ਦੇਰੀ ਨਾਲ ਮਿਲ ਰਹੇ ਓ. ਟੀ. ਪੀ. ਤੋਂ ਗੈਸ ਖਪਤਕਾਰ ਪ੍ਰੇਸ਼ਾਨ
ਬਰੇਟਾ, 22 ਅਕਤੂਬਰ (ਪਾਲ ਸਿੰਘ ਮੰਡੇਰ)- ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਓ. ਟੀ.
ਬਰੇਟਾ, 22 ਅਕਤੂਬਰ (ਪਾਲ ਸਿੰਘ ਮੰਡੇਰ)- ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਸੋਈ ਗੈਸ ਸਿਲੰਡਰ ਦੀ ਬੁਕਿੰਗ ਤੋਂ ਬਾਅਦ ਓ.ਟੀ.ਪੀ. (ਵਨ ਟਾਈਮ ਪਾਸਵਰਡ) ਸਮੇਂ ਸਿਰ ਨਾ ਮਿਲਣ ਕਾਰਨ ਖਪਤਕਾਰ ਵੱਡੀ ਪ੍ਰੇਸ਼ਾਨੀ ਝੱਲ ਰਹੇ ਹਨ। ਬੁਕਿੰਗ ਕਰਵਾਉਣ ਦੇ ਕਈ-ਕਈ ਘੰਟੇ ਇੱਥੋਂ ਤੱਕ ਕਿ ਕਈ ਵਾਰ ਪੂਰਾ ਦਿਨ ਲੰਘ ਜਾਣ ਮਗਰੋਂ ਵੀ ਓ.ਟੀ.ਪੀ. ਮੋਬਾਈਲ ’ਤੇ ਨਹੀਂ ਪਹੁੰਚਦਾ, ਜਿਸ ਕਾਰਨ ਲੋਕਾਂ ਨੂੰ ਸਿਲੰਡਰ ਲੈਣ ਲਈ ਇੰਡੇਨ ਗੈਸ ਏਜੰਸੀ ਬਰੇਟਾ ਦੇ ਵਾਰ-ਵਾਰ ਚੱਕਰ ਲਗਾਉਣੇ ਪੈ ਰਹੇ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਨਵੀਂ ਵਿਵਸਥਾ ਅਨੁਸਾਰ ਸਿਲੰਡਰ ਦੀ ਡਿਲਿਵਰੀ ਸਮੇਂ ਓ.ਟੀ.ਪੀ. ਦੱਸਣਾ ਲਾਜ਼ਮੀ ਹੈ ਪਰ ਜਦੋਂ ਓ.ਟੀ.ਪੀ. ਹੀ ਸਮੇਂ ਸਿਰ ਨਹੀਂ ਆਉਂਦਾ, ਤਾਂ ਡਿਲਿਵਰੀ ਵੀ ਅਟਕ ਜਾਂਦੀ ਹੈ। ਕਈ ਖਪਤਕਾਰ ਸਵੇਰ ਤੋਂ ਹੀ ਏਜੰਸੀ ਦੇ ਦਫ਼ਤਰ ਪਹੁੰਚ ਜਾਂਦੇ ਹਨ, ਪਰ ਉੱਥੇ ਵੀ ਉਨ੍ਹਾਂ ਨੂੰ ਇਹੀ ਜਵਾਬ ਮਿਲਦਾ ਹੈ ਕਿ ਓ.ਟੀ.ਪੀ. ਆਉਣ ਤੋਂ ਬਾਅਦ ਹੀ ਸਿਲੰਡਰ ਮਿਲੇਗਾ। ਗੈਸ ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਓ.ਟੀ.ਪੀ. ਗੈਸ ਕੰਪਨੀ ਦੇ ਸਿਸਟਮ ਤੋਂ ਜਨਰੇਟ ਹੁੰਦਾ ਹੈ ਅਤੇ ਏਜੰਸੀਆਂ ਦੇ ਹੱਥ ’ਚ ਕੁਝ ਨਹੀਂ ਹੁੰਦਾ। ਲੋਕਾਂ ਨੇ ਸਬੰਧਿਤ ਗੈਸ ਕੰਪਨੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤਕਨੀਕੀ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ। ਖਪਤਕਾਰਾਂ ਨੇ ਇਹ ਵੀ ਮੰਗ ਕੀਤੀ ਕਿ ਜਦੋਂ ਤੱਕ ਸਿਸਟਮ ਪੂਰੀ ਤਰ੍ਹਾਂ ਠੀਕ ਨਹੀਂ ਹੁੰਦਾ, ਓ.ਟੀ.ਪੀ. ਦੀ ਵਿਵਸਥਾ ’ਚ ਢਿੱਲ ਦੇ ਕੇ ਹੋਰ ਪਛਾਣ ਪ੍ਰਮਾਣਾਂ ਨਾਲ ਡਿਲਿਵਰੀ ਦਿੱਤੀ ਜਾਵੇ।