ਮਠਿਆਈ ਤੇ ਖਾਧ ਪਦਾਰਥਾਂ ਲਈ ਨਿਰਧਾਰਿਤ ਨਿਯਮਾਂ ਦਾ ਪਾਲਣ ਕਰਨ ਦੁਕਾਨਦਾਰ-ਡਾ. ਰਾਏ
ਭੀਖੀ, 26 ਅਕਤੂਬਰ (ਬਲਕਾਰ ਸਿੰਘ ਸਹੋਤਾ)- ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਤਿਉਹਾਰਾਂ ਦੇ ਮੱਦੇਨਜ਼ਰ ਮਿਠਾਈ, ਕਰਿਆਨਾ ਦੁਕਾਨਾਂ ਅਤੇ ਖਾਦ ਪਦਾਰਥ ਪਰੋਸਣ ਵਾਲੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ ਕੀਤੀ।
ਭੀਖੀ, 26 ਅਕਤੂਬਰ (ਬਲਕਾਰ ਸਿੰਘ ਸਹੋਤਾ)- ਜ਼ਿਲ੍ਹਾ ਸਿਹਤ ਅਫ਼ਸਰ ਡਾ. ਰਣਜੀਤ ਸਿੰਘ ਰਾਏ ਤਿਉਹਾਰਾਂ ਦੇ ਮੱਦੇਨਜ਼ਰ ਮਿਠਾਈ, ਕਰਿਆਨਾ ਦੁਕਾਨਾਂ ਅਤੇ ਖਾਦ ਪਦਾਰਥ ਪਰੋਸਣ ਵਾਲੀਆਂ ਰੇਹੜੀਆਂ ਦੀ ਅਚਨਚੇਤ ਚੈਕਿੰਗ ਕੀਤੀ। ਸਿਹਤ ਵਿਭਾਗ ਟੀਮ ਵਲੋਂ ਮਿਠਾਈ ਅਤੇ ਕਰਿਆਨੇ ਦੀਆਂ ਦੁਕਾਨਾਂ ਤੋਂ ਦੇਸੀ ਘਿਉ ਦੇ ਨਮੂਨੇ ਲਏ ਗਏ। ਡਾ. ਰਾਏ ਨੇ ਦੁਕਾਨਦਾਰਾਂ ਨੂੰ ਤਾਕੀਦ ਕੀਤੀ ਕਿ ਉਹ ਭਾਰਤੀ ਖ਼ੁਰਾਕ ਸੁਰੱਖਿਆ ਅਤੇ ਮਾਨਕ ਅਥਾਰਿਟੀ ਦੁਆਰਾ ਪ੍ਰਮਾਣਿਤ ਐਫ. ਐਸ. ਐਸ. ਏ. ਆਈ. ਦੇ ਮਾਨਕਾਂ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਮਿਠਾਈਆਂ, ਗੋਲ-ਗੱਪਿਆਂ ਆਦਿ ਪਦਾਰਥਾਂ ’ਚ ਰਸਾਇਣਿਕ ਰੰਗਾਂ ਦਾ ਪ੍ਰਯੋਗ ਨਾ ਕੀਤਾ ਜਾਵੇ ਜੋ ਮਨੁੱਖੀ ਸਿਹਤ ਲਈ ਹਾਨੀਕਾਰਕ ਹਨ। ਉਨ੍ਹਾਂ ਕਿਹਾ ਕਿ ਆਪਣੇ ਆਰਥਿਕ ਹਿਤਾਂ ਲਈ ਮੁਨਾਫ਼ਾਖ਼ੋਰ ਸੁਭਾਅ ਦੇ ਵਿਅਕਤੀ ਜੋ ਮਿਲਾਵਟਖੋਰੀ ਕਰਦੇ ਹਨ, ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਤਰਾਂ ਚੁਸਤ ਦਰੁਸਤ ਹੈ। ਉਨ੍ਹਾਂ ਦੁਕਾਨਦਾਰਾਂ ਤੇ ਮਿਠਾਈ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਐਫ. ਐਸ. ਐਸ. ਏ. ਆਈ. ਦੇ ਲਾਇਸੰਸ ਜ਼ਰੂਰ ਬਣਵਾਉਣ । ਇਸ ਮੌਕੇ ਖ਼ੁਰਾਕ ਸੁਰੱਖਿਆ ਅਫ਼ਸਰ ਅਮਰਿੰਦਰ ਸਿੰਘ ਵੀ ਮੌਜੂਦ ਸਨ।