ ਅਗਵਾਈ ਹੇਠ ਐਕਟਿੰਗ ਅਤੇ ਸੰਗੀਤ ਦੀ ਰਿਹਰਸਲ ਕੀਤੀ ਗਈ। ਕਲੱਬ ਨਾਈਟ ਦੌਰਾਨ ਹਰ ਸੀਨ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਲਈ ਜਨਰਲ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ ਮੰਚ ਸੰਚਾਲਨ ਕਰਨਗੇ ਜਦਕਿ ਸੰਗੀਤ ਨਿਰਦੇਸ਼ਕ ਸੇਵਕ ਸੰਦਲ ਤੇ ਵਿਪਨ ਅਰੋੜਾ ਵਲੋਂ ਸੰਗੀਤ ਦਾ ਨਿਰਦੇਸ਼ਨ ਕੀਤਾ ਜਾਵੇਗਾ।